ਵਿਦੇਸ਼ ਤੋਂ ਪਰਤੇ ਰਾਘਵ ਚੱਢਾ, CM ਕੇਜਰੀਵਾਲ ਨਾਲ ਕੀਤੀ ਮੁਲਾਕਾਤ

0
33

ਵਿਦੇਸ਼ ਤੋਂ ਪਰਤੇ ਰਾਘਵ ਚੱਢਾ, CM ਕੇਜਰੀਵਾਲ ਨਾਲ ਕੀਤੀ ਮੁਲਾਕਾਤ

ਰਾਘਵ ਚੱਢਾ ਵਿਦੇਸ਼ ਤੋਂ ਵਾਪਸ ਪਰਤ ਆਏ ਹਨ।ਉਹ ਲੰਦਨ ਗਏ ਹੋਏ ਸਨ। ਉਨ੍ਹਾਂ ਨੇ ਸੀਐੱਮ ਕੇਜਰੀਵਾਲ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ ਹੈ। ਰਾਘਵ ਚੱਢਾ ਲੰਬੇ ਸਮੇਂ ਤੋਂ ਰਾਜਨੀਤੀ ਵਿਚ ਸਰਗਰਮ ਨਹੀਂ ਚੱਲ ਰਹੇ ਸਨ।

ਰਾਘਵ ਚੱਢਾ ਸਰਜਰੀ ਕਰਵਾਉਣ ਗਏ ਸਨ ਯੂਕੇ  

ਜ਼ਿਕਰਯੋਗ ਹੈ ਕਿ ਜਦੋਂ ਤੋਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਸ਼ਰਾਬ ਘਪਲੇ ਵਿਚ ਗ੍ਰਿਫਤਾਰ ਹੋਏ ਸਨ, ਰਾਘਵ ਚੱਢਾ ਵੱਲੋਂ ਨਾ ਤਾਂ ਕੋਈ ਟਵੀਟ ਹੋ ਰਿਹਾ ਸੀ ਤੇ ਨਾ ਹੀ ਕੋਈ ਬਿਆਨ ਜਾਰੀ ਕੀਤਾ ਜਾ ਰਿਹਾ ਸੀ। ਅਸਲ ਵਿਚ ਰਾਘਵ ਚੱਢਾ ਆਪਣੀ ਅੱਖ ਦੀ ਸਰਜਰੀ ਕਰਵਾਉਣ ਯੂਕੇ ਗਏ ਹੋਏ ਸਨ ਤੇ ਅੱਜ ਹੀ ਉਥੋਂ ਪਰਤੇ ਹਨ।

ਇਹ ਵੀ ਪੜ੍ਹੋ;ਗਰੀਬ ਤੇ ਲਾਚਾਰ ਬੱਚੀ ਦੀਆਂ ਤਕਲੀਫਾਂ ਦੇਖ ਗੌਤਮ ਅਡਾਨੀ ਨੇ ਵਧਾਇਆ…

ਹੁਣ ਮੰਨਿਆ ਜਾ ਰਿਹਾ ਹੈ ਕਿ ਚੋਣਾਂ ਵਿਚ ਰਾਘਵ ਚੱਢਾ ਅਹਿਮ ਭੂਮਿਕਾ ਨਿਭਾ ਸਕਦੇ ਹਨ। 25 ਮਈ ਦੀ ਵੋਟਿੰਗ ਤੋਂ ਪਹਿਲਾਂ ਆਪ ਸਾਂਸਦ ਪ੍ਰਚਾਰ ਕਰਦੇ ਦਿਖ ਸਕਦੇ ਹਨ। ਆਮ ਆਦਮੀ ਪਾਰਟੀ ਲਈ ਇਹ ਰਾਹਤ ਭਰੀ ਖਬਰ ਹੈ ਕਿਉਂਕਿ ਨੌਜਵਾਨਾਂ ਦੇ ਵਿਚ ਰਾਘਵ ਚੱਢਾ ਦੀ ਕਾਫੀ ਲੋਕਪ੍ਰਿਯਤਾ ਹੈ।

LEAVE A REPLY

Please enter your comment!
Please enter your name here