ਗੁਰਦਾਸਪੁਰ ਦੇ ਕਸਬਾ ਦੀਨਾਨਗਰ ਦੇ ਪਿੰਡ ਅਵਾਖਾ ਦੇ ਰਹਿਣ ਵਾਲੇ ਇੱਕ ਗਰੀਬ ਪਰਿਵਾਰ ਦਾ ਨੌਜਵਾਨ ਰਵਨੀਤ ਸਿੰਘ ਨੇ ਆਪਣੇ ਪਰਿਵਾਰ ਦਾ ਭਵਿੱਖ ਸਵਾਰਨ ਲਈ 11 ਲੱਖ ਰੁਪਏ ਏਜੇਂਟ ਨੂੰ ਦਿੱਤੇ ਤਾਂ ਜੋ ਉਹ ਵਿਦੇਸ਼ ਜਾ ਸਕੇ। ਏਜੰਟ ਨੇ ਉਸ ਨੂੰ ਟੂਰਿਸਟ ਵੀਜੇ ਤੇ ਰੂਸ ਭੇਜ ਦਿੱਤਾ ਅਤੇ ਉਸ ਨੂੰ ਅਤੇ ਉਸ ਦੀ ਤਰ੍ਹਾਂ ਹੀ ਇੱਕ ਹੋਰ ਨੌਜਵਾਨ ਵਿਕਰਮ ਸਿੰਘ ਨੂੰ ਅੱਗੇ ਅਮਰੀਕਾ ਵਰਗੇ ਦੇਸ ਭੇਜਣ ਦਾ ਵਾਅਦਾ ਕੀਤਾ ਪਰ ਜਦੋਂ ਰੂਸ ਵਿੱਚ ਨੌਜਵਾਨ ਪਹੁੰਚ ਜਾਂਦੇ ਹਨ ਅਤੇ ਘੁੰਮਣ ਲਈ ਬਾਹਰ ਜਾਂਦੇ ਹਨ ਤਾਂ ਉਹ ਰਸ਼ੀਅਨ ਪੁਲਿਸ ਦੇ ਅੜਿਕੇ,ਚੜ੍ਹ ਜਾਂਦੇ ਹਨ।
ਰੂਸ ਦੀ ਪੁਲਿਸ ਵਲੋਂ ਕਾਬੂ ਕੀਤੇ ਇਨ੍ਹਾਂ ਨੌਜਵਾਨਾਂ ਨੂੰ ਰਸੀਅਨ ਸੈਨਿਕ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਤੇ ਸੈਨਿਕ ਅਧਿਕਾਰੀ ਕਾਬੂ ਕੀਤੇ ਨੌਜਵਾਨਾਂ ਨੂੰ ਸਜ਼ਾ ਦਵਾਉਣ ਦਾ ਡਰ ਦਿਖਾ ਕੇ ਯੂਕਰੇਨ ਦੇ ਖਿਲਾਫ ਲੜਾਈ ਲੜਨ ਲਈ ਰੂਸ ਦੀ ਫੌਜ ਵਿੱਚ ਭਰਤੀ ਕਰ ਲੈਂਦੇ ਹਨ।
ਜਿਨਾਂ ਦੀ ਬੀਤੇ ਦਿਨ ਰੂਸ ਦੇ ਸੈਨਿਕਾਂ ਦੀ ਵਰਦੀ ਵਿੱਚ ਇੱਕ ਵੀਡਿਓ ਵੀ ਵਾਇਰਲ ਹੋਈ ਸੀ ਜਿਸ ਵਿੱਚ ਰੂਸ ਦੀ ਸੈਨਿਕਾਂ ਦੀ ਵਰਦੀ ਵਿੱਚ ਹਥਿਆਰ ਫੜੇ ਸੱਤ ਪੰਜਾਬੀ ਨੌਜਵਾਨ ਭਾਰਤ ਸਰਕਾਰ ਪਾਸੋਂ ਉਹਨਾਂ ਨੂੰ ਰੂਸ ਵਿੱਚੋਂ ਕੱਢਣ ਦੀ ਗੁਹਾਰ ਲਗਾਉਂਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਸੱਤ ਨੌਜਵਾਨ ਹੁਸ਼ਿਆਰਪੁਰ ਜਿਲੇ ਨਾਲ ਸੰਬੰਧਿਤ ਹਨ ਅਤੇ ਰੂਸ ਵੱਲੋਂ ਯੂਕਰੇਨ ਨਾਲ ਲੜਨ ਲਈ ਭੇਜ ਦਿੱਤੇ ਗਏ ਹਨ। ਜਿਸ ਕਾਰਨ ਗੁਰਦਾਸਪੁਰ ਦੇ ਦੋ ਨੌਜਵਾਨਾਂ ਦੇ ਪਰਿਵਾਰ ਵੀ ਸਹਿਮੇ ਹੋਏ ਹਨ।
ਦੂਜੇ ਪਾਸੇ ਹੁਣ ਰਸ਼ੀਆ ਚ ਫਸੇ ਹਲਕਾ ਦੀਨਾਨਗਰ ਦੇ ਅਧੀਨ ਪੈਂਦੇ ਪਿੰਡ ਅਵਾਂਖਾ ਦੇ ਨੌਜਵਾਨ ਰਵਨੀਤ ਸਿੰਘ ਅਤੇ ਪਿੰਡ ਜੰਡਏ ਦੇ ਨੌਜਵਾਨ ਵਿਕਰਮ ਦੇ ਪੀੜਿਤ ਮਾਪਿਆਂ ਨੇ ਕੇਂਦਰ ਤੇ ਸੂਬਾ ਸਰਕਾਰ ਤੋਂ ਉਹਨਾਂ ਦੇ ਬੱਚਿਆਂ ਨੂੰ ਵਾਪਸ ਭਾਰਤ ਲਿਆਉਣ ਦੀ ਅਪੀਲ ਕਰ ਰਹੇ ਹਨ। ਰਵਨੀਤ ਸਿੰਘ ਦੀ ਮਾਤਾ ਅਤੇ ਭੈਣ ਨੇ ਦੱਸਿਆ ਕਿ ਅਸੀ ਬਹੁਤ ਹੀ ਗਰੀਬ ਹਾਂ ਅਤੇ 11 ਲੱਖ ਦਾ ਕਰਜਾ ਚੁੱਕ ਕੇ ਅਸੀ ਆਪਣੇ ਮੁੰਡੇ ਨੂੰ ਟੂਰਿਸਟ ਵੀਜੇ ਤੇ ਵਿਦੇਸ ਭੇਜਿਆ ਸੀ ਅਤੇ ਏਜੇਂਟ ਨੇ ਵਾਅਦਾ ਕੀਤਾ ਸੀ ਕਿ ਉਸ ਨੂੰ ਅੱਗੇ ਕਿਸੇ ਚੰਗੇ ਦੇਸ ਭੇਜ ਦੇਣਗੇ।
ਸਾਨੂੰ ਸਾਡੇ ਮੁੰਡੇ ਦਾ ਫੋਨ ਆਇਆ ਕਿ ਸਾਨੂੰ ਫੜ ਕੇ ਰਸ਼ੀਅਨ ਫੌਜ ਵਿੱਚ ਭਰਤੀ ਕਰ ਲਿਆ ਗਿਆ ਹੈ ਅਤੇ ਸਾਡੇ ਕੋਲੋ ਇੱਕ ਲਿਖਤੀ ਇਕਰਾਰਨਾਮਾ ਵੀ ਕਰਵਾ ਲਿਆ ਗਿਆ ਹੈ ਜਿਸ਼ ਦੀ ਭਾਸ਼ਾ ਸਾਡੀ ਸਮਝ ਵਿੱਚ ਨਹੀਂ ਆਈ ਸੀ। ਸਾਡੇ ਤੋਂ ਪਹਿਲਾਂ ਪਕੜੇ ਨੌਜਵਾਨਾਂ ਨੂੰ ਯੁਕਰੇਨ ਦੀ ਜੰਗ ਵਾਸਤੇ ਭੇਜ ਦਿੱਤਾ ਗਿਆ ਹੈ ਅਤੇ ਹੁਣ ਸਾਨੂੰ ਵੀ ਭੇਜਣ ਦੀ ਤਿਆਰੀ ਚੱਲ ਰਹੀ ਹੈ। ਇਸ ਕਰਕੇ ਸਾਨੂੰ ਇੱਥੋਂ ਬੱਚਾ ਕੇ ਭਾਰਤ ਵਾਪਿਸ ਲਾਈਦਾ ਜਾਵੇ। ਇਸ ਨੂੰ ਲੈਕੇ ਇਨ੍ਹਾਂ ਦੇ ਪਰਿਵਾਰ ਸਦਮੇ ਵਿੱਚ ਹਨ ਅਤੇ ਸਰਕਾਰ ਨੂੰ ਗੁਹਾਰ ਲਗਾ ਰਹੇ ਹਨ ਕੇ ਉਨ੍ਹਾਂ ਦੇ ਮੁੰਡੇ ਨੂੰ ਸਹੀ ਸਲਾਮਤ ਲਿਆਉਣ ਵਾਸਤੇ ਸਰਕਾਰ ਸਾਡੀ ਮਦਦ ਕਰੇ।