ਸਕੂਲੀ ਵੈਨ ਹੋਈ ਹਾਦਸੇ ਦਾ ਸ਼ਿਕਾਰ, ਬੱਚਿਆਂ ਸਮੇਤ ਡਰਾਈਵਰ ਜ਼ਖਮੀ
ਬੁਢਲਾਡਾ ਸਥਾਨਕ ਸ਼ਹਿਰ ਦੇ ਜਾਖਲ ਬਰੇਟਾ ਰੋਡ ਤੇ ਪੁੱਲ ਦੇ ਨਜਦੀਕ ਇੱਕ ਕਾਰ ਜੋ ਕਰਾਸ ਕਰਕੇ ਪੁੱਲ ਵੱਲ ਆ ਰਿਹਾ ਸੀ ਤਾਂ ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਟੱਕਰ ਮਾਰ ਦਿੱਤੀ। ਜਿਸ ਵਿੱਚ ਲਗਭਗ 1 ਦਰਜਨ ਦੇ ਕਰੀਬ ਬੱਚੇ, ਡਰਾਈਵਰ ਅਤੇ ਸਕੂਲ ਦੀ ਇੱਕ ਮਹਿਲਾ ਮੁਲਾਜਮ ਗੰਭੀਰ ਰੂਪ ਵਿੱਚ ਜਖਮੀ ਹੋ ਗਏ।
ਆਰਮੀ ਗਰਾਊਂਡ ‘ਚ ਮਿਲੀ ਮਾਸੂਮ ਬੱਚੀ || Punjab News
ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਬੁਢਲਾਡਾ ਚ ਦਾਖਲ ਕਰਵਾਇਆ ਗਿਆ। ਜਿੱਥੇ ਡੀ.ਐਸ.ਪੀ. ਬੁਢਲਾਡਾ ਗਮਦੂਰ ਸਿੰਘ ਚਹਿਲ ਅਤੇ ਐਸ.ਐਚ.ਓ. ਸਿਟੀ ਸੁਖਜੀਤ ਸਿੰਘ ਮੌਕੇ ਤੇ ਪਹੁੰਚੇ ਅਤੇ ਜਖਮੀਆਂ ਨਾਲ ਗੱਲਬਾਤ ਕਰਦਿਆਂ ਡਾਕਟਰਾਂ ਨੂੰ ਹਦਾਇਤ ਕੀਤੀ ਗਈ ਇਨ੍ਹਾਂ ਦੇ ਇਲਾਜ ਵਿੱਚ ਕੋਈ ਕਮੀ ਨਾ ਛੱਡੀ ਜਾਵੇ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬਰੇਟਾ ਦੇ ਬੀ.ਐਮ.ਡੀ. ਸਕੂਲ ਦੀ ਇੱਕ ਵੈਨ ਸਕੂਲ ਵਿੱਚੋਂ ਸਕੂਲੀ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ ਕਿ ਪੁੱਲ ਦੇ ਨਜਦੀਕ ਕਰਾਸ ਕਰਕੇ ਜਾ ਰਹੀ ਬਰੀਜਾ ਕਾਰ ਨੇ ਵੈਨ ਵਿੱਚ ਟੱਕਰ ਮਾਰ ਦਿੱਤੀ।
ਸਕੂਲ ਦੀ ਮਹਿਲਾ ਮੁਲਾਜਮ ਵੀ ਹੋਈ ਜ਼ਖਮੀ
ਜਿਸ ਵਿੱਚ ਵੈਨ ਦਾ ਡਰਾਈਵਰ ਸੁਖਪਾਲ ਸਿੰਘ (35), ਸਕੂਲ ਦੀ ਮਹਿਲਾ ਮੁਲਾਜਮ ਬਲਵੀਰ ਦੇਵੀ (50), ਵਿਦਿਆਰਥਣ ਨਵਜੋਤ ਕੌਰ (14), ਅਮਨਦੀਪ ਕੌਰ (12), ਮਨਵੀਰ ਸਿੰਘ (10), ਤਮੰਨਾ (3), ਵੰਸ਼ਿਕਾ (7), ਸ਼ਿਵਮ (6) ਅਤੇ ਗੁਰਲੀਨ ਕੌਰ (6) ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਹਨ।
ਦੂਸਰੇ ਪਾਸੇ ਬਰੀਜ਼ਾ ਕਾਰ ਦਾ ਡਰਾਈਵਰ ਯੋਗੇਸ਼ ਸ਼ਰਮਾਂ (45) ਅਤੇ ਉਸਦਾ ਪੁੱਤਰ ਵੀ ਜਖਮੀ ਹੋ ਗਏ। ਜਿਨ੍ਹਾਂ ਨੂੰ ਨੇੜਲੇ ਪ੍ਰਾਈਵੇਟ ਹਸਪਤਾਲ ਚ ਦਾਖਲ ਕਰਵਾਇਆ ਗਿਆ। ਐਸ.ਐਚ.ਓ ਬਰੇਟਾ ਅਮਰੀਕ ਸਿੰਘ ਨੇ ਘਟਨਾ ਦਾ ਜਾਇਜਾਂ ਲੈਂਦਿਆਂ ਕਾਰਵਾਈ ਦਾ ਭਰੋਸਾ ਦਿੱਤਾ।