ਰਾਖੀ ਸਾਵੰਤ ਹੁਣ ਜਾਵੇਗੀ ਜੇਲ੍ਹ ! ਸੁਪਰੀਮ ਕੋਰਟ ਨੇ ਦਿੱਤਾ ਵੱਡਾ ਝਟਕਾ
ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ ਕਿਉਂਕਿ ਸੁਪਰੀਮ ਕੋਰਟ ਵੱਲੋਂ ਅਦਾਕਾਰਾ ਰਾਖੀ ਸਾਵੰਤ ਨੂੰ ਵੱਡਾ ਝਟਕਾ ਦੇ ਦਿੱਤਾ ਗਿਆ ਹੈ | ਸੁਪਰੀਮ ਕੋਰਟ ਨੇ ਉਸਦੀ ਅਗਾਊਂ ਜ਼ਮਾਨਤ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਰਾਖੀ ਸਾਵੰਤ ਨੂੰ ਚਾਰ ਹਫ਼ਤਿਆਂ ਦੇ ਅੰਦਰ ਹੇਠਲੀ ਅਦਾਲਤ ਵਿੱਚ ਆਤਮ ਸਮਰਪਣ ਕਰਨ ਲਈ ਕਿਹਾ ਹੈ।
ਟਾਕ ਸ਼ੋਅ ਦੌਰਾਨ ਚਲਾਇਆ ਵੀਡੀਓ
ਦੱਸ ਦਈਏ ਕਿ ਅਦਾਕਾਰਾ ਰਾਖੀ ਸਾਵੰਤ ‘ਤੇ ਆਪਣੇ ਸਾਬਕਾ ਪਤੀ ਆਦਿਲ ਦੁਰਾਨੀ ਦਾ ਕਥਿਤ ਅਸ਼ਲੀਲ ਵੀਡੀਓ ਲੀਕ ਕਰਨ ਦਾ ਦੋਸ਼ ਹੈ। ਜਿਸ ਕਾਰਨ ਆਦਿਲ ਦੁਰਾਨੀ ਵੱਲੋਂ ਰਾਖੀ ਸਾਵੰਤ ਖਿਲਾਫ ਕੁਝ ਨਿੱਜੀ ਵੀਡੀਓਜ਼ ਲੀਕ ਕਰਨ ਦੇ ਮਾਮਲੇ ਵਿੱਚ FIR ਦਰਜ ਕਰਵਾਈ ਗਈ ਸੀ | ਆਦਿਲ ਦੁਰਾਨੀ ਨੇ ਆਪਣੀ ਐਫਆਈਆਰ ਵਿੱਚ ਦੋਸ਼ ਲਾਇਆ ਹੈ ਕਿ ਰਾਖੀ ਸਾਵੰਤ ਨੇ ਉਸ ਦੀਆਂ ਅਸ਼ਲੀਲ ਵੀਡੀਓਜ਼ ਲੀਕ ਕੀਤੀਆਂ ਹਨ। ਆਦਿਲ ਨੇ ਆਪਣੀ ਸ਼ਿਕਾਇਤ ‘ਚ ਕਿਹਾ ਕਿ ‘ਰਾਖੀ ਸਾਵੰਤ ਨੇ ਇਕ ਟਾਕ ਸ਼ੋਅ ਦੌਰਾਨ ਉਸ ਦਾ ਵੀਡੀਓ ਚਲਾਇਆ ਸੀ।
ਰਾਖੀ ਨੇ ਫਿਰ ਉਸ ਵੀਡੀਓ ਨੂੰ ਉਸ ਸ਼ੋਅ ਦੇ ਵਟਸਐਪ ਗਰੁੱਪ ‘ਤੇ ਵੀ ਸ਼ੇਅਰ ਕੀਤਾ। ਸ਼ੋਅ ਦਾ ਲਿੰਕ ਸ਼ੇਅਰ ਕਰਕੇ ਵੀਡੀਓ ਵੀ ਵਾਇਰਲ ਕੀਤਾ ਗਿਆ ਸੀ। ਹਾਲਾਂਕਿ ਰਾਖੀ ਸਾਵੰਤ ਨੇ ਇਨ੍ਹਾਂ ਦੋਸ਼ਾਂ ਦੇ ਚੱਲਦਿਆਂ ਆਪਣਾ ਪੱਖ ਵੀ ਪੇਸ਼ ਕੀਤਾ ਹੈ | ਉਸ ਨੇ ਕਿਹਾ ਹੈ ਕਿ ਇਹ ਵੀਡੀਓ 5 ਸਾਲ ਪੁਰਾਣਾ ਹੈ ਅਤੇ ਬਹੁਤ ਧੁੰਦਲਾ ਹੈ ।
ਬੰਬੇ ਹਾਈ ਕੋਰਟ ਨੇ ਪਟੀਸ਼ਨ ਨੂੰ ਕੀਤਾ ਸੀ ਰੱਦ
ਇਸ ਦੋਸ਼ ਦੇ ਚੱਲਦਿਆਂ ਅਦਾਕਾਰਾ ਨੇ ਗ੍ਰਿਫਤਾਰੀ ਤੋਂ ਬਚਣ ਲਈ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ , ਜਿਸਨੂੰ ਬੰਬੇ ਹਾਈ ਕੋਰਟ ਨੇ ਰੱਦ ਕਰ ਦਿੱਤਾ । ਜਿਸ ਤੋਂ ਬਾਅਦ ਰਾਖੀ ਸਾਵੰਤ ਨੇ ਬੰਬੇ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ,ਪਰ ਹੁਣ ਉਸਨੂੰ ਉਥੋਂ ਵੀ ਵੱਡਾ ਝਟਕਾ ਦੇ ਦਿੱਤਾ ਗਿਆ ਹੈ | ਰਾਖੀ ਸਾਵੰਤ ਨੂੰ ਹੁਣ ਇਸ ਮਾਮਲੇ ‘ਚ ਗ੍ਰਿਫਤਾਰੀ ਦਾ ਖਤਰਾ ਬਣ ਚੁੱਕਾ ਹੈ।