ਬੋਲੀਵੀਆ, 28 ਫਰਵਰੀ 2026 : ਬੋਲੀਵੀਆ ਸ਼ਹਿਰ (Bolivia cities) ਅੱਜ ਸਵੇਰ ਵੇਲੇ ਇਕ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਕਈ ਲੋਕਾਂ ਦੇ ਜ਼ਖ਼ਮੀ (Injured) ਹੋਣ ਅਤੇ ਕਈਆਂ ਦੇ ਮੌਤ (Death) ਦੇ ਘਾਟ ਉਤਰਨ ਦਾ ਸਮਾਚਾਰ ਹੈ ।
ਕਿੰਨੇ ਉਤਰੇ ਮੌਤ ਦੇ ਘਾਟ ਤੇ ਕਿੰਨੇ ਹੋਏ ਜ਼ਖ਼ਮੀ
ਮਿਲੀ ਜਾਣਕਾਰੀ ਮਤਾਬਕ ਬੋਲੀਵੀਆ ਵਿਖੇ ਜੋ ਅੱਜ ਇਕ ਜਹਾਜ਼ ਹਾਦਸਾਗ੍ਰਸਤ (Plane crash) ਹੋ ਗਿਆ ਹੈ ਦੇ ਵਿਚ 15 ਲੋੋਕ ਜਿਥੇ ਮਾਰੇ ਗਏ ਹਨ, ਉਥੇ 30 ਲੋਕ ਜ਼ਖ਼ਮੀ ਹੋ ਗਏ ਹਨ । ਜਾਣਕਾਰੀ ਅਨੁਸਾਰ ਏਅਰ ਫੋਰਸ ਹਰਕਿਊਲਿਸ ਦਾ ਇਹ ਜਹਾਜ਼ ਦੇਸ਼ ਦੇ ਕੇਂਦਰੀ ਬੈਂਕ ਤੋਂ ਨਵੇਂ ਨੋਟ ਲੈ ਕੇ ਜਾ ਰਿਹਾ ਸੀ ।
ਕਿਵੇਂ ਹਾਦਸਾਗ੍ਰਸ ਹੋੋ ਗਿਆ ਜਹਾਜ਼
ਰਾਇਟਰਜ਼ ਦੀ ਇੱਕ ਰਿਪੋਰਟ ਅਨੁਸਾਰ ਖ਼ਰਾਬ ਮੌਸਮ ਵਿੱਚ ਲੈਂਡਿੰਗ ਕਰਨ ਤੋਂ ਬਾਅਦ, ਜਹਾਜ਼ ਰਨਵੇਅ ਤੋਂ ਫਿਸਲ ਗਿਆ ਅਤੇ ਨੇੜੇ ਦੀ ਇੱਕ ਵਿਅਸਤ ਸੜਕ ‘ਤੇ ਉਤਰ ਗਿਆ । ਜਹਾਜ਼ ਸੜਕ ‘ਤੇ ਖੜ੍ਹੇ 10 ਤੋਂ 15 ਵਾਹਨਾਂ ਨਾਲ ਟਕਰਾ ਗਿਆ ਅਤੇ ਨੁਕਸਾਨਿਆ ਗਿਆ , ਜਿਸ ਕਾਰਨ ਜਹਾਜ਼ ਦਾ ਮਲਬਾ, ਟੁੱਟੀਆਂ ਕਾਰਾਂ ਅਤੇ ਲਾਸ਼ਾਂ ਸੜਕ ‘ਤੇ ਖਿੰਡੀਆਂ ਹੋਈਆਂ ਸਨ । ਬੈਂਕ ਨੋਟ ਵੀ ਸੜਕ ‘ਤੇ ਖਿੰਡ ਗਏ ਅਤੇ ਲੋਕ ਉਨ੍ਹਾਂ ਨੂੰ ਚੁੱਕਣ ਲਈ ਮੌਕੇ ‘ਤੇ ਇਕੱਠੇ ਹੋਏ। ਹਾਦਸੇ ਤੋਂ ਬਾਅਦ ਹਵਾਈ ਅੱਡੇ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ ।
ਹਾਦਸੇ ਤੋਂ ਬਾਅਦ ਮਚੀ ਹਫੜਾ ਦਫੜੀ ਕਾਰਨ ਸਥਿਤੀ ਹੋਈ ਬੇਕਾਬੂ
ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓਜ਼ ਵਿੱਚ ਹਾਦਸੇ ਤੋਂ ਬਾਅਦ ਹਫੜਾ-ਦਫੜੀ (Chaos) ਦਿਖਾਈ ਦੇ ਰਹੀ ਹੈ । ਸਥਾਨਕ ਅਧਿਕਾਰੀਆਂ ਨੂੰ ਸਥਿਤੀ ਨੂੰ ਕਾਬੂ ਕਰਨ ਲਈ ਪਾਣੀ ਦੀਆਂ ਤੋਪਾਂ ਅਤੇ ਅੱਥਰੂ ਗੈਸ ਦੀ ਵਰਤੋਂ ਕਰਨੀ ਪਈ । ਹਾਲਾਂਕਿ, ਇਨ੍ਹਾਂ ਵੀਡੀਓਜ਼ ਦੀ ਅਧਿਕਾਰਤ ਤੌਰ `ਤੇ ਪੁਸ਼ਟੀ ਨਹੀਂ ਹੋਈ ਹੈ ।
Read More : ਬ੍ਰਾਜ਼ੀਲ ‘ਚ ਜਹਾਜ਼ ਹੋਇਆ ਹਾਦਸਾਗ੍ਰਸਤ, 61 ਲੋਕਾਂ ਦੀ ਹੋਈ ਮੌਤ









