ਅੰਮ੍ਰਿਤਸਰ, 13 ਜਨਵਰੀ 2026 : ਪੰਜਾਬ ਵਿਚ 328 ਪਾਵਨ ਸਰੂਪਾਂ (328 holy forms) ਦੇ ਗ਼ਾਇਬ ਮਾਮਲੇ ਦੀ ਜਾਂਚ ਕਰ ਰਹੀ ਐਸ. ਆਈ. ਟੀ. (S. I. T.) ਨੇ ਐਸ. ਜੀ. ਪੀ. ਸੀ. ਦੇ ਅੰਮ੍ਰਿਤਸਰ ਵਿਖੇ ਸਥਿਤ ਦਫ਼ਤਰ ਵਿਚ ਪਹੁੰਚ ਕੀਤੀ ਹੈ ।
ਕੀ ਕਰੇਗੀ ਐਸ. ਆਈ. ਟੀ. ਦਫ਼ਤਰ ਪਹੁੰਚ ਕੇ
ਪਵਿੱਤਰ ਸਰੂਪਾਂ ਦੇ ਮਾਮਲੇ ਦੀ ਜਾਂਚ ਕਰ ਰਹੀ ਐਸ. ਆਈ. ਟੀ. ਨੇ ਜਿੱਥੇ ਐਸ. ਜੀ. ਪੀ. ਸੀ. ਦੇ ਅੰਮ੍ਰਿਤਸਰ (S. G. P. C.’s Amritsar) ਦਫ਼ਤਰ ਪਹੁੰਚ ਕੀਤੀ ਹੈ ਵੱਲੋਂ 328 ਪਵਿੱਤਰ ਸਰੂਪਾਂ ਸਬੰਧੀ ਰਿਕਾਰਡ ਪ੍ਰਾਪਤ ਕੀਤਾ ਜਾਵੇਗਾ । ਮਿਲੀ ਜਾਣਕਾਰੀ ਅਨੁਸਾਰ ਐਸ. ਆਈ. ਟੀ. ਅੰਮ੍ਰਿਤਸਰ ਤੋਂ ਲੈ ਕੇ ਚੰਡੀਗੜ੍ਹ ਤੱਕ ਕਾਰਵਾਈ ਕਰ ਰਹੀ ਹੈ । ਜਿਸ ਤੋਂ ਇਹ ਗੱਲ ਵੀ ਸਪਸ਼ਟ ਹੋ ਗਈ ਹੈ ਕਿ ਸਿੱਟ ਨੇ ਆਪਣੀ ਜਾਂਚ ਤੇਜ਼ ਕਰ ਦਿੱਤੀ ਹੈ । ਜ਼ਿਕਰਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਐਸ. ਜੀ. ਪੀ. ਸੀ. ਨੂੰ ਐਸ. ਆਈ. ਟੀ. ਨਾਲ ਸਹਿਯੋਗ ਕਰਨ ਦੇ ਆਦੇਸ਼ ਪਹਿਲਾਂ ਤੋਂ ਹੀ ਦਿੱਤੇ ਹੋਏ ਹਨ ।
Read more : ਮੁੱਖ ਮੰਤਰੀ ਮਾਨ ਅਕਾਲ ਤਖ਼ਤ ਤੇ ਹੋਣਗੇ ਸਵੇਰ ਦੀ ਥਾਂ ਸ਼ਾਮ ਨੂੰ ਪੇਸ









