ਪੰਚਾਇਤੀ ਚੋਣਾਂ ਦੇ ਐਲਾਨ ਤੋਂ ਮਹਿਜ 15 ਘੰਟੇ ਬਾਅਦ ਹੀ ਸਮਰਾਲਾ ‘ਚ ਇਤਿਹਾਸਕ ਫੈਸਲਾ, ਸਰਬ ਸੰਮਤੀ ਨਾਲ ਸਰਪੰਚ ਅਤੇ ਪੰਚਾਇਤ ਮੈਂਬਰ ਚੁਣੇ || Political News

0
123

ਪੰਚਾਇਤੀ ਚੋਣਾਂ ਦੇ ਐਲਾਨ ਤੋਂ ਮਹਿਜ 15 ਘੰਟੇ ਬਾਅਦ ਹੀ ਸਮਰਾਲਾ ‘ਚ ਇਤਿਹਾਸਕ ਫੈਸਲਾ, ਸਰਬ ਸੰਮਤੀ ਨਾਲ ਸਰਪੰਚ ਅਤੇ ਪੰਚਾਇਤ ਮੈਂਬਰ ਚੁਣੇ

ਪੰਜਾਬ ਵਿੱਚ ਪੰਚਾਇਤਾਂ ਦੀਆਂ ਚੋਣਾਂ ਦਾ ਐਲਾਨ ਹੁੰਦਿਆਂ  ਹੀ 15 ਘੰਟਿਆਂ ਦੇ ਅੰਦਰ  ਇਸ ਸਬ ਡਵੀਜ਼ਨ ਦੇ ਇੱਕ ਪਿੰਡ ਨੇ ਅੱਜ  ਸਰਬ ਸੰਮਤੀ ਨਾਲ ਪੰਚਾਇਤ ਚੁਣ ਵੀ ਲਈ ਹੈ ,ਜਿਸ ਸਦਕਾ ਇਸ ਪਿੰਡ ਨੇ ਪੰਜਾਬ ਦੀ ਪਹਿਲੀ ਸਰਬ ਸੰਮਤੀ ਨਾਲ ਬਣੀ ਪੰਚਾਇਤ ਹੋਣ ਦਾ ਮਾਣ  ਪ੍ਰਾਪਤ ਕਰ ਲਿਆ ਹੈ। ਮਾਛੀਵਾੜਾ ਬਲਾਕ ਦੇ ਪਿੰਡ ਟੱਪਰੀਆਂ ਦੇ ਵਸਨੀਕਾਂ ਨੇ ਪੰਚਾਇਤ ਚੋਣਾਂ ਦਾ ਐਲਾਨ ਹੁੰਦਿਆਂ ਹੀ ਪਿੰਡ ਵਿੱਚ ਇਕੱਠੇ ਹੋ ਕਿ ਸਰਪੰਚ ਸਮੇਤ ਪੰਜ ਮੈਂਬਰ ਪੰਚਾਇਤ ਸਰਬ ਸੰਮਤੀ ਨਾਲ ਚੁਣ ਲਏ ਹਨ ਜਿਨ੍ਹਾਂ ਵਿਚ ਦੋ ਇਸਤਰੀਆਂ ਵੀ ਪੰਚ ਹੋਣਗੀਆਂ ।

ਇਹ ਵੀ ਪੜ੍ਹੋ- ਮਸ਼ਹੂਰ ਬਾਲੀਵੁੱਡ ਅਭਿਨੇਤਾ ਆਮਿਰ ਖਾਨ ਇਸ ਫਿਲਮ ‘ਚ ਆਉਣਗੇ ਨਜ਼ਰ

ਪਿੰਡ ਨੇ ਗੁਰਬਚਨ ਸਿੰਘ ਬਸਾਂਤੀ ਨੂੰ ਸਰਪੰਚ ਅਤੇ 5 ਹੋਰ ਵਿਅਕਤੀਆਂ ਨੂੰ  ਮੈਂਬਰ ਪੰਚਾਇਤ ਚੁਣਨ ਦਾ ਫੈਸਲਾ ਵੀ ਲਿਆ ਗਿਆ ਹੈ। ਜਦੋਂ ਤੋਂ ਵੀ   ਲਾਗਲੇ ਪਿੰਡ ਨਾਲੋਂ ਵੱਖ ਹੋ ਕਿ  ਇਸ ਪਿੰਡ ਟੱਪਰੀਆਂ ਦੀ ਗ੍ਰਾਮ ਪੰਚਾਇਤ ਬਣੀ ਹੈ ਉਦੋਂ ਤੋਂ ਸਿਰਫ  ਤਿੰਨ ਵਾਰ ਹੀ ਪੰਚਾਇਤ ਚੋਣਾਂ ਲਈ ਵੋਟਾਂ ਪਈਆਂ ਹਨ ਨਹੀਂ ਤਾਂ ਹਰ ਵਾਰ ਪਿੰਡ ‘ਚ ਸਰਬਸੰਮਤੀ ਨਾਲ ਹੀ ਪੰਚਾਇਤ  ਬਣਦੀ ਰਹੀ ਹੈ।   ਪਿੰਡ ਦੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਘੋਲੀ ਅਤੇ ਕੈਪਟਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸਰਬ ਸੰਮਤੀ ਨਾਲ ਪੰਚਾਇਤ ਦੀ ਚੋਣ ਕੀਤੀ ਹੈ। ਉਹਨਾਂ ਨੇ ਹੋਰਨਾਂ ਪਿੰਡਾਂ ਨੂੰ ਇਸ ਦੀ ਮਿਸਾਲ ਦਿੰਦਿਆਂ  ਕਿਹਾ ਹੈ ਕਿ ਪਿੰਡ ਦੇ ਵਿਕਾਸ ਲਈ  ਧੜੇਬੰਦੀ ਖਤਮ ਕਰਨ ਲਈ ਆਪਣੇ ਪਿੰਡਾਂ ਦੀਆਂ ਪੰਚਾਇਤਾਂ ਚੁਣਨ ਲਈ ਸਰਬ ਸਮਤੀ ਕਰਨ ਵਾਸਤੇ ਹੰਭਲਾ ਮਾਰਨ। ਉਹਨਾਂ ਦੱਸਿਆ ਕਿ 4 ਅਕਤੂਬਰ ਨੂੰ ਸਾਰੇ ਪਿੰਡ ਵਾਸੀ ਗੁਰਦੁਆਰਾ ਸਾਹਿਬ ਵਿਖੇ ਇੱਕਠ। ਕਰਨਗੇ ਅਤੇ ਬਾਅਦ ਵਿੱਚ ਸਰਬ ਸੰਮਤੀ ਨਾਲ ਚੁਣੀ ਹੋਈ ਪੰਚਾਇਤ ਦੇ ਕਾਗਜ ਨਾਮਜਦਗੀ ਭਰਨ ਲਈ ਰਵਾਨਾ ਹੋਣਗੇ। ਭਾਵੇਂ ਸਰਬ ਸਮਤੀ ਨਾਲ  ਚੁਣੀਆ ਜਾਣ ਵਾਲਿਆ ਪੰਚਾਇਤਾਂ ਦਾ ਐਲਾਨ ਚੋਣ ਅਧਿਕਾਰੀਆ  ਵਲੋਂ 7 ਅਕਤੂਬਰ ਨੂੰ ਕੀਤਾ ਜਾਵੇਗਾ  ਪਰ ਫਿਰ ਵੀ ਪਿੰਡ ਟੱਪਰੀਆਂ ਨੇ ਪੰਜਾਬ  ਦੀ  ਪਹਿਲੀ ਸਰਬ ਸੰਮਤੀ ਨਾਲ  ਚੁਣੀ ਪੰਚਾਇਤ ਚੁਣਨ ਦਾ ਮਾਣ ਪ੍ਰਾਪਤ ਕਰ ਲਿਆ ਹੈ।

LEAVE A REPLY

Please enter your comment!
Please enter your name here