ਹੋਇਆ ਰੂਸ ਦਾ MI-8T ਹੈਲੀਕਾਪਟਰ ਹੋਇਆ ਕਰੈਸ਼, 22 ਲੋਕਾਂ ਦੀ ਮੌਤ || International News

0
90

ਹੋਇਆ ਰੂਸ ਦਾ MI-8T ਹੈਲੀਕਾਪਟਰ ਹੋਇਆ ਕਰੈਸ਼, 22 ਲੋਕਾਂ ਦੀ ਮੌਤ

ਸ਼ਨੀਵਾਰ ਨੂੰ ਲਾਪਤਾ ਹੋਇਆ ਰੂਸ ਦਾ MI-8T ਹੈਲੀਕਾਪਟਰ ਕਰੈਸ਼ ਹੋ ਗਿਆ ਹੈ। ਹੈਲੀਕਾਪਟਰ ‘ਚ ਸਵਾਰ ਸਾਰੇ 22 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ‘ਚ ਚਾਲਕ ਦਲ ਦੇ ਤਿੰਨ ਮੈਂਬਰ ਵੀ ਸ਼ਾਮਲ ਹਨ। ਐਤਵਾਰ ਨੂੰ ਹਾਦਸੇ ਵਾਲੀ ਥਾਂ ਤੋਂ 17 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਸੋਮਵਾਰ ਨੂੰ ਪੰਜ ਹੋਰ ਲੋਕਾਂ ਦੀਆਂ ਲਾਸ਼ਾਂ ਵੀ ਮਿਲੀਆਂ ਸਨ।

ਇਹ ਵੀ ਪੜ੍ਹੋ – ਲੁਧਿਆਣਾ ‘ਚ ਵਾਪਰਿਆ ਦਰਦਨਾਕ ਹਾਦਸਾ, ਸਵਾਰੀਆਂ ਨਾਲ ਭਰੀ ਬੱਸ ਪਲਟੀ

ਰੂਸੀ ਮੀਡੀਆ ਆਰਟੀ ਨਿਊਜ਼ ਮੁਤਾਬਕ ਹੈਲੀਕਾਪਟਰ ਕਾਮਚਟਕਾ ਖੇਤਰ ਵਿੱਚ ਕਰੈਸ਼ ਹੋ ਗਿਆ ਹੈ। ਹਾਦਸੇ ਦਾ ਕਾਰਨ ਖਰਾਬ ਮੌਸਮ ਦੱਸਿਆ ਜਾ ਰਿਹਾ ਹੈ।

ਰੂਸ ਦਾ MI-8T ਹੈਲੀਕਾਪਟਰ ਉਡਾਣ ਦੌਰਾਨ ਲਾਪਤਾ ਹੋ ਗਿਆ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਹੈਲੀਕਾਪਟਰ ਨੇ ਕਾਮਚਟਕਾ ਖੇਤਰ ਵਿੱਚ ਵਚਕਾਜ਼ੇਟਸ ਜਵਾਲਾਮੁਖੀ ਦੇ ਨੇੜੇ ਇੱਕ ਸਾਈਟ ਤੋਂ 25 ਕਿਲੋਮੀਟਰ ਦੂਰ ਨਿਕੋਲੇਵਕਾ ਲਈ ਉਡਾਣ ਭਰੀ। ਇਹ ਮਾਸਕੋ ਅਤੇ ਸੇਂਟ ਪੀਟਰਸਬਰਗ ਤੋਂ ਸੈਲਾਨੀਆਂ ਨੂੰ ਲੈ ਕੇ ਜਾ ਰਿਹਾ ਸੀ।

ਐਤਵਾਰ ਨੂੰ ਹੀ ਪੁਲਸ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਬਚਾਅ ਅਤੇ ਖੋਜ ਮੁਹਿੰਮ ਸ਼ੁਰੂ ਕੀਤੀ।

ਹੈਲੀਕਾਪਟਰ ਦੀ ਭਾਲ ਚ ਇਕ ਹੋਰ ਜਹਾਜ਼ ਭੇਜਿਆ ਗਿਆ 

ਭਾਰਤੀ ਸਮੇਂ ਮੁਤਾਬਕ ਸ਼ਨੀਵਾਰ ਸਵੇਰੇ 9.30 ਵਜੇ ਹੈਲੀਕਾਪਟਰ ਨੇ ਬੇਸ ‘ਤੇ ਵਾਪਸ ਜਾਣਾ ਸੀ, ਪਰ ਵਾਪਸ ਨਹੀਂ ਆਇਆ। ਚਾਲਕ ਦਲ ਦੇ ਮੈਂਬਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕੋਈ ਫਾਇਦਾ ਨਹੀਂ ਹੋਇਆ। ਇਸ ਤੋਂ ਬਾਅਦ ਹੈਲੀਕਾਪਟਰ ਦੀ ਭਾਲ ਲਈ ਇਕ ਹੋਰ ਜਹਾਜ਼ ਭੇਜਿਆ ਗਿਆ।

ਜਿਸ ਇਲਾਕੇ ‘ਚ ਹੈਲੀਕਾਪਟਰ ਲਾਪਤਾ ਹੋਇਆ ਸੀ, ਉੱਥੇ ਬਾਰਿਸ਼ ਪੈ ਰਹੀ ਸੀ। ਧੁੰਦ ਵੀ ਸੀ। ਇਸ ਤੋਂ ਬਾਅਦ ਬਚਾਅ ਕਰਮਚਾਰੀਆਂ ਨੇ ਹੈਲੀਕਾਪਟਰ ਦੀ ਭਾਲ ਸ਼ੁਰੂ ਕਰ ਦਿੱਤੀ।

ਕਾਮਚਟਕਾ , ਮਾਸਕੋ ਤੋਂ 6,000 ਕਿਲੋਮੀਟਰ ਦੂਰ 

ਮਾਸਕੋ ਤੋਂ 6,000 ਕਿਲੋਮੀਟਰ ਪੂਰਬ ਵਿੱਚ ਅਤੇ ਅਲਾਸਕਾ ਤੋਂ ਲਗਭਗ 2,000 ਕਿਲੋਮੀਟਰ ਪੱਛਮ ਵਿੱਚ ਸਥਿਤ ਹੈ। ਇਹ ਇਲਾਕਾ ਆਪਣੀ ਸੁੰਦਰਤਾ ਲਈ ਜਾਣਿਆ ਜਾਂਦਾ ਹੈ, ਇਸ ਲਈ ਇੱਥੇ ਬਹੁਤ ਸਾਰੇ ਸੈਲਾਨੀ ਆਉਂਦੇ ਹਨ। ਇੱਥੇ ਲਗਭਗ 160 ਜਵਾਲਾਮੁਖੀ ਹਨ ਅਤੇ ਉਨ੍ਹਾਂ ਵਿੱਚੋਂ 29 ਅਜੇ ਵੀ ਸਰਗਰਮ ਹਨ।

 

LEAVE A REPLY

Please enter your comment!
Please enter your name here