ਸਪਨਾ ਚੌਧਰੀ ਦੇ ਘਰ ਖੁਸ਼ੀਆਂ ਨੇ ਦਿੱਤੀ ਦਸਕਤ, ਦੂਜੀ ਵਾਰ ਬਣੀ ਮਾਂ
ਮਸ਼ਹੂਰ ਹਰਿਆਣਵੀ ਡਾਂਸਰ ਅਤੇ ਰਾਗਿਨੀ ਗਾਇਕਾ ਸਪਨਾ ਚੌਧਰੀ ਦੇ ਘਰ ਕਿਲਕਾਰੀਆਂ ਗੂੰਜੀਆਂ ਹਨ | ਦਰਅਸਲ, ਉਹ ਦੂਜੀ ਵਾਰ ਮਾਂ ਬਣੀ ਹੈ | ਇਹ ਖਬਰਾਂ ਆ ਰਹੀਆਂ ਹਨ ਕਿ ਉਹਨਾਂ ਨੇ ਬੇਟੇ ਨੂੰ ਜਨਮ ਦਿੱਤਾ ਹੈ | ਹਾਲ ਹੀ ‘ਚ ਉਨ੍ਹਾਂ ਦੇ ਬੇਟੇ ਦਾ ਨਾਮਕਰਨ ਸਮਾਰੋਹ ਵੀ ਹੋਇਆ ਸੀ, ਜਿਸ ‘ਚ 30 ਹਜ਼ਾਰ ਲੋਕ ਪਹੁੰਚੇ ਸਨ।
ਦੱਸ ਦਈਏ ਕਿ ਸਪਨਾ ਚੌਧਰੀ ਨੇ ਹਰਿਆਣਾ ਦੇ ਮਦਨਹੇੜੀ ਪਿੰਡ ‘ਚ ਆਪਣੇ ਦੂਜੇ ਬੇਟੇ ਦੇ ਨਾਮਕਰਨ ਦੀ ਰਸਮ ਦਾ ਆਯੋਜਨ ਕੀਤਾ ਸੀ। ਜਿੱਥੇ ਕਿ ਇਸ ਸਮਾਰੋਹ ਵਿੱਚ ਪੰਜਾਬੀ ਅਤੇ ਹਰਿਆਣਵੀ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਯੂਪੀ ਤੋਂ ਮਹਾਰਾਸ਼ਟਰ ਤੱਕ ਦੇ ਲੋਕ ਵੀ ਇਸ ਸਮਾਗਮ ਦਾ ਹਿੱਸਾ ਬਣੇ। ਰਿਪੋਰਟਾਂ ਦੀ ਮੰਨੀਏ ਤਾਂ ਕਿਹਾ ਜਾ ਰਿਹਾ ਹੈ ਕਿ ਇਸ ਸਮਾਗਮ ‘ਚ ਕਰੀਬ 30 ਹਜ਼ਾਰ ਲੋਕਾਂ ਨੇ ਸ਼ਿਰਕਤ ਕੀਤੀ ਸੀ।
ਇਹ ਵੀ ਪੜ੍ਹੋ : ਭਾਰਤ 36 ਸਾਲਾਂ ਬਾਅਦ ਆਸਟਰੇਲੀਆ ਵਿੱਚ ਖੇਡੇਗਾ 5 ਟੈਸਟ ਮੈਚਾਂ ਦੀ ਸੀਰੀਜ਼
ਚਾਰ ਸਾਲ ਪਹਿਲਾਂ ਹੀ ਹੋਇਆ ਸੀ ਸਪਨਾ ਚੌਧਰੀ ਦਾ ਵਿਆਹ
ਧਿਆਨਯੋਗ ਹੈ ਕਿ ਸਪਨਾ ਚੌਧਰੀ ਦਾ ਵਿਆਹ ਚਾਰ ਸਾਲ ਪਹਿਲਾਂ ਹੀ ਹੋਇਆ ਸੀ। ਜਨਵਰੀ 2020 ਵਿੱਚ ਉਸਨੇ ਵੀਰ ਸਾਹੂ ਨਾਲ ਗੁਪਤ ਵਿਆਹ ਕੀਤਾ ਸੀ। ਇਸ ਤੋਂ ਬਾਅਦ 5 ਅਕਤੂਬਰ ਨੂੰ ਉਨ੍ਹਾਂ ਨੇ ਆਪਣੇ ਪਹਿਲੇ ਬੇਟੇ ਨੂੰ ਜਨਮ ਦਿੱਤਾ। ਇਸ ਦੌਰਾਨ ਵੀਰ ਸਾਹੂ ਅਤੇ ਸਪਨਾ ਨੇ ਆਪਣੇ ਪਹਿਲੇ ਬੇਟੇ ਦਾ ਨਾਂ ਪੋਰਸ ਰੱਖਿਆ ਸੀ। ਹੁਣ ਚਾਰ ਸਾਲ ਦੇ ਅੰਦਰ ਸਪਨਾ ਦੂਜੇ ਬੱਚੇ ਦੀ ਮਾਂ ਬਣ ਗਈ ਹੈ।
ਹਾਲ ਹੀ ‘ਚ ਆਪਣੀ ਬਾਇਓਪਿਕ ਦਾ ਕੀਤਾ ਐਲਾਨ
ਉੱਥੇ ਹੀ ਦੂਜੇ ਪਾਸੇ ਸਪਨਾ ਨੇ ਹਾਲ ਹੀ ‘ਚ ਆਪਣੀ ਬਾਇਓਪਿਕ ਦਾ ਐਲਾਨ ਕਰਕੇ ਵੀ ਸੁਰਖੀਆਂ ਬਟੋਰੀਆਂ ਸਨ। 4 ਸਤੰਬਰ ਨੂੰ ਸ਼ੇਅਰ ਕੀਤੀ ਗਈ ਇੱਕ ਪੋਸਟ ਵਿੱਚ ਸਪਨਾ ਨੇ ਕਿਹਾ, “ਮੈਂ ਕੌਣ ਹਾਂ? ਮੈਂ ਕਿੱਥੇ ਸ਼ੁਰੂ ਕੀਤਾ ਸੀ ਅਤੇ ਮੇਰਾ ਸਫ਼ਰ ਕਿੱਥੇ ਜਾ ਰਿਹਾ ਹੈ? ਇਹ ਬਾਇਓਪਿਕ ਸਿਰਫ਼ ਇੱਕ ਫ਼ਿਲਮ ਨਹੀਂ ਹੈ, ਸਗੋਂ ਮੇਰੇ ਸੰਘਰਸ਼, ਸੁਪਨਿਆਂ ਅਤੇ ਸਫ਼ਰ ਦਾ ਇੱਕ ਹਿੱਸਾ ਹੈ।” ” ਸਪਨਾ ਦੀ ਇਸ ਬਾਇਓਪਿਕ ਨੂੰ ਮਸ਼ਹੂਰ ਨਿਰਦੇਸ਼ਕ ਮਹੇਸ਼ ਭੱਟ ਦੇ ਨਿਰਦੇਸ਼ਨ ਹੇਠ ਵੱਡੇ ਪਰਦੇ ‘ਤੇ ਲਿਆਂਦਾ ਜਾਵੇਗਾ, ਜਿਸ ਦਾ ਨਾਂ ‘‘ਮੈਡਮ ਸਪਨਾ’’ ਰੱਖਿਆ ਗਿਆ ਹੈ ਅਤੇ ਇਸ ਦਾ ਨਿਰਮਾਣ ਵਿਨੈ ਭਾਰਦਵਾਜ ਦੇ ਬੈਨਰ ਹੇਠ ਸ਼ਾਈਨਿੰਗ ਸਨ ਸਟੂਡੀਓ ਵੱਲੋਂ ਕੀਤਾ ਜਾਵੇਗਾ।