ਬਠਿੰਡਾ ‘ਚ 7 ਨਜ਼ਾਇਜ ਵਪਾਰਕ ਇਮਾਰਤਾਂ ਨੂੰ ਕੀਤਾ ਸੀਲ
ਬਠਿੰਡਾ ‘ਚ ਸਥਿਤ ਨਾਜਾਇਜ਼ ਵਪਾਰਕ ਗੋਦਾਮ ਨੂੰ ਬੰਦ ਕਰਨ ਦੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 2008 ਵਿੱਚ ਦਿੱਤੇ ਹੁਕਮਾਂ ਨੂੰ ਨਗਰ ਨਿਗਮ ਨੇ 16 ਸਾਲਾਂ ਬਾਅਦ ਲਾਗੂ ਕੀਤਾ ਹੈ। ਅੱਜ ਰਿਹਾਇਸ਼ੀ ਇਮਾਰਤਾਂ ਵਿੱਚ ਚੱਲ ਰਹੇ 7 ਗੁਦਾਮਾਂ ਅਤੇ ਦੁਕਾਨਾਂ ਦੇ ਮਾਲਕਾਂ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ ਸੀਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: 151 ਕਰੋੜ ਰੁਪਏ ਦੇ ਵੱਡੇ ਅੱਪਗ੍ਰੇਡੇਸ਼ਨ ਕਾਰਜ ਕੀਤੇ ਮੁਕੰਮਲ: ਹਰਭਜਨ ਸਿੰਘ ETO ॥ Latest News
ਦੱਸ ਦੇਈਏ ਕਿ ਹਾਈਕੋਰਟ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਤਤਕਾਲੀ ਕਮਿਸ਼ਨਰ ਤੋਂ ਲੈ ਕੇ ਨਗਰ ਨਿਗਮ ਮੰਤਰੀ ਨੂੰ ਪੱਤਰ ਲਿਖੇ ਗਏ ਸਨ। ਇਨ੍ਹਾਂ ਦੁਕਾਨਾਂ ਅਤੇ ਗੁਦਾਮਾਂ ਨੂੰ ਸਾਲ 2019 ਵਿੱਚ ਇੱਕ ਵਾਰ ਸੀਲ ਕੀਤਾ ਗਿਆ ਸੀ, ਪਰ ਸਿਆਸੀ ਦਬਾਅ ਕਾਰਨ ਇਹ ਨਾਜਾਇਜ਼ ਗੁਦਾਮ ਕੁਝ ਦਿਨਾਂ ਬਾਅਦ ਮੁੜ ਖੋਲ੍ਹ ਦਿੱਤੇ ਗਏ, ਜੋ ਅਜੇ ਤੱਕ ਚੱਲ ਰਹੇ ਹਨ। ਸੋਮਵਾਰ ਨੂੰ ਐਮਟੀਪੀ ਸੁਰਿੰਦਰ ਬਿੰਦਰਾ ਨੇ ਇੱਕ ਵਾਰ ਫਿਰ ਮੌਕੇ ਦਾ ਨਿਰੀਖਣ ਕੀਤਾ ਅਤੇ ਦੁਕਾਨਦਾਰਾਂ ਨੂੰ ਨੋਟਿਸ ਜਾਰੀ ਕੀਤੇ।
ਇਹ ਵੀ ਪੜ੍ਹੋ: ਕਾਨੂੰਗੋ ਖਿਲਾਫ਼ ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤਖੋਰੀ ਦਾ ਮਾਮਲਾ ਦਰਜ ॥ Latest News
ਦੱਸ ਦਈਏ ਕਿ ਨਗਰ ਨਿਗਮ ਦਫਤਰ ਤੋਂ ਮਹਿਜ਼ 100 ਮੀਟਰ ਦੂਰ ਅਫੀਮ ਵਾਲੀ ਗਲੀ ਵਿਚ ਨਾਜਾਇਜ਼ ਉਸਾਰੀ ਦਾ ਮਾਮਲਾ ਕਾਫੀ ਸਮੇਂ ਤੋਂ ਚਰਚਾ ਵਿਚ ਹੈ। ਪਰ ਹਾਈ ਕੋਰਟ ਦੇ ਇਸ ਫੈਸਲੇ ਦਾ ਹਵਾਲਾ ਦਿੰਦੇ ਹੋਏ 10 ਸਤੰਬਰ 2019 ਨੂੰ ਬਿਲਡਿੰਗ ਬ੍ਰਾਂਚ ਵੱਲੋਂ ਗੈਰ-ਕਾਨੂੰਨੀ ਤੌਰ ‘ਤੇ ਚੱਲ ਰਹੇ 6 ਵਪਾਰਕ ਗੋਦਾਮਾਂ ਨੂੰ ਸੀਲ ਕਰ ਦਿੱਤਾ ਗਿਆ ਸੀ।
ਵਪਾਰਕ ਉਸਾਰੀ ਨੂੰ ਢਾਹੁਣ ਦੇ ਦਿੱਤੇ ਹੁਕਮ
ਇਹ ਗੁਦਾਮ ਇੱਕ ਹਫ਼ਤੇ ਬਾਅਦ ਮੁੜ ਖੁੱਲ੍ਹ ਗਏ। ਇਸ ਤੋਂ ਪਹਿਲਾਂ ਵੀ 17 ਜੁਲਾਈ 2016 ਨੂੰ ਤਤਕਾਲੀ ਨਿਗਮ ਕਮਿਸ਼ਨਰ ਨੇ ਅਫੀਮ ਵਾਲੀ ਗਲੀ ਵਿੱਚ ਵਪਾਰਕ ਉਸਾਰੀ ਨੂੰ ਢਾਹੁਣ ਦੇ ਹੁਕਮ ਦਿੱਤੇ ਸਨ ਪਰ ਸਿਆਸੀ ਦਬਾਅ ਕਾਰਨ ਇਸ ਨੂੰ ਲਾਗੂ ਨਹੀਂ ਕੀਤਾ ਜਾ ਸਕਿਆ ਸੀ।