ਰਾਜੇਵਾਲ ਦਾ ਬਿਆਨ, ਪਹਿਲਾਂ ਤਾਂ ਸਹਿਕਾਰੀ ਯੂਨੀਅਨ ਦੇ ਪ੍ਰਬੰਧਕੀ ਬੋਰਡ ਦੁੱਧ ਦਾ ਰੇਟ ਮਿਥਿਆ ਕਰਦੇ ਸਨ ਪਰ ਹੁਣ…
ਸੰਯੁਕਤ ਕਿਸਾਨ ਮੋਰਚਾ ਦੇ ਆਗੂ ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਅੱਜ ਚੰਡੀਗੜ੍ਹ ਕਿਸਾਨ ਭਵਨ ਵਿਖੇ ਪੰਜਾਬ ਸਰਕਾਰ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਹੈ ਕਿ ਪੰਜਾਬ ਵਿੱਚ ਸਹਿਕਾਰੀ ਖੇਤਰ ਵਿੱਚ ਅਤੇ ਮਿਲਕ ਬਿਲਕੁਲ ਫੈਡ ਅਧੀਨ ਕੁੱਲ 17 ਦੁੱਧ ਦੇ ਪਲਾਟ ਹਨ।
ਇਹ ਵੀ ਪੜ੍ਹੋ ਅੰਮ੍ਰਿਤਪਾਲ ਦੇ ਭਰਾ ਨੂੰ 2 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ || Punjab News
ਇਹ ਪਲਾਟ ਪੰਜਾਬ ਵਿੱਚ ਪੈਦਾ ਹੁੰਦੇ ਕੁੱਲ 3.5 ਕਰੋੜ ਲੀਟਰ ਰੋਜ਼ਾਨਾ ਦੁੱਧ ਦਾ 15% ਛਤੀ ਅਰਥਾਤ 30 ਲੱਖ ਲੀਟਰ ਦੁੱਧ ਖਰੀਦ ਕੇ ਪ੍ਰੋਸੈਸ ਕਰਦੇ ਹਨ। ਬਾਕੀ ਦੁੱਧ ਦੀ ਪੈਦਾਵਾਰ ਘਰੇਲੂ ਖਪਤ ਅਤੇ ਪਰਾਈਵੇਟ ਪਲਾਂਟਾਂ ਦੂਧੀਆਂ ਆਦ ਕੋਲ ਚਲੀ ਜਾਂਦੀ ਹੈ ।ਉਹਨਾਂ ਕਿਹਾ ਕਿ ਕੁਝ ਸਮੇਂ ਪਹਿਲਾਂ ਤੱਕ ਸਹਿਕਾਰੀ ਯੂਨੀਅਨ ਦੇ ਪ੍ਰਬੰਧਕੀ ਬੋਰਡ ਦੁੱਧ ਦਾ ਰੇਟ ਮਿਥਿਆ ਕਰਦੇ ਸਨ, ਹੁਣ ਇਹ ਕੰਮ ਮਿਲਕ ਫੈਡ ਦੀ ਅਫਸਰਸ਼ਾਹੀ ਅਤੇ ਰਾਜਨੀਤਿਕ ਲੋਕਾਂ ਦੇ ਹੱਥ ਚਲਾ ਗਿਆ।
ਉਹਨਾਂ ਇਹ ਵੀ ਕਿਹਾ ਕਿ ਗੁਜਰਾਤ ਵਿੱਚ ਦੁੱਧ ਦੀ ਕੁੱਲ ਪੈਦਾਵਾਰ 4.5 ਕਰੋੜ ਲੀਟਰ ਪ੍ਰਤੀ ਦਿਨ ਦਿਨ ਹੈ, ਜਿਸ ਵਿੱਚ ਇਕੱਲਾ ਅਮੁਲ 3 ਕਰੋੜ ਰੋਜ਼ਾਨਾ ਦੁੱਧ ਖਰੀਦ ਰਿਹਾ ਹੈ। ਉਸ ਦੱਸਿਆ ਯੂ.ਪੀ ਦੇ ਸਾਰੇ 15 ਮਿੰਟ ਪਲਾਂਟ ਅਮੁਲ ਨੇ ਆਪਣੇ ਕਬਜੇ ਵਿੱਚ ਲੈ ਲਏ। ਰਾਜੇਵਾਲ ਨੇ ਇਹ ਵੀ ਦੋਸ਼ ਲਗਾਇਆ ਕਿ ਅਮੁਲ ਦੁੱਧ ਖੇਤਰ ਵਿੱਚ ਪੰਜਾਬ ਵੱਲ ਵੀ ਪੈਰ ਪਸਾਰਿਆ ਰਿਹਾ ਹੈ।
ਉਸ ਦਾ ਪੰਜਾਬ ਉੱਤੇ ਅਸਰ ਹੋਣਾ ਵੀ ਸ਼ੁਰੂ ਹੋ ਗਿਆ ਉਸਦੀ ਅੱਖ ਲੁਧਿਆਣਾ, ਚੰਡੀਗੜ੍ਹ ,ਪੰਚਕੂਲਾ ,ਮੋਹਾਲੀ ਅਤੇ ਹੋਰ ਵੱਡੇ ਸ਼ਹਿਰਾਂ ਵਿੱਚ ਵੇਰਕਾ ਦੀ ਦੁੱਧ ਸਪਲਾਈ ਖੋਹਣ ਉੱਤੇ ਹੈ ।ਉਹਨਾਂ ਕਿਹਾ ਕਿ ਸਾਡੇ ਲੁਧਿਆਣਾ ਵਿੱਚ ਦੁੱਧ ਸਪਲਾਈ ਰੋਜ਼ਾਨਾ 2.75 ਲੱਖ ਲੀਟਰ ਤੋਂ ਘੱਟ ਕੇ ਦੋ ਲੱਖ ਲੀਟਰ ਤੇ ਆ ਗਈ ਹੈ। ਇਸ ਸ਼ਹਿਰ ਵਿੱਚ ਅਮੁੱਲ ਦੀ ਸਪਲਾਈ ਇਕ ਲੱਖ ਲੀਟਰ ਤੋਂ ਉੱਤੇ ਪੁੱਜ ਗਈ ਹੈ, ਇਸ ਵੇਲੇ ਪੰਜਾਬ ਵਿੱਚ ਅਮੁਲ 4 ਲੱਖ ਲੀਟਰ ਦੁੱਧ ਰੋਜਾਨਾ ਸ਼ਹਿਰਾਂ ਸਪਲਾਈ ਕਰ ਰਿਹਾ ਹੈ।
ਉਸਨੇ ਦੁੱਧ ਦੀ ਵੱਧ ਕੀਮਤ ਦੇ ਕੇ ਉਤਪਾਦਕਾ ਤੋਂ ਦੁੱਧ ਖਰੀਦਣਾ ਸ਼ੁਰੂ ਕੀਤਾ ਹੈ.। ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪੰਜਾਬ ਦੇ ਦੁੱਧ ਦੀ ਕੁਆਲਿਟੀ ਗੁਜਰਾਤ ਨਾਲੋਂ ਕਿਤੇ ਬਿਹਤਰ ਹੈ ਫਿਰ ਪੰਜਾਬ ਦੇ ਕਿਸਾਨਾਂ ਦਾ ਸਹਿਕਾਰੀ ਮਿਲਕ ਪਲਾਂਟਾਂ ਅਤੇ ਮਿਲਕ ਫੈਡ ਦਾ ਪੱਠਾ ਕਿਉਂ ਬੈਠ ਰਿਹਾ ਹੈ। ਉਹਨਾਂ ਦੋਸ਼ ਲਾਇਆ ਕਿ ਕਮੀ ਕੇਵਲ ਇਹਨਾਂ ਵਿੱਚ ਫੈਲੀ ਬੇਈਮਾਨੀ, ਭਰਿਸ਼ਟਾਚਾਰੀ ਅਤੇ ਸਿਆਸੀ ਦਖਲ ਅੰਦਾਜੀ ਦੀ ਹੈ।