ਅਮਰੀਕਾ ਦੇ ਇੱਕ ਸਕੂਲ ‘ਚ ਹੋਈ ਗੋਲੀਬਾਰੀ, 3 ਦੀ ਮੌਤ

0
179

ਅਮਰੀਕਾ ਦੇ ਸੇਂਟ ਲੁਈਸ ਸ਼ਹਿਰ ਦੇ ਇੱਕ ਹਾਈ ਸਕੂਲ ‘ਚ ਗੋਲੀਬਾਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇਸ ਘਟਨਾ ‘ਚ 3 ਲੋਕਾਂ ਦੀ ਮੌਤ ਹੋ ਗਈ। ਪੁਲਿਸ ਮੁਖੀ ਮਾਈਕਲ ਸੈਕ ਨੇ ਇਸ ਸੰਬੰਧੀ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਇਸ ਘਟਨਾ ‘ਚ ਇਕ ਲੜਕੀ ਸਮੇਤ ਤਿੰਨ ਲੋਕ ਮਾਰੇ ਗਏ ਹਨ। ਉਨ੍ਹਾਂ ਦੱਸਿਆ ਕਿ ‘ਸੈਂਟਰਲ ਵਿਜ਼ੂਅਲ ਐਂਡ ਪਰਫਾਰਮਿੰਗ ਆਰਟਸ ਹਾਈ ਸਕੂਲ’ ਵਿਖੇ ਸਵੇਰੇ 9 ਵਜੇ ਗੋਲੀਬਾਰੀ ਹੋਣ ਤੋਂ ਬਾਅਦ ਵਿਦਿਆਰਥੀਆਂ ਨੇ ਦਰਵਾਜ਼ਾ ਬੰਦ ਕਰ ਲਿਆ।

ਇਹ ਵੀ ਪੜ੍ਹੋ: ਅੱਜ ਲੱਗੇਗਾ ਸਾਲ ਦਾ ਆਖ਼ਰੀ ਸੂਰਜ ਗ੍ਰਹਿਣ, ਗਰਭਵਤੀ ਔਰਤਾਂ ਰੱਖਣ ਇਨ੍ਹਾਂ ਗੱਲਾਂ ਦਾ ਖ਼ਾਸ…

ਇਸ ਦੌਰਾਨ ਕੁਝ ਵਿਦਿਆਰਥੀ ਕਲਾਸ ਰੂਮ ਦੇ ਕੋਨੇ ‘ਚ ਲੁਕ ਗਏ, ਜਦਕਿ ਕੁੱਝ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ‘ਚ ਖਿੜਕੀਆਂ ‘ਚੋਂ ਛਾਲ ਮਾਰ ਕੇ ਇਮਾਰਤ ਤੋਂ ਬਾਹਰ ਭੱਜਣ ਲਈ ਮਜਬੂਰ ਹੋ ਗਏ। ਸੈਕ ਨੇ ਕਿਹਾ ਕਿ ਜਿਵੇਂ ਹੀ ਉਹ ਸਕੂਲ ਦੀ ਇਮਾਰਤ ਵਿਚ ਦਾਖਲ ਹੋਇਆ, ਅਧਿਕਾਰੀਆਂ ਨੇ ਜਲਦੀ ਹੀ ਹਮਲਾਵਰ ਵਿਅਕਤੀ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਵਿਚ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜ਼ਖਮੀ ਹਮਲਾਵਰ ਨੂੰ ਇਮਾਰਤ ਦੀ ਤੀਜੀ ਮੰਜ਼ਿਲ ‘ਤੇ ਸਥਿਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।  ਹਮਲਾਵਰ ਕਰੀਬ 20 ਸਾਲ ਦਾ ਨੌਜਵਾਨ ਜਾਪਦਾ ਹੈ।

ਪੁਲਿਸ ਵਿਭਾਗ ਦੇ ਇੱਕ ਟਵੀਟ ਵਿੱਚ ਕਿਹਾ ਗਿਆ ਹੈ ਕਿ ਹਮਲਾਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਬਾਅਦ ਵਿੱਚ ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਵਿੱਚ 6 ਲੋਕ ਜ਼ਖਮੀ ਹੋਏ ਹਨ। ‘ਸੈਂਟਰਲ ਵਿਜ਼ੂਅਲ ਐਂਡ ਪਰਫਾਰਮਿੰਗ ਆਰਟਸ ਹਾਈ ਸਕੂਲ’ ਵਿੱਚ ਲਗਭਗ 400 ਵਿਦਿਆਰਥੀ ਹਨ। ਇਹ ਵਿਜ਼ੂਅਲ ਆਰਟਸ, ਸੰਗੀਤਕ ਕਲਾਵਾਂ ਅਤੇ ਪ੍ਰਦਰਸ਼ਨੀ ਕਲਾਵਾਂ ਸਿਖਾਉਣ ਵਾਲਾ ਸਕੂਲ ਹੈ।

LEAVE A REPLY

Please enter your comment!
Please enter your name here