ਸੀਨੀਅਰ IAS ਅਧਿਕਾਰੀ ਬਸੰਤ ਗਰਗ ਨੂੰ ਬਣਾਇਆ ਪੰਜਾਬ ਦਾ ਨਵਾਂ ਵਿੱਤ ਸਕੱਤਰ
ਪੰਜਾਬ ਦਾ ਨਵਾਂ ਵਿੱਤ ਸਕੱਤਰ ਨਿਯੁਕਤ ਕਰ ਦਿੱਤਾ ਗਿਆ ਹੈ | ਸਰਕਾਰ ਨੇ ਸੀਨੀਅਰ IAS ਅਧਿਕਾਰੀ ਬਸੰਤ ਗਰਗ ਨੂੰ ਵਿੱਤ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਹੈ। ਉਹ 2005 ਬੈਚ ਦੇ IAS ਅਧਿਕਾਰੀ ਹਨ। ਬਸੰਤ ਗਰਗ ਨੇ ਸਿਵਲ ਸਰਵਿਸ ਪ੍ਰੀਖਿਆ ਵਿੱਚੋਂ ਦੇਸ਼ ਭਰ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਸੀ।
ਇਹ ਵੀ ਪੜ੍ਹੋ : ਸਲਮਾਨ ਖ਼ਾਨ ਦੀ Y+ ਸੁਰੱਖਿਆ ਕੀਤੀ ਗਈ ਹੋਰ ਸਖ਼ਤ! ਵੱਡੀ ਗਿਣਤੀ ‘ਚ ਪੁਲਿਸ ਤਾਇਨਾਤ
ਦੱਸ ਦਈਏ ਕਿ IAS ਬਸੰਤ ਗਰਗ ਰੋਪੜ ਅਤੇ ਮੁਕਤਸਰ ਵਿੱਚ ਐਸਡੀਐਮ ਵਜੋਂ ਸੇਵਾ ਨਿਭਾਅ ਚੁੱਕੇ ਹਨ ਅਤੇ ਬਾਅਦ ਵਿੱਚ ਫਿਰੋਜ਼ਪੁਰ ਦੇ ADC ਵੱਜੋਂ ਵੀ ਸੇਵਾਵਾਂ ਦੇ ਚੁੱਕੇ ਹਨ। ਉਨ੍ਹਾਂ ਨੂੰ 28 ਜੁਲਾਈ, 2011 ਨੂੰ ਨਵੇਂ ਬਣੇ ਜ਼ਿਲ੍ਹੇ ਫਾਜ਼ਿਲਕਾ ਦੇ ਪਹਿਲੇ ਡਿਪਟੀ ਕਮਿਸ਼ਨਰ ਵਜੋਂ ਨਿਯੁਕਤ ਕੀਤਾ ਗਿਆ ਸੀ। ਗਰਗ ਨੇ ਦੋ ਸਾਲ ਨੌਂ ਮਹੀਨੇ ਫਾਜ਼ਿਲਕਾ ਦੇ ਡੀਸੀ ਵਜੋਂ ਸੇਵਾ ਨਿਭਾਈ। ਬਾਅਦ ਵਿੱਚ ਬਸੰਤ ਗਰਗ ਬਠਿੰਡਾ ਅਤੇ ਅੰਮ੍ਰਿਤਸਰ ਦੇ ਡੀਸੀ ਵਜੋਂ ਸੇਵਾ ਨਿਭਾ ਚੁੱਕੇ ਹਨ। ਇਸ ਤੋਂ ਇਲਾਵਾ ਬਸੰਤ ਗਰਗ ਵਣਜ ਅਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਦੇ ਨਿੱਜੀ ਸਕੱਤਰ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ।