ਟਰੰਪ ਨੂੰ ਰਾਸ਼ਟਰਪਤੀ ਬਣਦਿਆਂ ਦੇਖ ਭਾਰਤੀ ਸ਼ੇਅਰ ਬਾਜ਼ਾਰ ‘ਚ ਦੇਖਣ ਨੂੰ ਮਿਲਿਆ ਅਸਰ
ਰਾਸ਼ਟਰਪਤੀ ਚੋਣਾਂ ਲਈ ਅਮਰੀਕਾ ਵਿੱਚ ਗਿਣਤੀ ਜਾਰੀ ਹੈ। ਡੈਮੋਕ੍ਰੇਟਿਕ ਉਮੀਦਵਾਰ ਕਮਲਾ ਹੈਰਿਸ ਅਤੇ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਵਿਚਾਲੇ ਸਖ਼ਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ।
ਇੱਕ ਦਿਨ ਪਹਿਲਾਂ ਹੋਈ ਵੋਟਿੰਗ ਤੋਂ ਬਾਅਦ ਗਿਣਤੀ ਜਾਰੀ ਹੈ। ਰਾਜਾਂ ਦੇ ਨਤੀਜੇ ਇੱਕ-ਇੱਕ ਕਰਕੇ ਆਉਣੇ ਸ਼ੁਰੂ ਹੋ ਗਏ ਹਨ। ਡੋਨਾਲਡ ਟਰੰਪ ਨੂੰ ਸ਼ੁਰੂ ਤੋਂ ਹੀ ਬੜ੍ਹਤ ਹਾਸਲ ਹੈ। ਅਮਰੀਕਾ ਵਿੱਚ ਕੁੱਲ 538 ਇਲੈਕਟੋਰਲ ਵੋਟਾਂ ਹਨ ਅਤੇ ਜਿੱਤ ਲਈ 270 ਵੋਟਾਂ ਦੀ ਲੋੜ ਹੁੰਦੀ ਹੈ।
ਇਹ ਵੀ ਪੜ੍ਹੋ : ਅਮਿਤਾਭ ਬੱਚਨ ਤੋਂ KBC ‘ਚ ਹੋਈ ਗਲਤੀ, ਮਹਾਰਾਣੀ ਨੂੰ ਦੱਸ ਦਿੱਤਾ ਅਦਾਕਾਰਾ
ਭਾਰਤ ਦੇ ਸ਼ੇਅਰ ਬਾਜ਼ਾਰ ‘ਤੇ ਵੀ ਦੇਖਣ ਨੂੰ ਮਿਲ ਰਿਹਾ ਅਸਰ
ਅਮਰੀਕਾ ‘ਚ ਡੋਨਾਲਡ ਟਰੰਪ ਦੇ ਇਕ ਵਾਰ ਫਿਰ ਰਾਸ਼ਟਰਪਤੀ ਬਣਨ ਦੀ ਉਮੀਦ ਦਾ ਅਸਰ ਭਾਰਤ ਦੇ ਸ਼ੇਅਰ ਬਾਜ਼ਾਰ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਟਰੰਪ ਸਵੇਰ ਤੋਂ ਹੀ ਅੱਗੇ ਚੱਲ ਰਹੇ ਹਨ ਅਤੇ ਇਸ ਦਾ ਅਸਰ ਇਹ ਹੋਇਆ ਕਿ ਭਾਰਤੀ ਸ਼ੇਅਰ ਬਾਜ਼ਾਰ 250 ਅੰਕਾਂ ਦੇ ਵਾਧੇ ਨਾਲ ਖੁੱਲ੍ਹਿਆ। 10 ਵਜੇ ਤੋਂ ਬਾਅਦ ਇਹ ਵਾਧਾ ਵਧ ਕੇ 615 ਅੰਕ ਹੋ ਗਿਆ ਅਤੇ ਸੈਂਸੇਕਸ 80 ਹਜ਼ਾਰ ਦੇ ਪੱਧਰ ਨੂੰ ਪਾਰ ਕਰ ਗਿਆ। NSE ਨਿਫਟੀ 24,350 ‘ਤੇ ਪਹੁੰਚ ਗਿਆ ਹੈ।