ਆਸ਼ੂ ਦੀ ਗ੍ਰਿਫ਼ਤਾਰੀ ’ਤੇ ਬੋਲੇ ਰਾਜਾ ਵੜਿੰਗ ,ਦੇਸ਼ ’ਚ CBI ਤੇ ED ਵਲੋਂ ਪੈਦਾ ਕੀਤਾ ਜਾ ਰਿਹਾ ਡਰ ਦਾ ਮਾਹੌਲ …
ਲੁਧਿਆਣਾ ’ਚ ਐਤਵਾਰ ਨੂੰ ਯੂਥ ਕਾਂਗਰਸ ਦੀ ਬੈਠਕ ਹੋਈ ਜਿਸ ਦੀ ਅਗਵਾਈ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੀਤੀ। ਬੈਠਕ ਤੋਂ ਬਾਅਦ ਮੀਡੀਆ ਦੇ ਰੂਬਰੂ ਹੁੰਦਿਆ ਵੜਿੰਗ ਨੇ ਤੰਜ ਕਸਦਿਆਂ ਕਿਹਾ ਕਿ ਪੈਰਿਸ ਓਲਪਿੰਕ ’ਚ ਮੁੱਖ ਮੰਤਰੀ (Bhagwant mann) ਜਾਣਾ ਚਾਹੁੰਦੇ ਸਨ ਜਾਂ ਨਹੀਂ ਜਾਣਾ ਚਾਹੁੰਦੇ ਸਨ ਇਹ ਤਾਂ ਉਹੀ ਜਾਣਦੇ ਹਨ ਕਿਉਂਕਿ ਇਹ ਕਈ ਵਾਰ ਹੋਇਆ ਕਿ ਉਹ ਰਾਜਪਾਲ ਨੂੰ ਚਿੱਠੀ ਕੁਝ ਹੋਰ ਲਿਖਦੇ ਹਨ ਅਤੇ ਮੀਡੀਆ ਦੇ ਵਿੱਚ ਬਿਆਨ ਕੁਝ ਹੋਰ ਦਿੰਦੇ ਹਨ।
ਪੀਐਮ ਮੋਦੀ ਅਤੇ ਗ੍ਰਹਿ ਮੰਤਰੀ ਖਿਲਾਫ ਕਰਨ ਪ੍ਰਦਰਸ਼ਨ
ਉਹਨਾਂ ਕਿਹਾ ਕਿ ਜੇਕਰ ਉਹਨਾਂ ਨੂੰ ਨਹੀਂ ਜਾਣ ਦਿੱਤਾ ਗਿਆ ਤਾਂ ਉਹ ਪੀਐਮ ਮੋਦੀ ਅਤੇ ਗ੍ਰਹਿ ਮੰਤਰੀ ਖਿਲਾਫ ਪ੍ਰਦਰਸ਼ਨ ਕਰਨ। ਇਸ ਦੌਰਾਨ ਭਾਰਤ ਭੂਸ਼ਣ ਆਸ਼ੂ ਦੇ ਮੁੱਦੇ ’ਤੇ ਬੋਲਦਿਆਂ ਹੋਇਆ ਕਿਹਾ ਕਿ ਭਾਰਤ ਭੂਸ਼ਣ ਆਸ਼ੂ ਨੂੰ ਹਾਲੇ ਈਡੀ ਨੇ ਪਹਿਲਾਂ ਹੀ ਸੰਮਨ ਭੇਜਿਆ ਸੀ ਤੇ ਉਹ ਪੇਸ਼ੀ ’ਤੇ ਚਲੇ ਗਏ, ਜਿੱਥੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ : ਬੰਗਲਾਦੇਸ਼ ਹਿੰਸਾ ‘ਚ 72 ਲੋਕਾਂ ਦੀ ਮੌਤ, ਕੇਂਦਰ ਨੇ ਭਾਰਤੀਆਂ ਨੂੰ ਕੀਤਾ ਅਲਰਟ
ਵੜਿੰਗ ਨੇ ਕਿਹਾ ਕਿ ਸੀਬੀਆਈ ਅਤੇ ਈਡੀ ਸਿਰਫ਼ ਪੰਜਾਬ ’ਚ ਹੀ ਨਹੀਂ ਬਲਕਿ ਦੇਸ਼ ਭਰ ’ਚ ਡਰ ਦਾ ਮਾਹੌਲ ਬਣਾ ਰਹੀ ਹੈ।