ਦੁਖਦਾਇਕ ਖਬਰ: ਕ੍ਰਿਕੇਟ ਖੇਡਦੇ ਸਮੇਂ 11 ਸਾਲਾਂ ਬੱਚੇ ਦੀ ਹੋਈ ਮੌ.ਤ ||Maharashtra || Maharashtra News

0
112

 

ਮਹਾਰਾਸ਼ਟਰ ਦੇ ਪੁਣੇ ਤੋਂ ਇਸ ਵੇਲੇ ਦੀ ਦੁਖਦਾਇਕ ਖਬਰ ਹੈ, ਜਿੱਥੇ 11 ਸਾਲ ਦੇ ਬੱਚੇ ਦੀ ਕ੍ਰਿਕਟ ਖੇਡਦੇ ਸਮੇਂ ਮੌਤ ਹੋ ਗਈ। ਦਰਅਸਲ  ਪੁਣੇ ਦੇ ਲੋਹਗਾਂਵ ਵਿੱਚ ਕ੍ਰਿਕਟ ਖੇਡਦੇ ਸਮੇਂ ਬੱਚੇ ਦੇ ਪ੍ਰਾਈਵੇਟ ਪਾਰਟ ‘ਤੇ ਗੇਂਦ ਲੱਗਣ ਕਾਰਨ ਸੱਟ ਲੱਗ ਗਈ। ਜਿਸ ਕਾਰਨ ਉਸਦੀ ਪਿਚ ‘ਤੇ ਹੀ ਮੌਤ ਹੋ ਗਈ। ਬੱਚੇ ਦੀ ਮੌਤ ਤੋਂ ਬਾਅਦ ਉੱਥੇ ਹੜਕੰਪ ਮੱਚ ਗਿਆ। ਮ੍ਰਿਤਕ ਮੁੰਡੇ ਦੀ ਪਛਾਣ ਸ਼ੌਰਿਆ ਉਰਫ ਸੰਭੂ ਕਾਲਿਦਾਸ ਖਾਂਡਵੇ ਦੇ ਵਜੋਂ ਹੋਈ ਹੈ। ਇਹ ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਰਿਪੋਰਟਾਂ ਮੁਤਾਬਕ ਸ਼ੌਰਿਆ ਆਪਣੇ ਹੋਰ ਦੋਸਤਾਂ ਨਾਲ ਕ੍ਰਿਕਟ ਦੀ ਪ੍ਰੈਕਟਿਸ ਕਰ ਰਿਹਾ ਸੀ।

ਇਹ ਵੀ ਪੜ੍ਹੋ: ਗਰਮੀ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ || Toady Weather || Weather News

ਮਿਲੀ ਜਾਣਕਾਰੀ ਮੁਤਾਬਕ ਸ਼ੌਰਿਆ ਗੇਂਦਬਾਜ਼ੀ ਕਰ ਰਿਹਾ ਸੀ ਤੇ ਇੱਕ ਬੱਚਾ ਬੱਲੇਬਾਜ਼ੀ ਕਰ ਰਿਹਾ ਸੀ। ਜਿਵੇਂ ਹੀ ਸ਼ੌਰਿਆ ਨੇ ਗੇਂਦ ਸੁੱਟੀ ਬੱਲੇਬਾਜ਼ ਨੇ ਗੇਂਦ ਸਿੱਧੀ ਸ਼ੌਰਿਆ ਵੱਲ ਮਾਰੀ ਜੋ ਉਸਦੇ ਪ੍ਰਾਈਵੇਟ ਪਾਰਟ ‘ਤੇ ਜਾ ਕੇ ਲੱਗੀ। ਕੁਝ ਹੀ ਦੇਰ ਬਾਅਦ ਸ਼ੌਰਿਆ ਜ਼ਮੀਨ ‘ਤੇ ਡਿੱਗ ਗਿਆ।

 

ਦੱਸ ਦੇਈਏ ਕਿ ਉਸਨੂੰ ਡਿੱਗਦੇ ਹੋਏ ਦੇਖ ਕੇ ਹੋਰ ਖਿਡਾਰੀ ਤੇ ਉਸਦੇ ਦੋਸਤ ਉਸਦੇ ਵੱਲ ਭੱਜੇ। ਪਹਿਲਾਂ ਤਾਂ ਦੋਸਤਾਂ ਨੂੰ ਕੁਝ ਪਤਾ ਨਹੀਂ ਲੱਗਿਆ ਤਾਂ ਉਨ੍ਹਾਂ ਨੇ ਦੂਜੇ ਕ੍ਰਿਕਟ ਖੇਡਣ ਵਾਲੇ ਮੁੰਡਿਆਂ ਨੂੰ ਬੁਲਾਇਆ ਤੇ ਸ਼ੌਰਿਆ ਨੂੰ ਦੇਖਣ ਦੇ ਲਈ ਕਿਹਾ। ਸ਼ੌਰਿਆ ਨੂੰ ਚੁੱਕਿਆ ਤੇ ਹਸਪਤਾਲ ਲਿਜਾਇਆ ਗਿਆ। ਪਰ ਉਦੋਂ ਤੱਕ ਬਹੁਤ ਦੇਰੀ ਹੋ ਚੁੱਕੀ ਸੀ। ਸ਼ੌਰਿਆ ਉਰਫ ਸੰਭੂ ਦੀ ਮੌਤ ਹੋ ਚੁੱਕੀ ਸੀ।

 

LEAVE A REPLY

Please enter your comment!
Please enter your name here