RPF ਨੇ ਵਿਅਕਤੀ ਕੋਲੋਂ ਕਰੀਬ 1.30 ਕਰੋੜ ਰੁਪਏ ਦਾ ਸੋਨਾ ਕੀਤਾ ਜ਼ਬਤ || Today News

0
122

RPF ਨੇ ਵਿਅਕਤੀ ਕੋਲੋਂ ਕਰੀਬ 1.30 ਕਰੋੜ ਰੁਪਏ ਦਾ ਸੋਨਾ ਕੀਤਾ ਜ਼ਬਤ

ਜਲੰਧਰ ‘ਚ RPF (ਰੇਲਵੇ ਪੁਲਸ ਫੋਰਸ) ਨੇ ਇਕ ਵਿਅਕਤੀ ਕੋਲੋਂ ਕਰੀਬ 1.30 ਕਰੋੜ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਮੁਲਜ਼ਮ ਵਿਅਕਤੀ ਜ਼ਬਤ ਕੀਤੇ ਗਏ ਸੋਨੇ ਬਾਰੇ ਆਰਪੀਐਫ ਨੂੰ ਕੋਈ ਠੋਸ ਦਸਤਾਵੇਜ਼ ਨਹੀਂ ਦਿਖਾ ਸਕਿਆ, ਜਿਸ ਕਾਰਨ ਅਧਿਕਾਰੀਆਂ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਸ ਦਾ ਸੋਨਾ ਜ਼ਬਤ ਕਰ ਲਿਆ ਅਤੇ ਮਾਮਲੇ ਦੀ ਸੂਚਨਾ ਤੁਰੰਤ ਆਮਦਨ ਕਰ ਵਿਭਾਗ ਨੂੰ ਦਿੱਤੀ। ਸੋਨੇ ਦਾ ਕੁੱਲ ਭਾਰ ਲਗਭਗ 2.90 ਕਿਲੋਗ੍ਰਾਮ ਹੈ।

CIA ਸਟਾਫ ਮੁਹਾਲੀ ਵੱਲੋਂ 2 ਦੋਸ਼ੀ ਨਾਜਾਇਜ਼ ਪਿਸਤੌਲ ਸਮੇਤ ਗ੍ਰਿਫਤਾਰ || Today News

ਜਾਣਕਾਰੀ ਅਨੁਸਾਰ ਆਰਪੀਐਫ ਦੀ ਚੈਕਿੰਗ ਦੌਰਾਨ 2.90 ਕਿਲੋ ਸੋਨਾ ਬਰਾਮਦ ਹੋਇਆ ਹੈ। ਉਕਤ ਵਿਅਕਤੀ ਤੋਂ ਕਾਫੀ ਦੇਰ ਤੱਕ ਪੁੱਛਗਿੱਛ ਕੀਤੀ ਗਈ ਪਰ ਕੁਝ ਪਤਾ ਨਹੀਂ ਲੱਗਾ, ਇਸ ਲਈ ਉਸ ਨੂੰ ਥਾਣੇ ਲਿਆਂਦਾ ਗਿਆ ਅਤੇ ਤੁਰੰਤ ਇਸ ਮਾਮਲੇ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ।

ਤੁਰੰਤ ਜਾਂਚ ਵਿੱਚ ਜੁਟ ਗਿਆ ਆਮਦਨ ਕਰ ਵਿਭਾਗ

ਇਹ ਸੋਨਾ ਰੇਲਵੇ ਪੁਲਿਸ ਫੋਰਸ ਨੇ ਅੱਜ ਯਾਨੀ ਸੋਮਵਾਰ ਨੂੰ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਬਰਾਮਦ ਕੀਤਾ ਹੈ। ਇਸ ਗੱਲ ਦੀ ਪੁਸ਼ਟੀ ਫ਼ਿਰੋਜ਼ਪੁਰ ਡਵੀਜ਼ਨ ਵਿੱਚ ਤਾਇਨਾਤ ਆਰਪੀਐਫ ਦੇ ਸੀਨੀਅਰ ਕਮਾਂਡੈਂਟ ਰਿਸ਼ੀ ਪਾਂਡੇ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਵਿੱਚ ਬਰਾਮਦਗੀ ਤੋਂ ਬਾਅਦ ਆਮਦਨ ਕਰ ਵਿਭਾਗ ਤੁਰੰਤ ਜਾਂਚ ਵਿੱਚ ਜੁਟ ਗਿਆ ਹੈ। ਪੂਰੇ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਉਕਤ ਵਿਅਕਤੀ ਇੰਨਾ ਸੋਨਾ ਕਿੱਥੋਂ ਲੈ ਕੇ ਆਇਆ ਸੀ ਅਤੇ ਕਿੱਥੇ ਲੈ ਕੇ ਜਾ ਰਿਹਾ ਸੀ। ਹੁਣ ਇਨਕਮ ਟੈਕਸ ਵਿਭਾਗ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਿਹਾ ਹੈ। ਜਾਂਚ ਤੋਂ ਬਾਅਦ ਆਮਦਨ ਕਰ ਵਿਭਾਗ ਵੱਲੋਂ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here