ਹਰਿਆਣਾ ਵਿੱਚ 5600 ਪੁਲਿਸ ਕਾਂਸਟੇਬਲਾਂ ਦੀ ਭਰਤੀ ਕੀਤੀ ਰੱਦ

0
6

ਹਰਿਆਣਾ ਪੁਲਿਸ ਵਿੱਚ 5600 ਪੁਰਸ਼ ਅਤੇ ਮਹਿਲਾ ਕਾਂਸਟੇਬਲਾਂ ਦੀ ਭਰਤੀ ਲਈ ਇਸ਼ਤਿਹਾਰ ਵਾਪਸ ਲਿਆ ਜਾਵੇਗਾ। ਸਰਕਾਰ ਨੇ ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ (HSSC) ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਹੁਣ CET-2025 ਤੋਂ ਬਾਅਦ ਇਸ ਪੁਲਿਸ ਭਰਤੀ ਲਈ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ।

ਦੱਸ ਦਈਏ ਕਿ HSSC ਨੇ 16 ਅਗਸਤ 2024 ਨੂੰ ਇਨ੍ਹਾਂ ਪੁਲਿਸ ਭਰਤੀਆਂ ਲਈ ਇਸ਼ਤਿਹਾਰ ਜਾਰੀ ਕੀਤਾ ਸੀ। ਰਾਹਤ ਦੀ ਗੱਲ ਇਹ ਹੈ ਕਿ ਜਿਨ੍ਹਾਂ ਨੌਜਵਾਨਾਂ ਨੇ ਇਸ ਭਰਤੀ ਲਈ ਅਰਜ਼ੀ ਦਿੱਤੀ ਹੈ, ਉਨ੍ਹਾਂ ਨੂੰ ਦੁਬਾਰਾ ਅਰਜ਼ੀ ਦੇਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਨੂੰ ਆਉਣ ਵਾਲੀ ਭਰਤੀ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ। ਨਾਲ ਹੀ, ਨਵੇਂ ਬਿਨੈਕਾਰ ਜੋ ਕਾਮਨ ਐਲੀਜਿਬਿਲੀਟੀ ਟੈਸਟ (CET) ਪਾਸ ਕਰਦੇ ਹਨ, ਉਹ ਇਸ ਭਰਤੀ ਵਿੱਚ ਸ਼ਾਮਲ ਹੋ ਸਕਣਗੇ।

ਇਸਤੋਂ ਇਲਾਵਾ ਪਹਿਲਾਂ ਲਿਖਤੀ ਪ੍ਰੀਖਿਆ ਵਿੱਚ ਬਿਨੈਕਾਰਾਂ ਦੀ ਗਿਣਤੀ ਦੇ ਸਿਰਫ਼ ਚਾਰ ਗੁਣਾ ਸ਼ਾਰਟਲਿਸਟ ਕਰਨ ਦਾ ਪ੍ਰਬੰਧ ਸੀ, ਪਰ ਹੁਣ ਉਮੀਦਵਾਰਾਂ ਦੀ ਗਿਣਤੀ ਦੇ 10 ਗੁਣਾ ਸ਼ਾਰਟਲਿਸਟ ਕਰਨ ਦਾ ਪ੍ਰਬੰਧ ਹੋਵੇਗਾ। ਇਸ ਲਈ, ਵੱਧ ਤੋਂ ਵੱਧ ਬਿਨੈਕਾਰਾਂ ਨੂੰ ਸਰੀਰਕ ਮਾਪ ਟੈਸਟ (PMT) ਅਤੇ ਸਰੀਰਕ ਮਿਆਰ ਟੈਸਟ (PST) ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਤਾਂ ਜੋ ਲਿਖਤੀ ਪ੍ਰੀਖਿਆ ਲਈ 10 ਗੁਣਾ ਵੱਧ ਉਮੀਦਵਾਰ ਉਪਲਬਧ ਹੋ ਸਕਣ।

LEAVE A REPLY

Please enter your comment!
Please enter your name here