ਨੇਪਾਲ ‘ਚ ਮੀਂਹ ਤੇ ਜ਼ਮੀਨ ਖਿਸਕਣ ਦਾ ਕਹਿਰ, 14 ਲੋਕਾਂ ਦੀ ਹੋਈ ਮੌ.ਤ || Latest News

0
71

ਨੇਪਾਲ ‘ਚ ਮੀਂਹ ਤੇ ਜ਼ਮੀਨ ਖਿਸਕਣ ਦਾ ਕਹਿਰ, 14 ਲੋਕਾਂ ਦੀ ਹੋਈ ਮੌ.ਤ

ਨੇਪਾਲ ਦੇ ਵੱਖ-ਵੱਖ ਹਿੱਸਿਆਂ ‘ਚ ਪਿਛਲੇ 24 ਘੰਟਿਆਂ ‘ਚ ਜ਼ਮੀਨ ਖਿਸਕਣ, ਹੜ੍ਹ ਅਤੇ ਬਿਜਲੀ ਡਿੱਗਣ ਦੀਆਂ ਘਟਨਾਵਾਂ ‘ਚ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਹੈ। ਨੈਸ਼ਨਲ ਡਿਜ਼ਾਸਟਰ ਰਿਸਕ ਰਿਡਕਸ਼ਨ ਐਂਡ ਮੈਨੇਜਮੈਂਟ ਅਥਾਰਟੀ (ਐੱਨ.ਡੀ.ਆਰ.ਐੱਮ.ਏ.), ਜੋ ਕਿ ਨੇਪਾਲ ਦੇ ਗ੍ਰਹਿ ਮੰਤਰਾਲੇ ਦੇ ਅਧੀਨ ਕੰਮ ਕਰਦੀ ਹੈ ਦੇ ਅਨੁਸਾਰ ਜ਼ਮੀਨ ਖਿਸਕਣ ਕਾਰਨ ਅੱਠ, ਬਿਜਲੀ ਡਿੱਗਣ ਕਾਰਨ ਪੰਜ ਅਤੇ ਹੜ੍ਹਾਂ ਕਾਰਨ ਇੱਕ ਦੀ ਮੌਤ ਹੋਈ ਹੈ।

ਐਨਡੀਆਰਐਮਏ ਦੇ ਬੁਲਾਰੇ ਦੀਜਾਨ ਭੱਟਾਰਾਈ ਨੇ ਕਿਹਾ, “ਅਸੀਂ 26 ਜੂਨ, 2024 ਨੂੰ ਕੁੱਲ 44 ਘਟਨਾਵਾਂ ਦਰਜ ਕੀਤੀਆਂ ਸਨ। ਇਨ੍ਹਾਂ ਘਟਨਾਵਾਂ ਵਿੱਚ 14 ਲੋਕਾਂ ਦੀ ਮੌਤ ਹੋਈ ਸੀ, ਜਿਨ੍ਹਾਂ ਵਿੱਚੋਂ 8 ਦੀ ਮੌਤ ਜ਼ਮੀਨ ਖਿਸਕਣ ਕਾਰਨ, 5 ਦੀ ਬਿਜਲੀ ਡਿੱਗਣ ਕਾਰਨ ਅਤੇ 1 ਦੀ ਮੌਤ ਹੜ੍ਹ ਕਾਰਨ ਹੋਈ ਸੀ। ਦੋ ਲੋਕ ਅਜੇ ਵੀ ਲਾਪਤਾ ਹਨ, ਜਦਕਿ 10 ਲੋਕ ਜ਼ਖਮੀ ਹੋਏ ਹਨ।

ਮੀਂਹ ਕਾਰਨ ਕਈ ਜ਼ਿਲ੍ਹਿਆਂ ਵਿੱਚ ਢਿੱਗਾਂ ਡਿੱਗੀਆਂ

ਬੁੱਧਵਾਰ ਨੂੰ ਹੀ, ਲਾਮਜੁੰਗ ਵਿੱਚ ਢਿੱਗਾਂ ਡਿੱਗਣ ਕਾਰਨ ਪੰਜ, ਕਾਸਕੀ ਵਿੱਚ ਦੋ ਅਤੇ ਓਖਲਧੁੰਗਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਹੜ੍ਹ ਦੀ ਘਟਨਾ ਵਿੱਚ ਇੱਕ ਮੌਤ ਦਰਜ ਕੀਤੀ ਗਈ। ਗ੍ਰਹਿ ਮੰਤਰਾਲੇ ਦੇ ਰਿਕਾਰਡ ਅਨੁਸਾਰ, ਨੇਪਾਲ ਵਿੱਚ ਮਾਨਸੂਨ ਦੇ ਜਲਵਾਯੂ ਪ੍ਰਭਾਵ ਦੇ ਸਰਗਰਮ ਹੋਣ ਤੋਂ ਬਾਅਦ ਪਿਛਲੇ 17 ਦਿਨਾਂ ਵਿੱਚ (26 ਜੂਨ, 2024 ਤੱਕ) ਕੁੱਲ 28 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਮਾਨਸੂਨ ਕਾਰਨ 33 ਜ਼ਿਲ੍ਹੇ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਵਿੱਚ 17 ਦਿਨਾਂ ਦੀ ਮਿਆਦ ਵਿੱਚ ਕੁੱਲ 147 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ।

LEAVE A REPLY

Please enter your comment!
Please enter your name here