ਹਿਮਾਚਲ ‘ਚ ਮੀਂਹ ਨੇ ਮਚਾਈ ਤਬਾਹੀ ,5 ਨੈਸ਼ਨਲ ਹਾਈਵੇ ਸਣੇ 288 ਸੜਕਾਂ ਬੰਦ ,ਆਰੇਂਜ ਅਲਰਟ ਹੋਇਆ ਜਾਰੀ || Latest Update

0
133
Rain has wreaked havoc in Himachal, 288 roads including 5 national highways are closed, orange alert has been issued.

ਹਿਮਾਚਲ ‘ਚ ਮੀਂਹ ਨੇ ਮਚਾਈ ਤਬਾਹੀ ,5 ਨੈਸ਼ਨਲ ਹਾਈਵੇ ਸਣੇ 288 ਸੜਕਾਂ ਬੰਦ ,ਆਰੇਂਜ ਅਲਰਟ ਹੋਇਆ ਜਾਰੀ

ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਨੇ ਤਬਾਹੀ ਮਚਾਈ ਹੋਈ ਹੈ | ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਸਭ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ | ਕਈ ਜ਼ਿਲ੍ਹਿਆਂ ਵਿੱਚ ਹੜ੍ਹਾਂ ਵਰਗੇ ਹਾਲਾਤ ਬਣ ਚੁੱਕੇ ਹਨ ਜਿਸ ਕਾਰਨ ਸੜਕਾਂ ਤੋਂ ਲੈ ਕੇ ਲੋਕਾਂ ਦੇ ਘਰਾਂ ਤੱਕ ਹਰ ਜਗ੍ਹਾ ਪਾਣੀ-ਪਾਣੀ ਹੋ ਗਿਆ ਹੈ। ਸ਼ਿਮਲਾ, ਕੁੱਲੂ ਤੇ ਮੰਡੀ ਵਿੱਚ ਬੱਦਲ ਫਟਣ ਕਾਰਨ ਤਬਾਹੀ ਮਚੀ ਹੋਈ ਹੈ। ਫੌਜ, ITBP, NDRF ਤੇ SDRF ਦੇ ਜਵਾਨ ਲਾਪਤਾ ਲੋਕਾਂ ਦੀ ਭਾਲ ਵਿੱਚ ਜੁਟੇ ਹੋਏ ਹਨ। ਲਾਹੌਲ, ਸਪਿਤੀ, ਚੰਬਾ ਤੇ ਸਿਰਮੌਰ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼, ਲੈਂਡਸਲਾਈਡ ਤੇ ਅਚਾਨਕ ਆਏ ਹੜ੍ਹਾਂ ਕਾਰਨ ਨੁਕਸਾਨ ਦੀਆਂ ਖਬਰਾਂ ਹਨ, ਪਰ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਹੋਣ ਦੀ ਖਬਰ ਨਹੀਂ ਹੈ। ਲਾਹੌਲ ਤੇ ਸਪਿਤੀ ਪੁਲਿਸ ਨੇ ਉੱਥੇ ਲੋਕਾਂ ਨੂੰ ਸਾਵਧਾਨੀ ਵਰਤਣ ਤੇ ਨਦੀ ਨਾਲਿਆਂ ਨੂੰ ਪਾਰ ਨਾ ਕਰਨ ਦੀ ਸਲਾਹ ਜਾਰੀ ਕੀਤੀ ਹੈ।

ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੇ ਨਾਲ ਹਨੇਰੀ ਆਉਣ ਦੀ ਚਿਤਾਵਨੀ

ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਦੇ 5 ਜ਼ਿਲ੍ਹਿਆਂ ਕਾਂਗੜਾ, ਮੰਡੀ, ਸ਼ਿਮਲਾ, ਸੋਲਨ ਤੇ ਸਿਰਮੌਰ ਵਿੱਚ ਅਲੱਗ-ਅਲੱਗ ਥਾਵਾਂ ‘ਤੇ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੇ ਨਾਲ ਹਨੇਰੀ ਆਉਣ ਦੀ ਚਿਤਾਵਨੀ ਦਿੰਦੇ ਹੋਏ ਆਰੇਂਜ ਅਲਰਟ ਜਾਰੀ ਕੀਤਾ ਹੈ। ਉੱਥੇ ਹੀ 16 ਅਗਸਤ ਤੱਕ ਪੂਰੇ ਰਾਜ ਵਿੱਚ ਭਾਰੀ ਬਾਰਿਸ਼ ਦੇ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਸਦੇ ਇਲਾਵਾ ਸੂਬੇ ਦੇ ਕਈ ਹਿੱਸਿਆਂ ਵਿੱਚ ਭਾਰੀ ਬਾਰਿਸ਼ ਹੋਈ, ਜੀ ਵਿੱਚ ਸਿਰਮੌਰ ਦੇ ਨਾਹਨ ਵਿੱਚ ਹੁਣ ਤੱਕ ਸਭ ਤੋਂ ਵੱਧ 168.3 ਮਿਮੀ. ਬਾਰਿਸ਼ ਦਰਜ ਕੀਤੀ ਗਈ।

ਇਹ ਵੀ ਪੜ੍ਹੋ : ‘ਪਾਰਡੋ ਅੱਲਾ ਕੈਰੀਰਾ’ ਐਵਾਰਡ ਹਾਸਿਲ ਕਰਨ ਵਾਲੇ ਪਹਿਲੇ ਭਾਰਤੀ ਬਣੇ ਇਹ ਬਾਲੀਵੁੱਡ ਅਦਾਕਾਰ

135 ਸੜਕਾਂ ਬੰਦ

ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਦੇ ਅਨੁਸਾਰ, ਸਿਰਮੌਰ ਵਿੱਚ 42, ਕੁੱਲੂ ਵਿੱਚ 37, ਮੰਡੀ ਵਿੱਚ 29, ਸ਼ਿਮਲਾ ਵਿੱਚ 17, ਕਾਂਗੜਾ ਵਿੱਚ ਪੰਜ, ਕਿਨੌਰ ਵਿੱਚ ਚਾਰ, ਲਾਹੌਲ ਅਤੇ ਸਪਿਤੀ ਜ਼ਿਲ੍ਹੇ ਵਿੱਚ ਇੱਕ ਸਮੇਤ 135 ਸੜਕਾਂ ਬੰਦ ਹਨ, ਜਦੋਂ ਕਿ ਬਾਰਿਸ਼ ਕਾਰਨ 24 ਸੜਕਾਂ ਬੰਦ ਹਨਤੇ 56 ਜਲ ਸਪਲਾਈ ਸਕੀਮਾਂ ਪ੍ਰਭਾਵਿਤ ਹੋਈਆਂ ਹਨ। ਮੌਸਮ ਵਿਭਾਗ ਨੇ ਚੰਬਾ, ਕਾਂਗੜਾ, ਮੰਡੀ, ਸਿਰਮੌਰ ਅਤੇ ਸ਼ਿਮਲਾ ਜ਼ਿਲ੍ਹਿਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਹਲਕੇ ਤੋਂ ਦਰਮਿਆਨੇ ਹੜ੍ਹ ਦੇ ਖ਼ਤਰੇ ਦੀ ਚੇਤਾਵਨੀ ਜਾਰੀ ਕੀਤੀ ਹੈ।

 

 

 

 

 

 

 

 

 

 

 

 

 

 

 

 

LEAVE A REPLY

Please enter your comment!
Please enter your name here