ਰਾਖੀ ਸਾਵੰਤ ਦੀ ਹੋ ਸਕਦੀ ਹੈ ਗ੍ਰਿਫਤਾਰੀ ! ਅਦਾਕਾਰਾ ਨੇ ਸੁਪਰੀਮ ਕੋਰਟ ਕੋਲ ਕੀਤੀ ਪਹੁੰਚ

0
101
Rakhi Sawant may be arrested! The actress approached the Supreme Court

ਰਾਖੀ ਸਾਵੰਤ ਦੀ ਹੋ ਸਕਦੀ ਹੈ ਗ੍ਰਿਫਤਾਰੀ ! ਅਦਾਕਾਰਾ ਨੇ ਸੁਪਰੀਮ ਕੋਰਟ ਕੋਲ ਕੀਤੀ ਪਹੁੰਚ

ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਦੀਆਂ ਮੁਸ਼ਕਿਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ | ਰਾਖੀ ਸਾਵੰਤ ਦੀ ਆਪਣੇ ਸਾਬਕਾ ਪਤੀ ਆਦਿਲ ਦੁਰਾਨੀ ਦੀ ਅਸ਼ਲੀਲ ਵੀਡੀਓ ਲੀਕ ਕਰਨ ਦੇ ਮਾਮਲੇ ‘ਚ ਵੱਡੀ ਕਾਰਵਾਈ ਹੋ ਸਕਦੀ ਹੈ | ਜਿਸਦੇ ਚੱਲਦਿਆਂ ਹੀ ਹੁਣ ਅਦਾਕਾਰਾ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਰਾਖੀ ਸਾਵੰਤ ਨੇ ਜ਼ਮਾਨਤ ਦੀ ਮੰਗ ਕਰਦੇ ਹੋਏ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ। ਜਿਸ ਦੀ ਸੁਣਵਾਈ 22 ਅਪ੍ਰੈਲ 2024 ਨੂੰ ਹੋਵੇਗੀ।

ਨਿੱਜੀ ਵੀਡੀਓਜ਼ ਲੀਕ ਕਰਨ ਦਾ ਮਾਮਲਾ

ਦਰਅਸਲ, ਆਦਿਲ ਦੁਰਾਨੀ ਵੱਲੋਂ ਰਾਖੀ ਸਾਵੰਤ ਖਿਲਾਫ ਕੁਝ ਨਿੱਜੀ ਵੀਡੀਓਜ਼ ਲੀਕ ਕਰਨ ਦੇ ਮਾਮਲੇ ਵਿੱਚ FIR ਦਰਜ ਕਰਵਾਈ ਗਈ ਸੀ | ਜਿਸਦੇ ਚੱਲਦਿਆਂ ਅਦਾਕਾਰਾ ਨੇ ਗ੍ਰਿਫਤਾਰੀ ਤੋਂ ਬਚਣ ਲਈ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ , ਜਿਸਨੂੰ ਬੰਬੇ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ। ਜਿਸ ਕਾਰਨ ਹੁਣ ਰਾਖੀ ਸਾਵੰਤ ਨੇ ਇਸ ਐਫਆਈਆਰ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ।

ਟਾਕ ਸ਼ੋਅ ਦੌਰਾਨ ਚਲਾਇਆ ਵੀਡੀਓ

ਆਦਿਲ ਦੁਰਾਨੀ ਨੇ ਆਪਣੀ ਐਫਆਈਆਰ ਵਿੱਚ ਦੋਸ਼ ਲਾਇਆ ਹੈ ਕਿ ਰਾਖੀ ਸਾਵੰਤ ਨੇ ਉਸ ਦੀਆਂ ਅਸ਼ਲੀਲ ਵੀਡੀਓਜ਼ ਲੀਕ ਕੀਤੀਆਂ ਹਨ। ਆਦਿਲ ਨੇ ਆਪਣੀ ਸ਼ਿਕਾਇਤ ‘ਚ ਕਿਹਾ ਕਿ ‘ਰਾਖੀ ਸਾਵੰਤ ਨੇ ਇਕ ਟਾਕ ਸ਼ੋਅ ਦੌਰਾਨ ਉਸ ਦਾ ਵੀਡੀਓ ਚਲਾਇਆ ਸੀ।
ਰਾਖੀ ਨੇ ਫਿਰ ਉਸ ਵੀਡੀਓ ਨੂੰ ਉਸ ਸ਼ੋਅ ਦੇ ਵਟਸਐਪ ਗਰੁੱਪ ‘ਤੇ ਵੀ ਸ਼ੇਅਰ ਕੀਤਾ। ਸ਼ੋਅ ਦਾ ਲਿੰਕ ਸ਼ੇਅਰ ਕਰਕੇ ਵੀਡੀਓ ਵੀ ਵਾਇਰਲ ਕੀਤਾ ਗਿਆ ਸੀ। ਹਾਲਾਂਕਿ ਰਾਖੀ ਸਾਵੰਤ ਨੇ ਇਨ੍ਹਾਂ ਦੋਸ਼ਾਂ ਦੇ ਚੱਲਦਿਆਂ ਆਪਣਾ ਪੱਖ ਵੀ ਪੇਸ਼ ਕੀਤਾ ਹੈ | ਉਸ ਨੇ ਕਿਹਾ ਹੈ ਕਿ ਇਹ ਵੀਡੀਓ 5 ਸਾਲ ਪੁਰਾਣਾ ਹੈ ਅਤੇ ਬਹੁਤ ਧੁੰਦਲਾ ਹੈ ।

 

 

 

LEAVE A REPLY

Please enter your comment!
Please enter your name here