Pushpa 2 ਨੇ ਮਚਾਈ ਤਬਾਹੀ, ਦੋ ਦਿਨਾਂ ‘ਚ ਹੀ ਕਰ ਲਈ ਇੰਨੀ ਕਮਾਈ || Entertainment News

0
27
Pushpa 2 created havoc, earned so much in two days

Pushpa 2 ਨੇ ਮਚਾਈ ਤਬਾਹੀ, ਦੋ ਦਿਨਾਂ ‘ਚ ਹੀ ਕਰ ਲਈ ਇੰਨੀ ਕਮਾਈ

Pushpa 2 ਸਿਨੇਮਾ ਘਰਾਂ ‘ਚ ਰਿਲੀਜ਼ ਹੋ ਚੁੱਕੀ ਹੈ ਤੇ ਰਿਲੀਜ਼ ਹੁੰਦਿਆਂ ਹੀ ਇਸ ਫ਼ਿਲਮ ਨੇ ਤਬਾਹੀ ਮਚਾ ਦਿੱਤੀ ਹੈ | ਫਿਲਮ ਨੇ ਰਿਲੀਜ਼ ਹੁੰਦੇ ਹੀ ਬਾਕਸ ਆਫਿਸ ‘ਤੇ ਕਬਜ਼ਾ ਕਰ ਲਿਆ ਹੈ। ਫਿਲਮ ਦੇਸ਼ ‘ਚ ਹੀ ਨਹੀਂ ਵਿਦੇਸ਼ਾਂ ‘ਚ ਵੀ ਜ਼ਬਰਦਸਤ ਕਾਰੋਬਾਰ ਕਰ ਰਹੀ ਹੈ। ਫ਼ਿਲਮ ਨੇ ਦੋ ਦਿਨਾਂ ‘ਚ ਹੀ ਸਾਰੇ ਰਿਕਾਰਡ ਤੋੜ ਦਿੱਤੇ ਹਨ | ਇਸ ਫ਼ਿਲਮ ਨੇ ਦੋ ਦਿਨਾਂ ‘ਚ 400 ਕਰੋੜ ਤੋਂ ਵੀ ਉੱਤੇ ਦੀ ਕਮਾਈ ਕਰ ਲਈ ਹੈ |

ਦੁਨੀਆ ਭਰ ਵਿੱਚ ਬੰਪਰ ਕਮਾਈ

ਫੈਨਜ਼ ਇਸ ਫ਼ਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸੀ | ਇਸ ‘ਚ ਅੱਲੂ ਅਰਜੁਨ ਦਾ ਐਕਸ਼ਨ ਅਵਤਾਰ ਇਕ ਵਾਰ ਫਿਰ ਮਸ਼ਹੂਰ ਹੋ ਗਿਆ ਹੈ। ਇਹ ਹੈਰਾਨੀਜਨਕ ਹੈ ਕਿ ਫਿਲਮ ਨੇ ਦੋ ਦਿਨਾਂ ਵਿੱਚ ਦੁਨੀਆ ਭਰ ਵਿੱਚ ਬੰਪਰ ਕਮਾਈ ਕੀਤੀ ਹੈ। ਵਪਾਰ ਵਿਸ਼ਲੇਸ਼ਕ ਮਨੋਬਾਲਾ ਵਿਜੇਬਾਲਨ ਨੇ ‘ਪੁਸ਼ਪਾ 2: ਦ ਰੂਲ’ ਦੀ ਕਮਾਈ ਬਾਰੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇੱਕ ਤਾਜ਼ਾ ਪੋਸਟ ਕੀਤੀ ਹੈ। ਉਨ੍ਹਾਂ ਮੁਤਾਬਕ ਆਲੂ ਅਰਜੁਨ ਦੀ ਫਿਲਮ ਦੋ ਦਿਨਾਂ ‘ਚ 400 ਕਰੋੜ ਦੇ ਕਲੱਬ ਨੂੰ ਪਾਰ ਕਰ ਚੁੱਕੀ ਹੈ।

ਪਹਿਲੇ ਦਿਨ ਦੁਨੀਆ ਭਰ ‘ਚ 282.91 ਕਰੋੜ ਰੁਪਏ ਦੀ ਕਮਾਈ ਕੀਤੀ

ਮਨੋਬਾਲਾ ਵਿਜੇਬਾਲਨ ਮੁਤਾਬਕ ‘ਪੁਸ਼ਪਾ 2: ਦ ਰੂਲ’ ਨੇ ਪਹਿਲੇ ਦਿਨ ਦੁਨੀਆ ਭਰ ‘ਚ 282.91 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਦੂਜੇ ਦਿਨ ਫਿਲਮ ਨੇ 134.63 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਤਰ੍ਹਾਂ ਅੱਲੂ ਅਰਜੁਨ ਦੀ ਫਿਲਮ ਨੇ 2 ਦਿਨਾਂ ‘ਚ 417.54 ਕਰੋੜ ਰੁਪਏ ਕਮਾ ਲਏ ਹਨ। ਹਾਲਾਂਕਿ ਦੂਜੇ ਦਿਨ ਕਮਾਈ ‘ਚ ਗਿਰਾਵਟ ਆਈ ਹੈ ਪਰ 2 ਦਿਨਾਂ ‘ਚ 400 ਕਰੋੜ ਦੀ ਕਮਾਈ ਕਰਨਾ ਇਕ ਵੱਡਾ ਰਿਕਾਰਡ ਹੈ।

ਇਹ ਵੀ ਪੜ੍ਹੋ : Yo Yo Honey Singh ‘ਤੇ ਬਣੀ ਫ਼ਿਲਮ, ਇਸ ਦਿਨ ਹੋਣ ਜਾ ਰਹੀ ਰਿਲੀਜ਼

ਭਾਰਤ ‘ਚ 90 ਕਰੋੜ ਰੁਪਏ ਦੀ ਕਮਾਈ

ਇੱਕ ਰਿਪੋਰਟ ਮੁਤਾਬਕ ਦੂਜੇ ਦਿਨ ਯਾਨੀ ਸ਼ੁੱਕਰਵਾਰ ਨੂੰ ‘ਪੁਸ਼ਪਾ 2: ਦ ਰੂਲ’ ਨੇ ਭਾਰਤ ‘ਚ 90 ਕਰੋੜ ਰੁਪਏ ਦੀ ਕਮਾਈ ਕੀਤੀ ਹਿੰਦੀ ਵਰਜ਼ਨ ਨੇ 55 ਕਰੋੜ ਰੁਪਏ, ਤੇਲਗੂ ਨੇ 27.1 ਕਰੋੜ ਰੁਪਏ, ਤਾਮਿਲ ਨੇ 5.5 ਕਰੋੜ ਰੁਪਏ, ਕੰਨੜ ਨੇ 60 ਲੱਖ ਰੁਪਏ ਅਤੇ ਮਲਿਆਲਮ ਭਾਸ਼ਾ ਨੇ 1.9 ਕਰੋੜ ਰੁਪਏ ਇਕੱਠੇ ਕੀਤੇ ਹਨ। ਇਸ ਦੇ ਨਾਲ ਹੀ ਫਿਲਮ ਨੇ ਪਹਿਲੇ ਦਿਨ 175 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ‘ਪੁਸ਼ਪਾ 2: ਦ ਰੂਲ’ ਨੇ ਘਰੇਲੂ ਬਾਕਸ ਆਫਿਸ ‘ਤੇ ਹੁਣ ਤੱਕ 265 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

 

 

 

 

 

 

 

 

 

 

LEAVE A REPLY

Please enter your comment!
Please enter your name here