ICC ਨੇ ਗੇਂਦਬਾਜ਼ਾਂ ਦੀ ਨਵੀਂ ਟੈਸਟ ਰੈਂਕਿੰਗ ਜਾਰੀ ਕਰ ਦਿੱਤੀ ਹੈ। ਇਸ ਵਿੱਚ ਭਾਰਤੀ ਗੇਂਦਬਾਜ ਰਵੀਚੰਦਰਨ ਅਸ਼ਵਿਨ ਦੀ ਲਾਟਰੀ ਲੱਗ ਗਈ ਹੈ। ਅਸ਼ਵਿਨ ਦੇ ਖਿਲਾਫ਼ ਟੈਸਟ ਸੀਰੀਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।
ਇਸਦਾ ਫਾਇਦਾ ਹੁਣ ਉਨ੍ਹਾਂ ਨੂੰ ਆਈਸੀਸੀ ਰੈਂਕਿੰਗ ਵਿੱਚ ਮਿਲਿਆ ਹੈ। ਉਹ ਨਵੀਂ ਆਈਸੀਸੀ ਟੈਸਟ ਰੈਂਕਿੰਗ ਵਿੱਚ ਨੰਬਰ-1 ਗੇਂਦਬਾਜ ਬਣ ਗਏ ਹਨ। ਜਿਸ ਕਾਰਨ ਜਸਪ੍ਰੀਤ ਬੁਮਰਾਹ ਨੂੰ ਨੁਕਸਾਨ ਹੋਇਆ ਹੈ। ਬੁਮਰਾਹ ਰੈਂਕਿੰਗ ਵਿੱਚ ਦੋ ਸਥਾਨ ਹੇਠਾਂ ਫਿਸਲ ਕੇ ਤੀਜੇ ਨੰਬਰ ‘ਤੇ ਆ ਗਏ ਹਨ। ਉੱਥੇ ਹੀ ਕੁਲਦੀਪ ਯਾਦਵ ਨੇ ਵੀ ਰੈਂਕਿੰਗ ਵਿੱਚ ਲੰਬੀ ਛਾਲ ਲਗਾਈ ਹੈ।
ਦਰਅਸਲ ਅਸ਼ਵਿਨ ਆਈਸੀਸੀ ਟੈਸਟ ਰੈਂਕਿੰਗ ਵਿੱਚ ਪਹਿਲੇ ਨੰਬਰ ‘ਤੇ ਪਹੁੰਚ ਗਏ ਹਨ ਤੇ ਉਨ੍ਹਾਂ ਨੇ ਨੰਬਤ-1 ਦਾ ਤਾਜ ਹਾਸਿਲ ਕਰ ਲਿਆ ਹੈ। ਉਨ੍ਹਾਂ ਨੂੰ ਇੱਕ ਸਥਾਨ ਦਾ ਫਾਇਦਾ ਹੋਇਆ ਹੈ। ਅਸ਼ਵਿਨ ਦੇ 870 ਰੇਟਿੰਗ ਅੰਕ ਹਨ। ਦੂਜੇ ਨੰਬਰ ‘ਤੇ ਆਸਟ੍ਰੇਲੀਆ ਦੇ ਜੋਸ ਹੇਜਲਵੁੱਡ ਹਨ। ਉਨ੍ਹਾਂ ਦੇ 847 ਰੇਟਿੰਗ ਅੰਕ ਹਨ।
ਭਾਰਤੀ ਟੀਮ ਦੇ ਸੁਪਰਸਟਾਰ ਤੇਜ਼ ਗੇਂਦਬਾਜ ਜਸਪ੍ਰੀਤ ਬੁਮਰਾਹ ਨੂੰ ਇੱਕ ਸਥਾਨ ਦਾ ਨੁਕਸਾਨ ਹੋਇਆ ਹੈ। ਉਹ ਤੀਜੇ ਨੰਬਰ ‘ਤੇ ਹਨ। ਉਨ੍ਹਾਂ ਦੇ 847 ਰੇਟਿੰਗ ਅੰਕ ਹਨ। ਚੌਥੇ ਨੰਬਰ ‘ਤੇ ਕਗਿਸੋ ਰਬਾਡਾ ਹਨ। ਰਬਾਡਾ ਨੂੰ ਵੀ ਇੱਕ ਸਥਾਨ ਦਾ ਨੁਕਸਾਨ ਝੇਲਣਾ ਪਿਆ ਹੈ। ਉਨ੍ਹਾਂ ਦੇ 834 ਰੇਟਿੰਗ ਅੰਕ ਹਨ।
ਅਸ਼ਵਿਨ ਨੇ ਇੰਗਲੈਂਡ ਦੇ ਖਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਟੀਮ ਇੰਡੀਆ ਨੂੰ ਸੀਰੀਜ਼ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਸੀਰੀਜ਼ ਵਿੱਚ ਕੁੱਲ 26 ਵਿਕਟਾਂ ਆਪਣੇ ਨਾਮ ਕੀਤੀਆਂ। ਇੰਗਲੈਂਡ ਦੇ ਖਿਲਾਫ਼ ਪੰਜਵਾਂ ਟੈਸਟ ਉਨ੍ਹਾਂ ਦਾ 100ਵਾਂ ਟੈਸਟ ਮੈਚ ਸੀ। ਇਸ ਮੈਚ ਵਿੱਚ ਉਨ੍ਹਾਂ ਨੇ ਕੁੱਲ 9 ਵਿਕਟਾਂ ਆਪਣੇ ਨਾਮ ਕੀਤੀਆਂ। ਅਸ਼ਵਿਨ ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ ਭਾਰਤ ਦੇ ਲਈ ਦੂਜੇ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ ਹਨ। ਇਸਦੇ ਇਲਾਵਾ ਉਹ ਭਾਰਤ ਦੇ ਲਈ ਸਭ ਤੋਂ ਜ਼ਿਆਦਾ ਪੰਜ ਵਿਕਟ ਹਾਲ ਲੈਣ ਵਾਲੇ ਖਿਡਾਰੀ ਹਨ।
ਦੱਸ ਦੇਈਏ ਕਿ ਗੇਂਦਬਾਜਾਂ ਦੀ ਆਈਸੀਸੀ ਟੈਸਟ ਰੈਂਕਿੰਗ ਵਿੱਚ ਟਾਪ-10 ਵਿੱਚ ਤਿੰਨ ਭਾਰਤੀ ਖਿਡਾਰੀ ਸ਼ਾਮਿਲ ਹਨ। ਇਨ੍ਹਾਂ ਵਿੱਚ ਰਵੀਚੰਦਰਨ ਅਸ਼ਵਿਨ, ਜਸਪ੍ਰੀਤ ਬੁਮਰਾਹ ਤੇ ਰਵਿੰਦਰ ਜਡੇਜਾ ਸ਼ਾਮਿਲ ਹਨ। ਇਸ ਰੈਕਿੰਗ ਲਿਸਟ ਵਿੱਚ ਜਡੇਜਾ 7ਵੇਂ ਸਥਾਨ ‘ਤੇ ਹਨ। ਉਨ੍ਹਾਂ ਦੇ 788 ਰੇਟਿੰਗ ਅੰਕ ਹਨ।
ਦੂਜੇ ਪਾਸੇ ਭਾਰਤ ਦੇ ਕੁਲਦੀਪ ਯਾਦਵ ਨੂੰ ਫਾਇਦਾ ਹੋਇਆ ਹੈ। ਉਹ 15 ਸਥਾਨ ਦੀ ਛਾਲ ਲਗਾ ਕੇ 16ਵੇਂ ਨੰਬਰ ‘ਤੇ ਪਹੁੰਚ ਗਏ ਹਨ। ਕੁਲਦੀਪ ਨੇ ਇੰਗਲੈਂਡ ਦੇ ਖਿਲਾਫ਼ ਟੈਸਟ ਸੀਰੀਜ਼ ਵਿੱਚ ਸ਼ਾਨਦਾਰ ਖੇਡ ਦਿਖਾਈ। ਉਨ੍ਹਾਂ ਨੇ ਕੁੱਲ ਚਾਰ ਮੈਚਾਂ ਵਿੱਚ ਖੇਡਦੇ ਹੋਏ 19 ਵਿਕਟਾਂ ਆਪਣੇ ਨਾਮ ਕੀਤੀਆਂ।