ਰਾਸ਼ਟਰੀ ਭਗਵਾ ਸੈਨਾ ਦੇ ਵਾਈਸ ਪ੍ਰਧਾਨ ‘ਤੇ ਜਾਨਲੇਵਾ ਹਮਲਾ
ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਕਾਨੂੰਨ ਵਿਵਸਥਾ ਵਿਗੜਦੀ ਹੋਈ ਦਿਖਾਈ ਦੇ ਰਹੀ ਹੈ ਆਏ ਦਿਨ ਹੀ ਗੋਲੀ ਚੱਲਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਕਿ ਰਾਸ਼ਟਰੀ ਭਗਵਾ ਸੈਨਾ ਦੇ ਵਾਈਸ ਪ੍ਰਧਾਨ ਪ੍ਰਵੀਨ ਕੁਮਾਰ ਨੂੰ ਦੇਰ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਦਿੱਤੀ ਗਈ ਜਿਸ ਨਾਲ ਕਿ ਉਹ ਗੰਭੀਰ ਵਿੱਚ ਜਖਮੀ ਹੋ ਗਿਆ ਤੇ ਉਸਨੂੰ ਜਖਮੀ ਹਾਲਤ ਵਿੱਚ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਇਸ ਦੌਰਾਨ ਰਾਸ਼ਟਰੀ ਭੰਗਵਾਂ ਸੈਨਾ ਦੇ ਰਾਸ਼ਟਰੀ ਪ੍ਰਧਾਨ ਪੰਕਜ ਦਵੇਸਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਸੇ ਪ੍ਰਸ਼ਾਸਨ ਸਾਡੀਆਂ ਸੁਰੱਖਿਆ ਵਾਪਸ ਲੈ ਕੇ ਸਾਨੂੰ ਕਹਿ ਰਿਹਾ ਕੋਈ ਵੀ ਭੜਕਾਊ ਬਿਆਨ ਨਾ ਦਵੋ ਦੂਜੇ ਪਾਸੇ ਸ਼ਰੇਆਮ ਸਾਡੇ ਨੇਤਾਵਾਂ ਦੇ ਉੱਪਰ ਗੋਲੀਆਂ ਚਲ ਰਹੀਆਂ ਹਨ।
ਇਹ ਵੀ ਪੜ੍ਹੋ : ਰਾਜਪਾਲ ਕਰਨਗੇ ਗੁਰਦਾਸਪੁਰ ਦੇ 12 ਵਿਦਿਆਰਥੀਆਂ ਦਾ ਸਨਮਾਨ, ਪੰਜਾਬ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਵਧੀਆ ਕੀਤਾ ਪ੍ਰਦਰਸ਼ਨ ||Education News
ਉਹਨਾਂ ਕਿਹਾ ਕਿ ਫਿਲਹਾਲ ਸਾਡੀ ਜਥੇਬੰਦੀ ਚੁੱਪ ਹੈ ਅਤੇ ਅਸੀਂ ਸਾਰੀ ਜਾਂਚ ਪੁਲਿਸ ਦੇ ਉੱਪਰ ਪਾ ਰਹੇ ਹਾਂ ਕਿ ਪੁਲਿਸ ਇਸ ਮਾਮਲੇ ਚ ਇਨਕੁਇਰੀ ਕਰੇ ਅਤੇ ਜਲਦ ਆਰੋਪੀਆਂ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਭੇਜੇ ਮੈਂ ਕਿਹਾ ਕਿ ਪਿਛਲੇ 12 ਸਾਲਾਂ ਤੋਂ ਪ੍ਰਵੀਨ ਕੁਮਾਰ ਹਿੰਦੂ ਸੰਗਠਨਾਂ ਦੇ ਨਾਲ ਆਪਣੀਆਂ ਸੇਵਾਵਾਂ ਦੇ ਰਹੇ ਸਨ ਅਤੇ ਜੋ ਬੀਤੀ ਰਾਤ ਉਸਨੂੰ ਗੋਲੀ ਵੱਜੀ ਹੈ ਸਾਨੂੰ ਅਜਿਹਾ ਲੱਗਦਾ ਹੈ ਕਿ ਹਿੰਦੂ ਸੰਗਠਨ ਦੇ ਨਾਲ ਰਹਿਣ ਕਰਕੇ ਹੀ ਉਸਨੂੰ ਗੋਲੀ ਵੱਜੀ ਹੈ। ਹਜੇ ਤੱਕ ਪੁਲਿਸ ਪ੍ਰਸ਼ਾਸਨ ਵੀ ਕੋਈ ਕਾਰਵਾਈ ਨਹੀਂ ਕਰ ਰਿਹਾ ਇਸ ਦੇ ਨਾਲ ਹੀ ਉਹਨਾਂ ਨੇ ਇਨਸਾਫ ਦੀ ਗੁਹਾਰ ਲਗਾਈ ਹੈ।
ਜ਼ਖਮੀ ਨੌਜਵਾਨ ਇਲਾਜ ਅਧੀਨ ਹਸਪਤਾਲ ਵਿੱਚ ਦਾਖਲ
ਇਸ ਦੌਰਾਨ ਥਾਣਾ ਸਦਰ ਦੇ ਪੁਲਿਸ ਮੁਖੀ ਐਸਐਚ ਓ ਪਲਵਿੰਦਰ ਸਿੰਘ ਨੇ ਕਿਹਾ ਕਿ ਬੀਤੀ ਰਾਤ ਰੋਡ ਤੇ ਗੁਰਦੁਆਰਾ ਬੁਖਾਰੀ ਸਾਹਿਬ ਦੇ ਨਜ਼ਦੀਕ ਅਣਪਛਾਤੇ ਹਮਲਾਵਰਾਂ ਵੱਲੋਂ ਪ੍ਰਵੀਨ ਕੁਮਾਰ ਨਾਮਕ ਵਿਅਕਤੀ ਦੇ ਗੋਲੀ ਮਾਰੀ ਗਈ ਹੈ। ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜ਼ਖਮੀ ਨੌਜਵਾਨ ਇਲਾਜ ਅਧੀਨ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਹੈ। ਪੁਲਿਸ ਦਾ ਕਹਿਣਾ ਹੈ ਜਖਮੀ ਨੌਜਵਾਨ ਦਾ ਕਿਸੇ ਹਿੰਦੂ ਸੰਗਠਨ ਨਾਲ ਸੰਬੰਧ ਹੈ ਜਾਂ ਨਹੀਂ ਇਸ ਬਾਰੇ ਪੁਲਿਸ ਨੂੰ ਹਜੇ ਜਾਣਕਾਰੀ ਨਹੀਂ ਹੈ। ਕੇ ਫਿਲਹਾਲ ਸੀਸੀਟੀਵੀ ਵੀਡੀਓ ਦੇ ਅਧਾਰ ਤੇ ਪੁਲਿਸ ਆਰੋਪੀਆਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ।