ਵਿਸ਼ਵ ਕੱਪ ਜਿੱਤਣ ਮਗਰੋਂ PM ਮੋਦੀ ਦੇ ਵਧਾਈ ਦੇਣ ‘ਤੇ ਰੋਹਿਤ ਸ਼ਰਮਾ ਨੇ ਦਿੱਤਾ ਇਹ ਜਵਾਬ || T-20 World Cup

0
108
Rohit Sharma gave this answer to PM Modi's congratulations after winning the World Cup

ਵਿਸ਼ਵ ਕੱਪ ਜਿੱਤਣ ਮਗਰੋਂ PM ਮੋਦੀ ਦੇ ਵਧਾਈ ਦੇਣ ‘ਤੇ ਰੋਹਿਤ ਸ਼ਰਮਾ ਨੇ ਦਿੱਤਾ ਇਹ ਜਵਾਬ

ਭਾਰਤੀ ਕ੍ਰਿਕਟ ਟੀਮ ਨੇ T-20 ਵਰਲਡ ਕੱਪ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ ਅਤੇ ਇਸ ਵੱਡੀ ਜਿੱਤ ਮਗਰੋਂ ਟੀਮ ਇੰਡੀਆ ਨੂੰ ਵਧਾਈ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਇਸ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਵੀ ਭਾਰਤ ਦੀ ਸ਼ਾਨਦਾਰ ਜਿੱਤ ‘ਤੇ ਵਧਾਈ ਦਿੱਤੀ। ਭਾਰਤ ਦੀ ਜਿੱਤ ਮਗਰੋਂ ਪੀਐੱਮ ਮੋਦੀ ਨੇ ਕਪਤਾਨ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨਾਲ ਫੋਨ ‘ਤੇ ਗੱਲਬਾਤ ਕੀਤੀ ਤੇ ਵਧਾਈ ਦਿੱਤੀ। ਜਿਸ ਤੋਂ ਬਾਅਦ ਭਾਰਤ ਦੇ ਸਫਲ ਕਪਤਾਨ ਰੋਹਿਤ ਸ਼ਰਮਾ ਨੇ ਸ਼ਾਨਦਾਰ ਤਰੀਕੇ ਨਾਲ ਜਵਾਬ ਦਿੱਤਾ ਹੈ।

ਭਾਰਤੀ ਕਪਤਾਨ ਨੇ ਐਕਸ ‘ਤੇ ਦਿੱਤਾ ਜਵਾਬ

ਭਾਰਤ ਦੀ ਜਿੱਤ ਮਗਰੋਂ ਪੀਐੱਮ ਮੋਦੀ ਨੇ ਰੋਹਿਤ ਸ਼ਰਮਾ ਨੂੰ ਐਕਸ ‘ਤੇ ਟੈਗ ਕੀਤਾ ਅਤੇ ਲਿਖਿਆ, ਰੋਹਿਤ, ਤੁਸੀਂ ਸ਼ਾਨਦਾਰ ਸ਼ਖਸੀਅਤ ਹੋ ਅਤੇ ਤੁਹਾਡੀ ਬੱਲੇਬਾਜ਼ੀ ਅਤੇ ਕਪਤਾਨੀ ਨੇ ਟੀਮ ਇੰਡੀਆ ਨੂੰ ਇੱਕ ਨਵਾਂ ਆਯਾਮ ਦਿੱਤਾ ਹੈ। ਤੁਹਾਡਾ ਟੀ-20 ਕਰੀਅਰ ਸ਼ਾਨਦਾਰ ਹੈ ਅਤੇ ਹਮੇਸ਼ਾ ਯਾਦ ਰੱਖਿਆ ਜਾਵੇਗਾ। ਹੁਣ ਭਾਰਤੀ ਕਪਤਾਨ ਨੇ ਇਸ ‘ਤੇ ਜਵਾਬ ਦਿੰਦੇ ਹੋਏ ਐਕਸ ‘ਤੇ ਲਿਖਿਆ, ”ਤੁਹਾਡੇ ਪਿਆਰ ਭਰੇ ਸ਼ਬਦਾਂ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਨਰਿੰਦਰ ਮੋਦੀ ਸਰ। ਭਾਰਤੀ ਟੀਮ ਅਤੇ ਮੈਂ ਵਿਸ਼ਵ ਕੱਪ ਨੂੰ ਘਰ ਲਿਆਉਣ ‘ਤੇ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ ਅਤੇ ਪ੍ਰਭਾਵਿਤ ਹਾਂ ਕਿ ਇਹ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ।

ਜ਼ਿਕਰਯੋਗ ਹੈ ਕਿ ਭਾਰਤੀ ਕ੍ਰਿਕਟ ਟੀਮ ਨੇ ਬਿਨ੍ਹਾਂ ਕੋਈ ਮੈਚ ਗੁਆਏ ਟੀ-20 ਵਿਸ਼ਵ 2024 ਦਾ ਖਿਤਾਬ ਜਿੱਤਿਆ ਹੈ | ਭਾਰਤ ਨੇ ਫਾਈਨਲ ਸਮੇਤ ਕੁੱਲ 8 ਮੈਚ ਖੇਡੇ ਅਤੇ ਸਾਰਿਆਂ ‘ਚ ਜਿੱਤ ਦਰਜ ਕੀਤੀ। ਆਪਣੀ ਸ਼ਾਨਦਾਰ ਜਿੱਤ ਤੋਂ ਬਾਅਦ ਰੋਹਿਤ ਸ਼ਰਮਾ ਨੇ ਆਪਣੇ ਫੈਸਲੇ ਬਾਰੇ ਜਾਣਕਾਰੀ ਦਿੱਤੀ |

ਇਹ ਵੀ ਪੜ੍ਹੋ : ਮਥੁਰਾ ‘ਚ ਡਿੱਗੀ ਪਾਣੀ ਦੀ ਟੈਂਕੀ , 2 ਲੋਕਾਂ ਦੀ ਹੋਈ ਮੌਤ, ਕਈ ਜ਼ਖਮੀ

ਸੰਨਿਆਸ ਲੈਣ ਦੇ ਫੈਸਲੇ ਦਾ ਸਮਾਂ ਇਸ ਤੋਂ ਵਧੀਆ ਨਹੀਂ ਹੋ ਸਕਦਾ

ਰੋਹਿਤ ਸ਼ਰਮਾ ਨੇ ਕਿਹਾ ਕਿ ਟੀ-20 ਇੰਟਰਨੈਸ਼ਨਲ ‘ਚ ਇਹ ਮੇਰਾ ਆਖਰੀ ਮੈਚ ਸੀ। ਜਦੋਂ ਤੋਂ ਮੈਂ ਇਹ ਫਾਰਮੈਟ ਖੇਡਣਾ ਸ਼ੁਰੂ ਕੀਤਾ, ਮੈਂ ਹਰ ਪਲ ਦਾ ਪੂਰਾ ਆਨੰਦ ਲਿਆ। ਮੈਂ ਵੀ ਆਪਣੇ ਕਰੀਅਰ ਦੀ ਸ਼ੁਰੂਆਤ ਇਸ ਫਾਰਮੈਟ ਵਿੱਚ ਭਾਰਤੀ ਟੀਮ ਨਾਲ ਕੀਤੀ। ਇਸ ਫਾਰਮੈਟ ਤੋਂ ਸੰਨਿਆਸ ਲੈਣ ਦੇ ਫੈਸਲੇ ਦਾ ਸਮਾਂ ਇਸ ਤੋਂ ਵਧੀਆ ਨਹੀਂ ਹੋ ਸਕਦਾ ਸੀ। ਮੈਂ ਕੱਪ ਜਿੱਤਣਾ ਸੀ। ਇਸ ਤੋਂ ਬਾਅਦ ਕ੍ਰਿਕਟਰ ਰਵਿੰਦਰ ਜਡੇਜਾ ਨੇ ਵੀ ਟੀ-20 ਇੰਟਰਨੈਸ਼ਨਲ ਨੂੰ ਅਲਵਿਦਾ ਕਹਿ ਦਿੱਤਾ। ਟਰਾਫੀ ਜਿੱਤਣ ਮੈਗਰੀ ਭਾਰਤੀ ਟੀਮ ਨੇ ਤਿੰਨ ਵੱਡੇ ਸਟਾਰ ਕ੍ਰਿਕਟਰ ਗਵਾ ਦਿੱਤੇ।

 

LEAVE A REPLY

Please enter your comment!
Please enter your name here