Renault ਨੇ ਪੇਸ਼ ਕੀਤੀ Electric Motorcycle
ਅਜੋਕੇ ਸਮੇਂ ਲਗਪਗ ਸਾਰੀਆਂ ਵਾਹਨ ਨਿਰਮਾਤਾ ਕੰਪਨੀਆਂ ਇਲੈਕਟ੍ਰਿਕ ਬਾਈਕ ਤੇ ਕਾਰਾਂ ਲਿਆ ਰਹੀਆਂ ਹਨ। ਹੁਣ Renault ਵੀ ਇਸੇ ਰਾਹ ‘ਤੇ ਚੱਲ ਪਈ ਹੈ। Renault ਨੇ Heritage Spirit Scrambler, ਆਫ-ਰੋਡ-ਓਰੀਐਂਟਿਡ ਡਿਜ਼ਾਈਨ ਵਾਲੀ ਇਲੈਕਟ੍ਰਿਕ ਮੋਟਰਸਾਈਕਲ ਪੇਸ਼ ਕੀਤੀ ਹੈ। ਕੰਪਨੀ ਨੇ ਇਸਨੂੰ 2024 ਪੈਰਿਸ ਮੋਟਰ ਸ਼ੋਅ ‘ਚ 4 ਈ-ਟੈਕ ਇਲੈਕਟ੍ਰਿਕ ਕਾਰ ਦੇ ਨਾਲ ਪੇਸ਼ ਕੀਤੀ।
ਕਿੰਨੀ ਹੈ ਕੀਮਤ ?
ਹਾਲ ਹੀ ‘ਚ ਪੈਰਿਸ ਮੋਟਰ ਸ਼ੋਅ ਚੱਲ ਰਿਹਾ ਹੈ। ਇਸ ਦੌਰਾਨ Renault ਨੇ Renault 4 E-Tech ਇਲੈਕਟ੍ਰਿਕ ਕਾਰ ਪੇਸ਼ ਕੀਤੀ। ਇਸ ਦੇ ਨਾਲ ਹੀ ਕੰਪਨੀ ਨੇ ਇਲੈਕਟ੍ਰਿਕ ਮੋਟਰਸਾਈਕਲ Heritage Spirit Scrambler ਨੂੰ ਪੇਸ਼ ਕੀਤਾ ਹੈ। ਇਸਦੀ ਕੀਮਤ 23,340 ਯੂਰੋ (ਭਾਰਤੀ ਰੁਪਿਆਂ ਵਿੱਚ 21.2 ਲੱਖ) ਹੈ।
ਕਦੋਂ ਹੋ ਸਕਦੀ ਹੈ ਲਾਂਚ ?
MP ਅੰਮ੍ਰਿਤਪਾਲ ਸਿੰਘ ਦੀਆਂ ਵਧੀਆ ਮੁਸ਼ਕਲਾਂ || Punjab Update
ਹੈਰੀਟੇਜ ਸਪਿਰਿਟ ਸਕ੍ਰੈਂਬਲਰ ਨਾਂ ਦੀ ਰਿਨਾਲਟ ਇਲੈਕਟ੍ਰਿਕ ਮੋਟਰਸਾਈਕਲ, ਫਰਾਂਸੀਸੀ ਸ਼ਹਿਰ ਐਨੇਸੀ ਦੇ ਨੇੜੇ ਪੋਇਸੀ ‘ਚ ਸਥਿਤ ਅਟੇਲੀਅਰਸ ਹੈਰੀਟੇਜ ਬਾਈਕਸ ਨਾਂ ਦੀ ਇਕ ਫ੍ਰੈਂਚ ਸਟਾਰਟ-ਅੱਪ ਕੰਪਨੀ ਵੱਲੋਂ ਬਣਾਈ ਗਈ ਹੈ। ਇਹ ਇਕ ਸੀਮਤ ਉਤਪਾਦਨ ਇਲੈਕਟ੍ਰਿਕ ਮੋਟਰਸਾਈਕਲ ਹੈ, ਜਿਸਦਾ ਪ੍ਰੀ-ਆਰਡਰ ਸ਼ੁਰੂ ਕੀਤਾ ਜਾ ਸਕਦਾ ਹੈ। ਇਸ ਨੂੰ ਅਗਲੇ ਸਾਲ ਫਰਵਰੀ 2025 ‘ਚ ਲਾਂਚ ਕੀਤਾ ਜਾ ਸਕਦਾ ਹੈ।
ਦੋ ਵੇਰੀਐਂਟਸ ‘ਚ ਹੋਵੇਗੀ ਲਾਂਚ
The Heritage Spirit Scrambler ਨੂੰ ਦੋ ਵੇਰੀਐਂਟਸ ‘ਚ ਪੇਸ਼ ਕੀਤਾ ਜਾਵੇਗਾ, ਇਕ ਸਟੈਂਡਰਡ ਤੇ ਦੂਜਾ 50 ਐਡੀਸ਼ਨ। ਇਸ ਦੇ ਨਾਲ ਹੀ, ਯੂਰਪ ‘ਚ AM ਡਰਾਈਵਿੰਗ ਲਾਇਸੈਂਸ ਲਈ ਯੋਗ ਹੋਣ ਲਈ ਸੋਲਾਂ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਇਸਦੀ ਵੱਧ ਤੋਂ ਵੱਧ ਗਤੀ 45 ਕਿਲੋਮੀਟਰ ਪ੍ਰਤੀ ਘੰਟਾ ਤਕ ਸੀਮਤ ਰੱਖੀ ਜਾਵੇਗੀ।