ਭਾਰਤ ਤੇ ਪਾਕਿਸਤਾਨ ਵਿਚਾਲੇ ਕੱਲ੍ਹ ਕ੍ਰਿਕਟ ਮੈਚ ਹੋਇਆ ਸੀ। ਇਹ ਮੈਚ ਪਾਕਿਸਤਾਨ ਨੇ 5 ਵਿਕਟਾਂ ਨਾਲ ਜਿੱਤ ਲਿਆ। ਮੈਚ ਹਾਰਨ ਮਗਰੋਂ ਭਾਰਤੀ ਕ੍ਰਿਕਟਰ ਅਰਸ਼ਦੀਪ ਸਿੰਘ ਦਾ ਟਵਿਟਰ ’ਤੇ ਵਿਰੋਧ ਹੁੰਦਾ ਨਜ਼ਰ ਆ ਰਿਹਾ ਹੈ।
ਕੁਝ ਲੋਕ ਤਾਂ ਅਰਸ਼ਦੀਪ ਸਿੰਘ ਨੂੰ ਖ਼ਾਲਿਸਤਾਨੀ ਵੀ ਦੱਸ ਰਹੇ ਹਨ। ਉਥੇ ਬਹੁਤ ਸਾਰੇ ਲੋਕ ਅਰਸ਼ਦੀਪ ਦਾ ਸਮਰਥਨ ਕਰ ਰਹੇ ਹਨ ਤੇ ਉਸ ਵਲੋਂ ਕਰਵਾਏ ਆਖਰੀ ਓਵਰ ਦਾ ਵੀ ਜ਼ਿਕਰ ਕਰ ਰਹੇ ਹਨ।
ਦੱਸ ਦੇਈਏ ਕਿ ਅਰਸ਼ਦੀਪ ਦਾ ਵਿਰੋਧ ਉਸ ਵਲੋਂ ਇਕ ਕੈਚ ਛੱਡਣ ਕਾਰਨ ਹੋ ਰਿਹਾ ਹੈ। ਹਾਲਾਂਕਿ ਹੁਣ ਵਿਰੋਧ ਵਿਚਾਲੇ ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਨੇ ਅਰਸ਼ਦੀਪ ਦੇ ਹੱਕ ’ਚ ਪੋਸਟ ਸਾਂਝੀ ਕੀਤੀ ਹੈ।
ਰਣਜੀਤ ਬਾਵਾ ਨੇ ਟਵੀਟ ਕਰਦਿਆਂ ਲਿਖਿਆ,‘‘ਉਸ ਨਾਲ ਦੁਰਵਿਵਹਾਰ ਨਾ ਕਰੋ, ਉਹ ਬਹੁਤ ਵਧੀਆ ਖੇਡਿਆ ਹੈ। ਹਾਰ-ਜਿੱਤ ਬਣੀ ਹੈ ਤੇ ਇਹ ਚੱਲਦਾ ਰਹਿੰਦਾ ਹੈ। ਹਿੰਮਤ ਰੱਖੋ ਸਰਦਾਰ ਸਾਬ੍ਹ ਅਰਸ਼ਦੀਪ ਸਿੰਘ। ਪੰਜਾਬ ਵਲੋਂ ਬਹੁਤ ਸਾਰਾ ਪਿਆਰ ਤੇ ਪਾਜ਼ੇਟੀਵਿਟੀ।’’
ਰਣਜੀਤ ਬਾਵਾ ਦੇ ਇਸ ਟਵੀਟ ’ਤੇ ਰਿਪਲਾਈ ਕਰਦਿਆਂ ਯੂਜ਼ਰਸ ਅਰਸ਼ਦੀਪ ਸਿੰਘ ਦਾ ਰੱਜ ਕੇ ਸਮਰਥਨ ਕਰਦੇ ਨਜ਼ਰ ਆ ਰਹੇ ਹਨ ਤੇ ਇਹੀ ਕਹਿ ਰਹੇ ਹਨ ਕਿ ਕਿਸੇ ਇਨਸਾਨ ਦੀ ਇਕ ਗਲਤੀ, ਉਸ ਦਾ ਪੋਟੈਂਸ਼ੀਅਲ ਤੈਅ ਨਹੀਂ ਕਰਦੀ।’’