ਮੀਂਹ ਕਾਰਨ ਡਿੱਗੀ ਛੱਤ, ਮਲਬੇ ਹੇਠਾਂ ਦੱਬਿਆ ਬਜ਼ੁਰਗ ਹੋਇਆ ਜ਼ਖਮੀ
ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਝਬਕਾਰਾ ਵਿੱਚ ਭਾਰੀ ਮੀਂਹ ਕਾਰਨ ਇੱਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਗਈ। ਮਲਬੇ ਹੇਠ ਦੱਬਣ ਕਾਰਨ 70 ਸਾਲਾ ਯੂਸੁਫ਼ ਮਸੀਹ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਦਾ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਇਲਾਜ ਚੱਲ ਰਿਹਾ ਹੈ।ਘਰ ਦੇ ਬਾਕੀ ਮੈਂਬਰ ਆਪਣੀ ਜਾਨ ਬਚਾਉਣ ਲਈ ਭੱਜ ਗਏ।
ਐਂਬੂਲੈਂਸ ਦੀ ਮਦਦ ਨਾਲ ਜ਼ਖ਼ਮੀ ਨੂੰ ਤੁਰੰਤ ਪਹੁੰਚਾਇਆ ਹਸਪਤਾਲ
ਫਿਰ ਆਸ-ਪਾਸ ਦੇ ਲੋਕਾਂ ਨੇ ਮਲਬਾ ਹਟਾ ਕੇ ਯੂਸੁਫ਼ ਨੂੰ ਮਲਬੇ ਹੇਠਾਂ ਤੋਂ ਬਾਹਰ ਕੱਢਿਆ ਅਤੇ ਤੁਰੰਤ ਐਂਬੂਲੈਂਸ ਦੀ ਮਦਦ ਨਾਲ ਗੁਰਦਾਸਪੁਰ ਦੇ ਸਿਵਲ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਇੱਕ ਲੱਤ ਅਤੇ ਰੀੜ ਦੀ ਹੱਡੀ ਟੁੱਟ ਗਈ ਹੈ, ਦਾ ਇਲਾਜ ਕੀਤਾ ਜਾ ਰਿਹਾ ਹੈ।
ਕਿਨੌਰ ‘ਚ ਬੱਦਲ ਫਟਣ ਨਾਲ ਮੰਡੀ-ਕੁੱਲੂ NH ਹੋਇਆ ਬੰਦ ||Himachal News
ਬਜ਼ੁਰਗ ਦੇ ਪੁੱਤਰਾਂ ਨੇ ਦੱਸਿਆ ਕਿ ਰਾਤ ਤੋਂ ਹੀ ਤੇਜ਼ ਮੀਂਹ ਪੈ ਰਿਹਾ ਹੈ। ਸਵੇਰੇ 7:30 ਵਜੇ ਜਦੋਂ ਘਰ ਵਿੱਚ ਸਾਰੇ ਸੌਂ ਰਹੇ ਸਨ ਤਾਂ ਛੱਤ ਤੋਂ ਪਾਣੀ ਡਿੱਗ ਰਿਹਾ ਸੀ ਅਤੇ ਥੋੜ੍ਹਾ ਚਿੱਕੜ ਵੀ ਡਿੱਗ ਰਿਹਾ ਸੀ। ਫਿਰ ਅਚਾਨਕ ਛੱਤ ਡਿੱਗਣ ਲੱਗੀ ਅਤੇ ਉਸਦੀ ਮਾਂ ਅਤੇ ਉਹ ਆਪਣੀ ਜਾਨ ਬਚਾਉਣ ਲਈ ਭੱਜੇ। ਪਰ ਉਸ ਦਾ ਬਜ਼ੁਰਗ ਦਾਦਾ ਯੂਸੁਫ਼ ਮਸੀਹ ਭੱਜ ਨਾ ਸਕਿਆ। ਸਾਰੀ ਛੱਤ ਉਨ੍ਹਾਂ ‘ਤੇ ਡਿੱਗ ਗਈ। ਜਿਸ ਕਾਰਨ ਉਹ ਮਲਬੇ ਹੇਠ ਦੱਬ ਗਿਆ।