ਰਾਮ ਰਹੀਮ ਦੇ ਸ਼ੋਸਲ ਮੀਡੀਆ ‘ਤੇ 5 ਕਰੋੜ ਫਾਲੋਅਰਸ, SGPC ਨੂੰ ਨਹੀਂ ਕਰਨਾ ਚਾਹੀਦਾ ਇਤਰਾਜ਼ : ਗਰੇਵਾਲ || News of Punjab

0
136
Ram Rahim's 5 crore followers on social media, SGPC should not object: Grewal

ਰਾਮ ਰਹੀਮ ਦੇ ਸ਼ੋਸਲ ਮੀਡੀਆ ‘ਤੇ 5 ਕਰੋੜ ਫਾਲੋਅਰਸ, SGPC ਨੂੰ ਨਹੀਂ ਕਰਨਾ ਚਾਹੀਦਾ ਇਤਰਾਜ਼ : ਗਰੇਵਾਲ

ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਅਤੇ ਹੱਤਿਆ ਦੇ ਮਾਮਲੇ ‘ਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ 21 ਦਿਨਾਂ ਦੀ ਛੁੱਟੀ ਮਨਜ਼ੂਰ ਹੋ ਗਈ ਹੈ। ਮੰਗਲਵਾਰ ਸਵੇਰੇ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਉੱਤਰ ਪ੍ਰਦੇਸ਼ ਦੇ ਬਾਗਪਤ ਸਥਿਤ ਬਰਨਾਵਾ ਆਸ਼ਰਮ ਲਈ ਰਵਾਨਾ ਹੋਇਆ। ਰਾਮ ਰਹੀਮ ਨੂੰ ਫਰਲੋ ਦਿੱਤੇ ਜਾਣ ਉਤੇ ਐਸਜੀਪੀਸੀ ਵੱਲੋਂ ਸਖਤ ਇਤਰਾਜ ਪ੍ਰਗਟਾਇਆ ਗਿਆ ਹੈ।

SGPC ਵੱਲੋਂ ਇਤਰਾਜ਼ ਪ੍ਰਗਟਾਉਣ ਤੋਂ ਬਾਅਦ ਪੰਜਾਬ ਭਾਜਪਾ ਦਾ ਬਿਆਨ ਸਾਹਮਣੇ ਆਇਆ ਹੈ। ਪੰਜਾਬ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਗੁਰਮੀਤ ਰਾਮ ਰਹੀਮ ਸਿੰਘ ਨੂੰ ਜੇਲ ਦੇ ਨਿਯਮਾਂ ਮੁਤਾਬਕ ਫਰਲੋ ਦਿੱਤੀ ਗਈ ਹੈ।

ਰਾਮ ਰਹੀਮ ਦਾ ਚੰਗਾ ਵਿਵਹਾਰ

ਸ. ਗਰੇਵਾਲ ਨੇ ਕਿਹਾ ਕਿ ਜੇਲ ਵਿੱਚ ਰਾਮ ਰਹੀਮ ਦਾ ਚੰਗਾ ਵਿਵਹਾਰ ਹੈ, ਜਿਸ ਕਾਰਨ ਉਨ੍ਹਾਂ ਨੂੰ ਜੇਲ ਵਿੱਚ ਸਹੂਲਤ ਮਿਲਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਗੁਰਮੀਤ ਰਾਮ ਰਹੀਮ ਦੇ ਸ਼ੋਸਲ ਮੀਡੀਆ ਉਤੇ 5 ਕਰੋੜ ਫਾਲੋਰਸ ਹਨ। ਇਸ ਕਰਕੇ SGPC ਨੂੰ ਇੰਝ ਇਤਰਾਜ ਨਹੀਂ ਕਰਨਾ ਚਾਹੀਦਾ ਹੈ।

ਭਾਜਪਾ ਆਗੂ ਗਰੇਵਾਲ ਨੇ ਅੱਗੇ ਕਿਹਾ ਕਿ ਜੇਕਰ SGPC ਨੂੰ ਕੋਈ ਇਤਰਾਜ ਹੈ ਤਾਂ ਉਹ ਪਹਿਲਾਂ ਵੀ ਪੰਜਾਬ ਹਰਿਆਣਾ ਹਾਈਕੋਰਟ ਗਈ ਸੀ ਅਤੇ ਹੁਣ ਮੁੜ ਫੇਰ ਹਾਈਕੋਰਟ ਦਾ ਬੂਹਾ ਖੜਕਾ ਸਕਦੀ ਹੈ। ਗਰੇਵਾਲ ਨੇ ਕਿਹਾ ਕਿ SGPC ਨੂੰ ਜੇਲ ਦੇ ਨਿਯਮਾਂ ਨੂੰ ਪੜ੍ਹਣਾ ਚਾਹੀਦਾ ਹੈ।

SGPC ਦੀ ਪਟੀਸ਼ਨ ਦਾ ਨਿਪਟਾਰਾ ਕਰਨ ਤੋਂ ਬਾਅਦ ਲਿਆ ਫੈਸਲਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਡੇਰਾ ਮੁਖੀ ਦੀ ਆਰਜ਼ੀ ਰਿਹਾਈ ਵਿਰੁੱਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀ ਪਟੀਸ਼ਨ ਦਾ ਨਿਪਟਾਰਾ ਕਰਨ ਤੋਂ ਕੁਝ ਦਿਨ ਬਾਅਦ ਹੀ ਸਿਰਸਾ ਸਥਿਤ ਡੇਰਾ ਮੁਖੀ ਨੂੰ ਫ਼ਰਲੋ ਦੇਣ ਦਾ ਫੈਸਲਾ ਕੀਤਾ ਗਿਆ ਸੀ।

ਇਹ ਵੀ ਪੜ੍ਹੋ : 200 ਕਰੋੜ ਦੇ ਡਰੱਗ ਮਾਮਲੇ ‘ਚ ਅਦਾਲਤ ਨੇ ਰੈਕੇਟ ਦੇ ਸਰਗਨਾ ਰਾਜਾ ਕੰਦੋਲਾ ਨੂੰ ਸੁਣਾਈ 9 ਸਾਲ ਦੀ ਸਜ਼ਾ

ਸਾਰਿਆਂ ਨੇ ਆਪਣੇ ਘਰਾਂ ਵਿਚ ਰਹਿਣਾ

ਇਸ ਦੌਰਾਨ ਡੇਰਾ ਮੁਖੀ ਨੇ ਬਾਹਰ ਆਉਂਦੇ ਹੀ ਸੰਦੇਸ਼ ਜਾਰੀ ਕੀਤਾ ਹੈ। ਰਾਮ ਰਹੀਮ ਨੇ ਆਖਿਆ ਹੈ ਕਿ ਸਾਰਿਆਂ ਨੇ ਆਪਣੇ ਘਰਾਂ ਵਿਚ ਰਹਿਣਾ ਹੈ। ਕਿਸੇ ਨੇ ਡੇਰੇ ਵਿਚ ਨਹੀਂ ਆਉਣਾ ਹੈ, ਜਦੋਂ ਸੇਵਾਦਾਰ ਕਹਿਣਗੇ, ਉਸ ਹਿਸਾਬ ਨਾਲ ਸੇਵਾ ਕਰਨੀ ਹੈ।

 

 

LEAVE A REPLY

Please enter your comment!
Please enter your name here