ਸਾਲ-2026 ਵਿਚ ਛੇਤੀ ਹੋਣ ਜਾ ਰਹੀ ਹੈ 3298 ਪੁਲਸ ਕਰਮਚਾਰੀਆਂ ਦੀ ਭਰਤੀ

0
27
Police

ਚੰਡੀਗੜ੍ਹ, 6 ਮਾਰਚ 2026 : ਸਾਲ-2026 ਵਿਚ ਦੇ ਚਲਦਿਆਂ ਛੇਤੀ ਹੀ ਪੰਜਾਬ ਸਰਕਾਰ (Punjab Government) ਵਲੋਂ ਪੰਜਾਬ ਪੁਲਸ ਵਿਚ 3298 ਪੁਲਸ ਕਰਮਚਾਰੀਆਂ ਦੀ ਭਰਤੀ (Recruitment) ਕੀਤੀ ਜਾ ਰਹੀ ਹੈ ।

ਕਦੋਂ ਤੋਂ ਸ਼ੁਰੂ ਹੋਵੇਗੀ ਤੇ ਕਿਵੇਂ ਅਪਣਾਈ ਜਾਵੇਗੀ ਪ੍ਰਕਿਰਿਆ

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਪੁਲਸ (Punjab Police) ਵਿਚ ਜੋ 3298 ਮੁਲਾਜਮ ਭਰਤੀ ਕੀਤੇ ਜਾਣੇ ਹਨ ਲਈ ਅਪਲਾਈ ਕਰਨ ਦੀ ਅਰਜ਼ੀ ਦੇਣ ਦੀ ਪ੍ਰਕਿਰਿਆ ਜਿਥੇ ਆਨ-ਲਾਈਨ ਰਹੇਗੀ, ਉਥੇ ਇਹ ਪ੍ਰਕਿਰਿਆ 10 ਤੋਂ 30 ਮਾਰਚ ਤੱਕ ਜਾਰੀ ਰਹੇਗੀ । ਜਾਣਕਾਰੀ ਮੁਤਾਬਕ ਭਰਤੀ ਪ੍ਰਕਿਰਿਆ (Recruitment process) ਦੌਰਾਨ ਉਮੀਦਵਾਰਾਂ ਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਦੇ ਲਈ ਇੱਕ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ । ਭਰਤੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਸਿ਼ਕਾਇਤਾਂ ਅਤੇ ਸੁਝਾਅ ਸੁਣੇ ਜਾਣਗੇ ।

ਪੁਲਸ ਨੇ ਕੀ ਜਾਣਕਾਰੀ ਦਿੱਤੀ ਅਹੁਦਿਆਂ ਤੇ ਭਰਤੀ ਸਬੰਧੀ

ਪੰਜਾਬ ਪੁਲਸ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 3298 ਅਸਾਮੀਆਂ ਵਿੱਚੋਂ 2 ਹਜ਼ਾਰ 522 ਜਿਲ੍ਹਾ ਪੁਲਸ ਕੇਡਰ ਲਈ ਹੋਣਗੀਆਂ, ਜਦੋਂ ਕਿ 766 ਆਰਮਡ ਪੁਲਸ ਕੇਡਰ ਲਈ ਹੋਣਗੀਆਂ । ਇੱਕ ਭਰਤੀ ਲਿੰਕ ਜਲਦੀ ਹੀ ਅਪਡੇਟ ਕੀਤਾ ਜਾਵੇਗਾ । ਪੁਲਸ ਵਿਭਾਗ ਦੁਆਰਾ ਸਾਰੇ ਨਿਯਮਾਂ ਅਤੇ ਸ਼ਰਤਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ । ਹਰੇਕ ਅਹੁਦੇ ਲਈ ਯੋਗਤਾਵਾਂ ਅਤੇ ਸਰੀਰਕ ਮਾਪਦੰਡਾਂ ਬਾਰੇ ਪੂਰੀ ਜਾਣਕਾਰੀ ਵੀ ਪ੍ਰਦਾਨ ਕੀਤੀ ਜਾਵੇਗੀ । ਪੁਲਸ ਨੇ ਇੱਕ ਸੰਪਰਕ ਨੰਬਰ ਜਾਰੀ ਕੀਤਾ ਹੈ : 02261306246।

ਅਰਜ਼ੀਆਂ ਦੇਣ ਲਈ ਜਾਰੀ ਹੋਵੇਗਾ ਇਕ ਕੋਡ

ਪੰਜਾਬ ਪੁਲਸ ਦੇ ਵਿਭਾਗ ਵਲੋਂ ਪੰਜਾਬ ਪੁਲਸ ਭਰਤੀ ਲਈ ਕਿਊ. ਆਰ (Q. R) ਕੋਡ ਵੀ ਜਾਰੀ ਕੀਤਾ ਜਾਵੇਗਾ ਤਾਂ ਜੋ ਅਪਲਾਈ ਕਰਨ ਵਾਲਾ ਕੋਡ ਨੂੰ ਸਕੈਨ ਕਰਕੇ ਸਿੱਧੇ ਤੌਰ ‘ਤੇ ਅਧਿਕਾਰਤ ਭਰਤੀ ਲਿੰਕ ਤੱਕ ਪਹੁੰਚ ਜਾਵੇ ਅਤੇ ਆਨ-ਲਾਈਨ ਅਰਜ਼ੀ (Online application) ਦੇ ਸਕੇ, ਇਸ ਨਾਲ ਉਮੀਦਵਾਰਾਂ ਲਈ ਵੈੱਬਸਾਈਟ ‘ਤੇ ਨੈਵੀਗੇਟ ਕਰਨਾ ਅਤੇ ਅਰਜ਼ੀ ਪ੍ਰਕਿਰਿਆ ਨੂੰ ਜਲਦੀ ਪੂਰਾ ਕਰਨਾ ਜਿਆਦਾ ਸੌਖਾ ਹੋ ਜਾਵੇਗਾ ।

Read More : ਪੈਰਾ ਲੀਗਲ ਵਲੰਟੀਅਰਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ

LEAVE A REPLY

Please enter your comment!
Please enter your name here