ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ, ਪੰਜਾਬ” ਵੱਲੋਂ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਪੰਜਾਬ ਰਾਜ ਦੇ ਵਸਨੀਕ ਯੁਵਕਾਂ ਜਿਨ੍ਹਾਂ ਦੀ ਵਿੱਦਿਅਕ ਯੋਗਤਾ ਬੀ.ਏ ਪਾਸ ਹੋਵੇ ਉਨ੍ਹਾਂ ਲਈ ਸਟੈਨੋਗ੍ਰਾਫ਼ੀ ਸਿਖਲਾਈ ਸੰਸਥਾ ਅੰਮ੍ਰਿਤਸਰ, ਫਿਰੋਜ਼ਪੁਰ, ਪਟਿਆਲਾ ਅਤੇ ਮੋਹਾਲੀ ਵਿੱਚ ਪੰਜਾਬੀ ਅਤੇ ਅੰਗਰੇਜ਼ੀ ਸਟੈਨੋਗ੍ਰਾਫ਼ੀ ਦੇ ਨਾਲ ਬੇਸਿਕ ਕੰਪਿਊਟਰ ਕੋਰਸ ਦੀ ਇੱਕ ਸਾਲ ਦੀ ਮੁਫ਼ਤ ਟ੍ਰੇਨਿੰਗ ਦੇਣ ਲਈ ਦਾਖਲੇ ਸੰਬੰਧੀ ਦਰਖਾਸਤਾਂ ਦੀ ਮੰਗ ਕੀਤੀ ਗਈ ਹੈ।
ਇਸ ਸੰਬੰਧੀ ਸ਼ਲਾਘਾ ਦਾ ਪ੍ਰਗਟਾਵਾ ਕਰਦਿਆਂ ਸੰਕਲਪ ਐਜੂਕੇਸ਼ਨਲ ਵੈੱਲਫੇਅਰ ਸੁਸਾਇਟੀ (ਰਜਿ.) ਸੰਸਥਾ ਦੇ ਪ੍ਰਧਾਨ ਨਰਿੰਦਰ ਸਿੰਘ ਪੰਮਾ ਸੰਧੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦਾ ਧੰਨਵਾਦ ਕਰਦਿਆਂ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਯੁਵਕਾਂ ਦੀ ਮੁਫ਼ਤ ਟ੍ਰੇਨਿੰਗ ਦੀ ਸ਼ਲਾਘਾ ਕਰਦਿਆਂ ਇਸ ਨੂੰ ਇੱਕ ਸੁਨਹਿਰੀ ਮੌਕਾ ਦੱਸਿਆ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਵਿਭਾਗ ਦੁਆਰਾ ਜਾਰੀ ਇਸ਼ਤਿਹਾਰ ਨੰਬਰ 2225/12/24/2021/17118 ਅਨੁਸਾਰ ਬਿਨੈਕਾਰ ਅਨੁਸੂਚਿਤ ਜਾਤੀ ਨਾਲ ਸਬੰਧਿਤ ਅਤੇ ਪੰਜਾਬ ਰਾਜ ਦਾ ਵਸਨੀਕ ਹੋਵੇ , ਉਮਰ ਹੱਦ 30 ਸਤੰਬਰ 2022 ਤਕ 30 ਸਾਲ ਤੋਂ ਵੱਧ ਨਾ ਹੋਵੇ ਪਰਿਵਾਰਿਕ ਸਾਲਾਨਾ ਆਮਦਨ ਢਾਈ ਲੱਖ ਰੁਪਏ ਤੋਂ ਵੱਧ ਨਾ ਹੋਵੇ ਤੇ ਆਮਦਨ ਸਬੰਧੀ ਸਰਟੀਫਿਕੇਟ ਸਮਰੱਥ ਅਧਿਕਾਰੀ ਤੋਂ ਜਾਰੀ ਹੋਵੇ, ਜੋ ਕਿ ਅਰਜ਼ੀ ਨਾਲ ਨੱਥੀ ਹੋਵੇਗਾ।
ਇਸ਼ਤਿਹਾਰ ਦੇ ਅਨੁਸਾਰ ਜਲੰਧਰ,ਸੰਗਰੂਰ ਅਤੇ ਮੁਕਤਸਰ ਸਾਹਿਬ ਵਿੱਚ ਪੰਜਾਬੀ ਸਟੈਨੋਗ੍ਰਾਫ਼ੀ ਦੀਆਂ 25 ਜਦਕਿ ਮੋਹਾਲੀ ਵਿੱਚ ਕੁੱਲ 80 (40 ਪੰਜਾਬੀ ਅਤੇ 40 ਅੰਗਰੇਜ਼ੀ ) ਸੀਟਾਂ ਹੋਣਗੀਆਂ ਤੇ ਬਿਨੈਕਾਰ ਵੱਲੋਂ ਮੁਕੰਮਲ ਦਰਖਾਸਤ 30 ਸਤੰਬਰ ਤੱਕ ਸਬੰਧਿਤ ਦਫ਼ਤਰ ਵਿਚ ਪਹੁੰਚਣੀ ਜ਼ਰੂਰੀ ਦੱਸੀ ਗਈ ਹੈ। ਇਸ ਇਸ਼ਤਿਹਾਰ ਵਿੱਚ ਦਰਸਾਈ ਸੂਚਨਾ ਅਨੁਸਾਰ ਮੁਕਤਸਰ ਸਾਹਿਬ ਜ਼ਿਲ੍ਹੇ ਨਾਲ ਸਬੰਧਿਤ ਯੁਵਕ ਉਕਤ ਕੋਰਸ ਸਬੰਧੀ ਜਾਣਕਾਰੀ ਲੈਣ ਲਈ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ, ਡਾ. ਬੀ. ਆਰ. ਅੰਬੇਦਕਰ ਭਵਨ, ਬਠਿੰਡਾ ਨਾਲ ਸੰਪਰਕ ਕਰ ਸਕਦੇ ਹਨ।