ਰਾਮਦੇਵ ਦੀਆਂ ਵਧੀਆ ਮੁਸ਼ਕਲਾਂ , ਕੁਆਲਿਟੀ ਟੈਸਟ ‘ਚ ਫੇਲ ਹੋਈ ਪਤੰਜਲੀ ਦੀ ਸੋਨ ਪਾਪੜੀ || Latest News
ਬਾਬਾ ਰਾਮਦੇਵ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ ਕਿਉਂਕਿ ਉਹਨਾਂ ਦੀ ਪਤੰਜਲੀ ਦੀ ਸੋਨ ਪਾਪੜੀ ਕੁਆਲਿਟੀ ਟੈਸਟ ‘ਚ ਫੇਲ ਹੋ ਗਈ ਹੈ | ਦਰਅਸਲ 17 ਅਕਤੂਬਰ, 2019 ਨੂੰ ਇੱਕ ਫੂਡ ਸੇਫਟੀ ਇੰਸਪੈਕਟਰ ਨੇ ਪਿਥੌਰਾਗੜ੍ਹ ਦੇ ਬੇਰੀਨਾਗ ਦੇ ਮੁੱਖ ਬਾਜ਼ਾਰ ਵਿੱਚ ਲੀਲਾਧਰ ਪਾਠਕ ਦੀ ਦੁਕਾਨ ਦਾ ਦੌਰਾ ਕੀਤਾ ਸੀ | ਜਿੱਥੇ ਕਿ ਉਹਨਾਂ ਵੱਲੋਂ ਪਤੰਜਲੀ ਨਵਰਤਨ ਇਲੈਚੀ ਸੋਨ ਪਾਪੜੀ ਬਾਰੇ ਚਿੰਤਾਵਾਂ ਪ੍ਰਗਟਾਈਆਂ ਗਈਆਂ ਸਨ। ਜਿਸ ਤੋਂ ਬਾਅਦ ਉਸਦੇ ਸੈਂਪਲ ਇਕੱਠੇ ਕੀਤੇ ਗਏ ਅਤੇ ਰਾਮਨਗਰ ਕਾਨ੍ਹਾ ਜੀ ਡਿਸਟ੍ਰੀਬਿਊਟਰ ਦੇ ਨਾਲ-ਨਾਲ ਪਤੰਜਲੀ ਆਯੁਰਵੇਦ ਲਿਮਟਿਡ ਨੂੰ ਨੋਟਿਸ ਜਾਰੀ ਕੀਤੇ ਗਏ।
ਮਠਿਆਈਆਂ ਦੀ ਘਟੀਆ ਕੁਆਲਿਟੀ ਦਾ ਮਿਲਿਆ ਸੀ ਸੰਕੇਤ
ਇਸ ਸਭ ਤੋਂ ਬਾਅਦ ਉੱਤਰਾਖੰਡ ਦੇ ਰੁਦਰਪੁਰ, ਊਧਮ ਸਿੰਘ ਨਗਰ ਸਥਿਤ ਸਟੇਟ ਫੂਡ ਐਂਡ ਡਰੱਗ ਟੈਸਟਿੰਗ ਲੈਬਾਰਟਰੀ ਵਿਖੇ ਇਸਦੀ ਫੋਰੈਂਸਿਕ ਜਾਂਚ ਕਰਵਾਈ ਗਈ। ਦਸੰਬਰ 2020 ਵਿੱਚ ਰਾਜ ਦੇ ਖੁਰਾਕ ਸੁਰੱਖਿਆ ਵਿਭਾਗ ਨੂੰ ਪ੍ਰਯੋਗਸ਼ਾਲਾ ਤੋਂ ਇੱਕ ਰਿਪੋਰਟ ਮਿਲੀ ਜਿਸ ਵਿੱਚ ਮਠਿਆਈਆਂ ਦੀ ਘਟੀਆ ਕੁਆਲਿਟੀ ਦਾ ਸੰਕੇਤ ਮਿਲਿਆ। ਜਿਸਦੇ ਚੱਲਦਿਆਂ ਕਾਰੋਬਾਰੀ ਲੀਲਾ ਧਰ ਪਾਠਕ, ਡਿਸਟ੍ਰੀਬਿਊਟਰ ਅਜੈ ਜੋਸ਼ੀ ਅਤੇ ਪਤੰਜਲੀ ਦੇ ਸਹਾਇਕ ਮੈਨੇਜਰ ਅਭਿਸ਼ੇਕ ਕੁਮਾਰ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਸੀ।
ਇਹ ਵੀ ਪੜ੍ਹੋ : ਅੱਜ CM ਮਾਨ ਜੈਤੋ-ਮੋਗਾ ‘ਚ ਕੱਢਣਗੇ ਰੋਡ ਸ਼ੋਅ, ਦੋਸਤ ਕਰਮਜੀਤ ਅਨਮੋਲ ਲਈ ਕਰਨਗੇ ਚੋਣ ਪ੍ਰਚਾਰ
ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਤਹਿਤ ਅਦਾਲਤ ਨੇ ਸੁਣਾਇਆ ਫੈਸਲਾ
ਅਦਾਲਤ ਨੇ ਸੁਣਵਾਈ ਤੋਂ ਬਾਅਦ ਤਿੰਨਾਂ ਨੂੰ ਫੂਡ ਸੇਫਟੀ ਐਂਡ ਸਟੈਂਡਰਡ ਐਕਟ, 2006 ਦੀ ਧਾਰਾ 59 ਤਹਿਤ ਛੇ ਮਹੀਨੇ ਦੀ ਕੈਦ ਨਾਲ ਕ੍ਰਮਵਾਰ 5,000, 10,000 ਅਤੇ 25,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਤਹਿਤ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ। ਫੂਡ ਸੇਫਟੀ ਅਧਿਕਾਰੀ ਨੇ ਕਿਹਾ, ”ਅਦਾਲਤ ‘ਚ ਪੇਸ਼ ਕੀਤੇ ਗਏ ਸਬੂਤ ਸਪੱਸ਼ਟ ਤੌਰ ‘ਤੇ ਉਤਪਾਦ ਦੀ ਘਟੀਆ ਕੁਆਲਿਟੀ ਨੂੰ ਦਰਸਾਉਂਦੇ ਹਨ।









