ਵੈਨ-ਟਰੱਕ ਹਾਦਸੇ ਵਿਚ ਕਈਆਂ ਦੀ ਮੌਤ ਤੇ ਕਈ ਜ਼ਖ਼ਮੀ

0
28
Gujrat Accident

ਗੁਜਰਾਤ, 21 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਗੁਜਰਾਤ (Gujarat) ਦੇ ਵਲਸਾਡ ਜਿ਼ਲੇ ਦੇ ਕੁੰਭਘਾਟ ਖੇਤਰ ਵਿਖੇ ਵਾਪਰੇ ਵੈਨ-ਟਰੱਕ (Van-truck) ਹਾਦਸੇ ਵਿਚ ਕਈ ਲੋਕਾਂ ਦੇ ਜ਼ਖ਼ਮੀ ਅਤੇ ਕਈਆਂ ਦੇ ਮੌਤ ਦੇ ਘਾਟ ਉਤਰ ਜਾਣ ਦਾ ਸਮਾਚਾਰ ਮਿਲਿਆ ਹੈ ।

ਕਿੰਨੇ ਜ਼ਖ਼ਮੀ ਹੋਏ ਤੇ ਕਿੰਨਿਆਂ ਦੀ ਹੋਈ ਮੌਤ

ਮਿਲੀ ਜਾਣਕਾਰੀ ਅਨੁਸਾਰ ਗੁਜਰਾਤ ਦੇ ਵਲਸਾਡ ਜਿ਼ਲ੍ਹੇ ਦੇ ਕੁੰਭਘਾਟ ਇਲਾਕੇ ਵਿੱਚ ਜੋ ਬੀਤੇ ਦਿਨੀਂ ਭਿਆਨਕ ਸੜਕ ਹਾਦਸਾ (Road accident) ਵਾਪਰਿਆ ਹੈ ਵਿੱਚ ਇੱਕ ਤੇਜ਼ ਰਫ਼ਤਾਰ ਵੈਨ ਇੱਕ ਟਰੱਕ ਨਾਲ ਟਕਰਾ ਗਈ, ਜਿਸ ਕਾਰਨ ਜਿੱਥੇ ਸੱਤ ਲੋਕਾਂ ਦੀ ਮੌਤ (Death) ਹੋ ਗਈ, ਉੱਥੇ ਹੀ ਦੋ ਲੋਕ ਜ਼ਖ਼ਮੀ (Injured) ਹੋਏ ਹਨ ।

ਟੱਕਰ ਜਬਰਦਸਤ ਹੋਣ ਕਾਰਨ ਵੈਨ ਹੋਈ ਚਕਨਾਚੂਰ

ਗੁਜਰਾਤ ਦੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਜੋ ਕਿ ਬੀਤੇ ਦਿਨ ਦੁਪਹਿਰ ਨੂੰ ਕਪਰਾਡਾ-ਨਾਨਾਪੋਂਡਾ ਘਾਟ ਰੋਡ `ਤੇ ਉਸ ਸਮੇਂ ਵਾਪਰਿਆ ਜਦੋਂ ਵੈਨ ਇੱਕ ਤੇਜ਼ ਮੋੜ ਦੇ ਨੇੜੇ ਇੱਕ ਖੜ੍ਹੇ ਟਰੱਕ ਨਾਲ ਟਕਰਾ ਗਈ । ਟੱਕਰ ਇੰਨੀ ਜ਼ਬਰਦਸਤ ਸੀ ਕਿ ਵੈਨ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ । ਸਾਰੇ ਮ੍ਰਿਤਕ ਇੱਕੋ ਪਰਿਵਾਰ ਦੇ ਸਨ ਅਤੇ ਇੱਕ ਵਿਆਹ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ ।

ਜ਼ਖ਼ਮੀਆਂ ਦਾ ਚੱਲ ਰਿਹਾ ਹੈ ਇਲਾਜ

ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਵੈਨ ਵਿੱਚ ਸਵਾਰ ਪੰਜ ਲੋਕਾਂ ਦੀ ਮੌਕੇ `ਤੇ ਹੀ ਮੌਤ ਹੋ ਗਈ, ਜਦੋਂ ਕਿ ਦੋ ਹੋਰਾਂ ਨੂੰ ਗੰਭੀਰ ਹਾਲਤ ਵਿੱਚ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਵੀ ਬਾਅਦ ਵਿੱਚ ਮੌਤ ਹੋ ਗਈ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ ਸੱਤ ਹੋ ਗਈ । ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਕਪਰਾਡਾ ਤਾਲੁਕਾ ਦੇ ਅੰਬਾ ਜੰਗਲ ਪਿੰਡ ਦੇ ਵਸਨੀਕ ਸਨ । ਹਾਦਸੇ ਵਿੱਚ ਟਰੱਕ ਡਰਾਈਵਰ ਅਤੇ ਕਲੀਨਰ ਵੀ ਜ਼ਖ਼ਮੀ ਹੋ ਗਏ ਹਨ ਅਤੇ ਉਨ੍ਹਾਂ ਦਾ ਸਥਾਨਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ।

Read More : ਕਪੂਰਥਲਾ ‘ਚ ਸੜਕ ਕਿਨਾਰੇ ਬੈਠੇ ਦੋ ਵਿਅਕਤੀਆਂ ਨੂੰ ਟਰੱਕ ਨੇ ਦਰੜਿਆ, ਇਕ ਦੀ ਮੌ/ਤ 

LEAVE A REPLY

Please enter your comment!
Please enter your name here