ਪਾਕਿਸਤਾਨ: ਦੋ ਸੜਕ ਹਾਦਸਿਆਂ ‘ਚ 16 ਲੋਕਾਂ ਦੀ ਹੋਈ ਮੌਤ, 45 ਜਖਮੀ
ਪਾਕਿਸਤਾਨ ਵਿੱਚ ਦੋ ਵੱਖ-ਵੱਖ ਹਾਦਸਿਆਂ ਵਿੱਚ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਅਤੇ 45 ਹੋਰ ਜ਼ਖਮੀ ਹੋ ਗਏ। ਡਾਨ ਦੀ ਰਿਪੋਰਟ ਅਨੁਸਾਰ, ਇਹ ਘਟਨਾਵਾਂ ਲਾਲ ਸ਼ਾਹਬਾਜ਼ ਕਲੰਦਰ ਦੇ ਉਰਸ ਤੋਂ ਪਹਿਲਾਂ ਵਾਪਰੀਆਂ ਸਨ।
ਪਹਿਲਾ ਹਾਦਸਾ ਸਿੰਧ ਦੇ ਸ਼ਹੀਦ ਬੇਨਜ਼ੀਰਾਬਾਦ ਜ਼ਿਲ੍ਹੇ ਦੇ ਕਾਜ਼ੀ ਅਹਿਮਦ ਕਸਬੇ ਨੇੜੇ ਵਾਪਰਿਆ, ਜਿੱਥੇ ਇੱਕ ਵੈਨ ਇੱਕ ਟ੍ਰੇਲਰ ਨਾਲ ਟਕਰਾ ਗਈ। ਜਿਸ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ।
ਬੱਸ ਹਾਦਸੇ ਵਿੱਚ 11 ਯਾਤਰੀਆਂ ਦੀ ਮੌਤ
ਇਸ ਦੌਰਾਨ, ਦੂਜਾ ਹਾਦਸਾ ਪੰਜਾਬ ਦੇ ਖੈਰਪੁਰ ਜ਼ਿਲ੍ਹੇ ਦੇ ਰਾਣੀਪੁਰ ਨੇੜੇ ਵਾਪਰਿਆ। ਇੱਥੇ ਇੱਕ ਬੱਸ ਹਾਦਸੇ ਵਿੱਚ 11 ਯਾਤਰੀਆਂ ਦੀ ਮੌਤ ਹੋ ਗਈ ਅਤੇ 35 ਹੋਰ ਜ਼ਖਮੀ ਹੋ ਗਏ।