ਭਾਰਤ ਦੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਸੋਮਵਾਰ 22 ਜਨਵਰੀ ਨੂੰ ਹੋਣ ਵਾਲੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਲਈ ਅਯੁੱਧਿਆ ਪਹੁੰਚੇ। ਸਚਿਨ ਮੰਦਰ ਦੇ ਉਦਘਾਟਨ ‘ਚ ਸ਼ਾਮਲ ਹੋਣ ਲਈ ਆਪਣੀ ਪਤਨੀ ਅੰਜਲੀ ਨਾਲ ਸਵੇਰੇ ਮੁੰਬਈ ਤੋਂ ਰਵਾਨਾ ਹੋਏ। ਸਚਿਨ ਤੋਂ ਇਲਾਵਾ ਅਨਿਲ ਕੁੰਬਲੇ, ਵੈਂਕਟੇਸ਼ ਪ੍ਰਸਾਦ, ਸਾਇਨਾ ਨੇਹਵਾਲ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਲਈ ਅਯੁੱਧਿਆ ਪਹੁੰਚ ਚੁੱਕੇ ਹਨ ਜਦਕਿ ਵਿਰਾਟ ਕੋਹਲੀ ਨੂੰ ਵੀ ਸੱਦਾ ਦਿੱਤਾ ਗਿਆ ਹੈ ਅਤੇ ਉਹ ਵੀ ਪਹੁੰਚਣਗੇ।