ਪਾਪਰਾਜ਼ੀ ਦੇ ਰਸਤਾ ਰੋਕਣ ‘ਤੇ ਭੜਕੇ Ranbir Kapoor || Entertainment News

0
9
Ranbir Kapoor angry at blocking the way of paparazzi

ਪਾਪਰਾਜ਼ੀ ਦੇ ਰਸਤਾ ਰੋਕਣ ‘ਤੇ ਭੜਕੇ Ranbir Kapoor

ਰਣਬੀਰ ਕਪੂਰ ਤੇ ਆਲੀਆ ਭੱਟ ਬੀ-ਟਾਊਨ ਦੀ ਪਾਵਰ ਜੋੜੀ ਮੰਨੀ ਜਾਂਦੀ ਹੈ | ਦੋਵਾਂ ਦੀ ਜੋੜੀ ਨੂੰ ਵੀ ਫੈਨਜ਼ ਦੇ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ | ਹਾਲੀ ‘ਚ ਬਾਲੀਵੁੱਡ ਦੀ ਇਸ ਜੋੜੀ ਨੇ ਸੋਨੀ ਰਾਜ਼ਦਾਨ ਦਾ ਜਨਮ ਦਿਨ ਮਨਾਇਆ ਜੋ ਕਿ 25 ਅਕਤੂਬਰ ਨੂੰ 68 ਸਾਲ ਦੀ ਹੋ ਗਈ।

ਹਾਲੀ ‘ਚ ਮਨਾਇਆ ਜਨਮਦਿਨ

ਰਣਬੀਰ ਕਪੂਰ ਨੇ ਆਲੀਆ ਭੱਟ ਤੇ ਨੀਤੂ ਕਪੂਰ ਨਾਲ ਸੱਸ ਸੋਨੀ ਰਾਜ਼ਦਾਨ ਦਾ ਜਨਮਦਿਨ ਮਨਾਇਆ। ਸੋਸ਼ਲ ਮੀਡੀਆ ‘ਤੇ ਇਸ ਪਰਿਵਾਰ ਦੀਆ ਕੁਝ ਵੀਡੀਓ ਸਾਹਮਣੇ ਆਈਆ ਹਨ, ਜਿਸ ‘ਚ ਆਲੀਆ ਤੇ ਨੀਤੂ ਤੋਂ ਇਲਾਵਾ ਪੂਜਾ ਭੱਟ ਵੀ ਨਜ਼ਰ ਆਈ ਹੈ। ਇਸ ਦੌਰਾਨ ਰਣਬੀਰ ਵਾਈਟ ਸ਼ਰਟ ਤੇ ਪੈਂਟ ‘ਚ ਡੈਸ਼ਿੰਗ ਲੁੱਕ ‘ਚ ਨਜ਼ਰ ਆਏ ਹਨ। ਮਾਂ ਦੇ ਜਨਮਦਿਨ ‘ਤੇ ਆਲੀਆ ਨੇ ਪਰਪਲ-ਗ੍ਰੇਅ ਸ਼ੇਡ ਦੀ ਡਰੈੱਸ ਪਾਈ ਸੀ। ਹਾਲਾਂਕਿ ਜੋੜੀ ਦੀ ਮੌਜੂਦਗੀ ਤੋਂ ਜ਼ਿਆਦਾ ਕਿਸੇ ਹੋਰ ਗੱਲ ਨੇ ਯੂਜ਼ਰਜ਼ ਦਾ ਧਿਆਨ ਨਹੀਂ ਖਿੱਚਿਆ।

ਜਦੋਂ ਰਣਬੀਰ ਤੇ ਆਲੀਆ ਆਪਣੀ ਕਾਰ ਵੱਲ ਜਾ ਰਹੇ ਸੀ, ਉਥੇ ਮੌਜੂਦ ਭੀੜ ਨੇ ਉਨ੍ਹਾਂ ਦਾ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਆਪਣੇ ਗੁੱਸੇ ‘ਤੇ ਕਾਬੂ ਕਰਦੀ ਹੋਈ ਆਲੀਆ ਚੁੱਪ-ਚਾਪ ਕਾਰ ਵੱਲ ਚਲੀ ਗਈ ਪਰ ਰਣਬੀਰ ਆਪਣੇ ਗੁੱਸੇ ‘ਤੇ ਕਾਬੂ ਨਹੀਂ ਕਰ ਸਕੇ।

ਪਾਪਰਾਜ਼ੀ ਨੇ ਰੋਕਿਆ ਰਸਤਾ

ਰਣਬੀਰ ਆਲੀਆ ਨੂੰ ਲੈ ਕੇ ਆਪਣੀ ਕਾਰ ਵੱਲ ਜਾ ਰਹੇ ਸੀ। ਉਥੇ ਮੌਜੂਦ ਪਾਪਰਾਜ਼ੀ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ, ਜਿਸ ਨਾਲ ਆਲੀਆ ਬੇਚੈਨ ਹੋ ਗਈ ਸੀ। ਇਹ ਦੇਖ ਕੇ ਰਣਬੀਰ ਭੜਕ ਗਏ ਤੇ ਕਹਿਣ ਲੱਗੇ, ‘ਕੀ ਕਰ ਰਹੇ ਹੋ ਤੁਸੀਂ ਲੋਕ।’ ਇਸ ਤੋਂ ਬਾਅਦ ਕਾਰ ਸਾਹਮਣੇ ਖੜ੍ਹੇ ਇਕ ਫੋਟੋਗ੍ਰਾਫਰ ਨੂੰ ਦੂਰ ਕੀਤਾ ਤੇ ਕਿਹਾ, ਇੱਧਰ ਆਓ। ਇਸ ਤੋਂ ਬਾਅਦ ਦੋਵੇਂ ਕਾਰ ‘ਚ ਬੈਠ ਗਏ। ਹਾਲਾਂਕਿ, ਰਣਬੀਰ ਦੇ ਚਿਹਰੇ ‘ਤੇ ਗੁੱਸਾ ਸਾਫ਼ ਦੇਖਣ ਨੂੰ ਮਿਲਿਆ।

 

View this post on Instagram

 

A post shared by Snehkumar Zala (@snehzala)

ਇਹ ਵੀ ਪੜ੍ਹੋ : ED ਦੇ ਨਿਸ਼ਾਨੇ ‘ਤੇ ਦਿਲਜੀਤ ਦੇ ਸ਼ੋਅ, ਜਾਅਲੀ ਟਿਕਟਾਂ ਵੇਚਣ ਦੇ ਮਾਮਲੇ ‘ਚ 5 ਸੂਬਿਆਂ ‘ਚ ਰੇਡ..

ਫੈਨਜ਼ ਕਰ ਰਹੇ ਕੰਮੈਂਟ

ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਯੂਜ਼ਰਜ਼ ਨੇ ਰਣਬੀਰ ਦੇ Attitude ‘ਤੇ ਕਮੈਂਟ ਕੀਤਾ ਹੈ। ਕਿਸੇ ਨੇ ਉਨ੍ਹਾਂ ਦੇ ਹੱਕ ‘ਚ ਗੱਲ ਕੀਤੀ ਹੈ ਤੇ ਕਿਸੇ ਨੇ ਉਨ੍ਹਾਂ ਖਿਲਾਫ਼। ਇਕ ਯੂਜ਼ਰ ਨੇ ਕਮੈਂਟ ਕੀਤਾ, ‘ਭਾਈ ਜਿਨ੍ਹਾਂ ਵੀ ਵੱਡਾ ਫੈਨਜ਼ ਬਣ ਜਾਓ ਕੀ ਮਿਲੇਗਾ ਤੁਹਾਨੂੰ ਉਨ੍ਹਾਂ ਕੋਲ ਜਾਣ ਨਾਲ। ਅਲੱਗ ਹੀ Attitude ਦੇਖਣ ਨੂੰ ਮਿਲਦਾ ਹੈ, ਥਿਏਟਰ ‘ਚ ਦੇਖੋ ਤੇ ਖੁਸ਼ ਰਹੋ।’ ਇਕ ਹੋਰ ਨੇ ਲਿਖਿਆ,”Attitude ਕਿੰਨਾ…ਕੌਣ ਹੋ ਤੁਸੀਂ?

 

 

 

 

 

 

 

 

 

 

 

 

 

 

 

 

 

 

 

 

 

 

 

LEAVE A REPLY

Please enter your comment!
Please enter your name here