Realme ਨੇ ਸਮਾਰਟਫੋਨ Realme C30s ਕੀਤਾ ਲਾਂਚ, ਜਾਣੋ ਇਸ ਦੇ ਖਾਸ ਫੀਚਰਜ਼

0
779

Realme ਇਕ ਚੀਨੀ ਸਮਾਰਟਫੋਨ ਬ੍ਰਾਂਡ ਹੈ। ਆਪਣੇ ਸਮਾਰਟਫੋਨਾਂ ਨਾਲ ਇਸਨੇ ਇਲਕੈਟ੍ਰਾਨਿਕ ਡਿਵਾਇਸਸ ਦੀ ਦੁਨੀਆਂ ਵਿਚ ਵਿਸ਼ੇਸ਼ ਥਾਂ ਬਣਾ ਲਈ ਹੈ। ਹੁਣ Realme ਨੇ ਆਪਣਾ ਨਵਾਂ ਬਜਟ ਸਮਾਰਟਫੋਨ Realme C30s ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ Realme ਦੀ C ਸੀਰੀਜ਼ ਦਾ ਨਵਾਂ ਫੋਨ ਹੈ। ਨਵਾਂ ਫੋਨ Realme C30 ਦਾ ਅੱਪਗਰੇਡ ਵਰਜ਼ਨ ਹੈ। ਇਸਨੂੰ ਭਾਰਤ ਵਿਚ ਬੀਤੇ ਬੁੱਧਵਾਰ ਨੂੰ ਲਾਂਚ ਕੀਤਾ ਗਿਆ ਹੈ। ਆਓ ਜਾਣਦੇ ਹਾਂ ਇਸ ਸਮਾਰਟਫੋਨ ਦੇ ਫੀਚਰ ਤੇ ਹੋਰ ਜਾਣਕਾਰੀ –

ਕੰਪਨੀ ਨੇ ਇਸ ਸਮਾਰਟਫੋਨ ਨੂੰ ਦੋ ਕਲਰ ਆਪਸ਼ਨ ਵਿਚ ਪੇਸ਼ ਕੀਤਾ ਹੈ। ਪਹਿਲੀ ਸਟ੍ਰਾਈਪ ਬਲੂ ਅਤੇ ਦੂਜੀ ਸਟ੍ਰਾਈਪ ਬਲੈਕ ਕਲਰ ਆਪਸ਼ਨ ਹੈ। ਇਸ ਦਾ ਭਾਰ 186 ਗ੍ਰਾਮ ਹੈ। Realme C30s ਵਿੱਚ ਇੱਕ ਵੱਡਾ ਡਿਸਪਲੇ ਪੈਨਲ ਹੈ ਅਤੇ 6.5-ਇੰਚ ਫੁੱਲ ਸਕਰੀਨ LCD ਡਿਸਪਲੇ ਹੈ। ਇਹ ਡਿਸਪਲੇ 400 ਯੂਨਿਟਾਂ ਦੀ ਚੋਟੀ ਦੀ ਚਮਕ ਅਤੇ 88.7% ਸਕ੍ਰੀਨ-ਟੂ-ਬਾਡੀ ਅਨੁਪਾਤ ਦੇ ਨਾਲ ਆਉਂਦੀ ਹੈ।

ਇਹ ਵੀ ਪੜ੍ਹੋ: Mahindra ਨੇ ਪੇਸ਼ ਕੀਤੀ ਆਪਣੀ ਇਲੈਕਟ੍ਰਿਕ ਕਾਰ XUV400, ਸਿੰਗਲ ਚਾਰਜ ’ਤੇ ਦੇਵੇਗੀ 456km ਦੀ…

ਇਹ ਸਮਾਰਟਫੋਨ 5000mAh ਦੀ ਬੈਟਰੀ ਪਾਵਰ ਨਾਲ ਲੈਸ ਹੈ ਜੋ ਕਿ 10W ਫਾਸਟ ਚਾਰਜਿੰਗ ਨਾਲ ਲੈਸ ਹੈ। ਇਸਦੇ ਨਾਲ ਹੀ ਦੱਸ ਦੇਈਏ ਕਿ ਇਹ ਮਾਈਕ੍ਰੋ ਯੂਐਸਬੀ ਚਾਰਜਿੰਗ ਕੇਬਲ ਨਾਲ ਆਉਂਦਾ ਹੈ। ਜੇਕਰ ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿਚ 8 ਮੈਗਾਪਿਕਸਲ ਦਾ ਮੁੱਖ ਕੈਮਰਾ ਸੈੱਟਅੱਪ ਹੈ। ਸਮਾਰਟਫੋਨ ‘ਚ ਵਾਟਰਡ੍ਰੌਪ ਨੌਚ ਹੈ ਜਿਸ ‘ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 5MP ਦਾ ਫਰੰਟ ਕੈਮਰਾ ਹੈ।

ਸਟੋਰੇਜ ਕਪੈਸਟੀ

ਕੰਪਨੀ ਨੇ Realme C30s ਨੂੰ ਦੋ ਵੇਰੀਐਂਟ ‘ਚ ਪੇਸ਼ ਕੀਤਾ ਹੈ। 2GB + 32GB ਵੇਰੀਐਂਟ ਲਈ 7,499 ਰੁਪਏ ਅਤੇ 4GB + 64GB ਵੇਰੀਐਂਟ ਲਈ 8,999 ਰੁਪਏ ਦੀ ਕੀਮਤ ਹੋਵੇਗੀ। Realme C30s ਨੂੰ 23 ਸਤੰਬਰ ਤੋਂ ਫਲਿੱਪਕਾਰਟ ਅਤੇ ਰੀਅਲਮੀ ਸਟੋਰ ਤੋਂ ਖਰੀਦਿਆ ਜਾ ਸਕਦਾ ਹੈ। ਇਹ Unisoc SC9863A ਆਕਟਾ-ਕੋਰ ਪ੍ਰੋਸੈਸਰ ਦੁਆਰਾ ਸੰਚਾਲਿਤ ਹੈ। ਇਹ 4GB ਤੱਕ ਰੈਮ ਅਤੇ 64GB ਤੱਕ ਆਨਬੋਰਡ ਸਟੋਰੇਜ ਦੇ ਨਾਲ ਆਉਂਦਾ ਹੈ।

ਫਿੰਗਰਪ੍ਰਿੰਟ ਅਨਲਾਕ ਫੀਚਰ

ਇਹ ਸਮਾਰਟਫੋਨ ਫਿੰਗਰਪ੍ਰਿੰਟ ਅਨਲਾਕ ਫੀਚਰ ਨਾਲ ਲੈਸ ਹੈ। ਕੰਪਨੀ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਆਪਣੀ ਸੀਰੀਜ਼ ਦਾ ਪਹਿਲਾ ਫੋਨ ਹੈ, ਜਿਸ ‘ਚ ਸਾਈਡ ਮਾਊਂਟਡ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here