ਰਾਧਾ ਸਵਾਮੀ ਡੇਰਾ ਬਿਆਸ ਨੇ VIP ਸੱਭਿਆਚਾਰ ਨੂੰ ਖਤਮ ਕਰਨ ਦਾ ਲਿਆ ਫੈਸਲਾ
ਰਾਧਾ ਸਵਾਮੀ ਡੇਰਾ ਬਿਆਸ ਦੇ ਪੈਰੋਕਾਰਾਂ ਲਈ ਅਹਿਮ ਖ਼ਬਰ ਹੈ। ਫਰਵਰੀ ਦੇ ਮਹੀਨੇ ਹੋਣ ਵਾਲਾ ਦੂਜਾ ਭੰਡਾਰਾ ਐਤਵਾਰ(ਅੱਜ) ਸਵੇਰੇ 10:00 ਵਜੇ ਸੀ ਜਦੋਂ ਕਿ ਤੀਜਾ ਭੰਡਾਰਾ ਐਤਵਾਰ, 23 ਫਰਵਰੀ ਨੂੰ ਸਵੇਰੇ 10:00 ਵਜੇ ਆਯੋਜਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ- 116 ਹੋਰ ਭਾਰਤੀਆਂ ਨੂੰ ਹੱਥਕੜੀਆਂ ਸਮੇਤ ਕੀਤਾ ਡਿਪੋਰਟ, 5 ਘੰਟਿਆਂ ਦੀ ਤਸਤੀਕ ਤੋਂ ਬਾਅਦ ਭੇਜਿਆ ਘਰ
ਦੱਸ ਦਈਏ ਕਿ ਰਾਧਾ ਸੁਆਮੀ ਸਤਿਸੰਗ ਬਿਆਸ (RSSB) ਨੇ ਆਪਣੇ ਆਸ਼ਰਮ ਵਿੱਚ VIP ਸੱਭਿਆਚਾਰ ਨੂੰ ਖਤਮ ਕਰਨ ਦਾ ਇਤਿਹਾਸਕ ਫੈਸਲਾ ਲਿਆ ਹੈ। ਇਸ ਕਦਮ ਦਾ ਉਦੇਸ਼ ਸੰਗਤ ਵਿੱਚ ਸਾਰੇ ਸ਼ਰਧਾਲੂਆਂ ਨੂੰ ਬਰਾਬਰ ਮਹੱਤਵ ਦੇਣਾ ਅਤੇ ਅਧਿਆਤਮਿਕ ਏਕਤਾ ਨੂੰ ਉਤਸ਼ਾਹਿਤ ਕਰਨਾ ਹੈ। ਹੁਣ ਤੋਂ, ਸਤਿਸੰਗ ਦੌਰਾਨ ਬੈਠਣ ਦਾ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਹੋਵੇਗਾ ਅਤੇ ਸਾਰੇ ਸ਼ਰਧਾਲੂ ਇੱਕੋ ਜਗ੍ਹਾ ‘ਤੇ ਬੈਠਣਗੇ। ਇਹ ਫੈਸਲਾ ਏਕਤਾ ਅਤੇ ਸਮਾਨਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰੇਗਾ, ਅਤੇ ਸੰਗਤ ਨੇ ਇਸਨੂੰ ਇੱਕ ਸ਼ਲਾਘਾਯੋਗ ਕਦਮ ਦੱਸਿਆ ਹੈ।
ਮਰੀਜ਼ਾਂ ਲਈ ਪੌਸ਼ਟਿਕ ਭੋਜਨ ਦਾ ਕੀਤਾ ਪ੍ਰਬੰਧ
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਡੇਰਾ ਮੁਖੀ ਨੂੰ ਬੇਨਤੀ ਕੀਤੀ ਸੀ ਕਿ ਜ਼ਿਲ੍ਹੇ ਵਿੱਚ ਲਗਭਗ 6000 ਟੀਬੀ ਦੇ ਮਰੀਜ਼ ਹਨ, ਜਿਨ੍ਹਾਂ ਨੂੰ ਡੇਰੇ ਤੋਂ ਪੌਸ਼ਟਿਕ ਭੋਜਨ ਮਿਲਣ ‘ਤੇ ਉਹ ਜਲਦੀ ਤੰਦਰੁਸਤ ਹੋ ਸਕਦੇ ਹਨ। ਜਿਸ ‘ਤੇ ਡੇਰਾ ਪ੍ਰਬੰਧਕਾਂ ਨੇ ਇਸ ਬੇਨਤੀ ਨੂੰ ਸਵੀਕਾਰ ਕਰ ਲਿਆ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਉਕਤ ਮਰੀਜ਼ਾਂ ਲਈ ਪੌਸ਼ਟਿਕ ਭੋਜਨ ਦਾ ਪ੍ਰਬੰਧ ਕੀਤਾ, ਜੋ ਕਿ ਸਾਰਿਆਂ ਦੇ ਘਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ।