ਰਾਏਪੁਰ, 26 ਜਨਵਰੀ 2026 : ਮਾਓਵਾਦੀਆਂ (Maoists) ਵਲੋਂ ਛੱਤੀਸਗੜ੍ਹ ਸੂਬੇ ਦੇ ਬੀਜਾਪੁਰ ਜਿ਼ਲੇ ਵਿਖੇ ਲਗਾਏ ਗਏ ਪ੍ਰੈਸ਼ਰ ਬੰਬਾਂ ਦੇ ਚਲਦਿਆਂ ਸੁਰੱਖਿਆ ਕਰਮਚਾਰੀਆਂ ਦੇ ਜ਼ਖ਼ਮੀ (Injured) ਹੋਣ ਦਾ ਸਮਾਚਾਰ ਮਿਲਿਆ ਹੈ ।
ਕੀ ਜਾਣਕਾਰੀ ਦਿੱਤੀ ਘਟਨਾ ਸਬੰਧੀ ਪੁਲਸ ਅਧਿਕਾਰੀਆਂ ਨੇ
ਉਪਰੋਕਤ ਹੋਏ ਧਮਾਕੇ ਸਬੰਧੀ ਪੁਲਸ ਨੇ ਜਾਣਕਾਰੀ ਦਿੱਤੀ ਕਿ ਛੱਤੀਸਗੜ੍ਹ ਦੇ ਬੀਜਾਪੁਰ ਜਿਲ੍ਹੇ (Bijapur District) ਵਿੱਚ ਜੋ ਮਾਓਵਾਦੀਆਂ ਵੱਲੋਂ ਕਈ ਪ੍ਰੈਸ਼ਰ ਬੰਬ (Pressure bomb) ਲਗਾਏ ਗਏ ਸਨ ਦੇ ਵਿਚ ਧਮਾਕਾ (Explosion) ਹੋਣ ਕਾਰਨ ਗਿਆਰਾਂ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ ਹਨ । ਪੁਲਸ ਅਧਿਕਾਰੀਆਂ ਨੇ ਕਿਹਾ ਕਿ ਐਤਵਾਰ ਨੂੰ ਨਕਸਲ ਵਿਰੋਧੀ ਕਾਰਵਾਈ ਦੌਰਾਨ ਕਰੇਗੁੱਟਾ ਪਹਾੜੀਆਂ ਦੇ ਜੰਗਲਾਂ ਵਿੱਚ ਧਮਾਕੇ ਹੋਏ ।
ਜ਼ਖ਼ਮੀਆਂ ਵਿਚ 10 ਡੀ. ਆਰ. ਜੀ. ਅਤੇ ਅਤੇ ਇਕ ਸੀ. ਆਰ. ਪੀ. ਐਫ. ਜਵਾਨ
ਪ੍ਰੈਸ਼ਰ ਬੰਬਾਂ ਦੇ ਧਮਾਕਿਆਂ ਵਿਚ ਜ਼ਖ਼ਮੀ (Injured) ਹੋਏ 11 ਸੁਰੱਖਿਆ ਕਰਮਚਾਰੀਆਂ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਜ਼ਖਮੀ ਸੁਰੱਖਿਆ ਕਰਮਚਾਰੀਆਂ ਵਿੱਚੋਂ 10 ਜਿ਼ਲ੍ਹਾ ਰਿਜ਼ਰਵ ਗਾਰਡ (ਡੀ. ਆਰ. ਜੀ.), ਜੋ ਕਿ ਰਾਜ ਪੁਲਸ ਦੀ ਇੱਕ ਇਕਾਈ ਹੈ, ਨਾਲ ਸਬੰਧਤ ਹਨ, ਜਦੋਂ ਕਿ ਇੱਕ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐਫ.) ਦੀ ਕੋਬਰਾ ਬਟਾਲੀਅਨ ਨਾਲ ਸਬੰਧਤ ਹੈ । ਅਧਿਕਾਰੀਆਂ ਨੇ ਕਿਹਾ ਕਿ ਜ਼ਖਮੀ ਕੋਬਰਾ ਬਟਾਲੀਅਨ ਸਿਪਾਹੀ ਦੀ ਪਛਾਣ 210ਵੀਂ ਕੋਬਰਾ ਬਟਾਲੀਅਨ ਵਿੱਚ ਇੱਕ ਸਬ-ਇੰਸਪੈਕਟਰ ਰੁਦਰੇਸ਼ ਸਿੰਘ ਵਜੋਂ ਹੋਈ ਹੈ । ਸਮੁੱਚੇ ਜ਼ਖ਼ਮੀਆਂ ਨੂੰ ਰਾਏਪੁਰ ਦੇ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ।
Read More : ਦਿੱਲੀ ਧਮਾਕਿਆਂ ਨਾਲ ਜੁੜੀ ਸ਼ੱਕੀ ਕਾਰ ਦੀ ਭਾਲ ਕਰ ਰਹੀ ਹੈ ਦਿੱਲੀ ਪੁਲਸ









