ਦੁਬਈ ‘ਚ ਪੰਜਾਬੀਆਂ ਨੇ ਇੱਕ ਵਾਰ ਫਿਰ ਕਰਵਾਈ ਬੱਲ-ਬੱਲੇ, ਵੈਦ ਸੁਭਾਸ਼ ਗੋਇਲ ਹੈਲਥ ਕੇਅਰ ਕੈਟੇਗਰੀ ਅਵਾਰਡ ਨਾਲ ਸਨਮਾਨਿਤ || Latest News

0
11
Punjabis once again held a bat-bat in Dubai, Vaid Subhash Goyal was honored with the Health Care Category Award.

ਦੁਬਈ ‘ਚ ਪੰਜਾਬੀਆਂ ਨੇ ਇੱਕ ਵਾਰ ਫਿਰ ਕਰਵਾਈ ਬੱਲ-ਬੱਲੇ, ਵੈਦ ਸੁਭਾਸ਼ ਗੋਇਲ ਹੈਲਥ ਕੇਅਰ ਕੈਟੇਗਰੀ ਅਵਾਰਡ ਨਾਲ ਸਨਮਾਨਿਤ

ਇੱਕ ਵਾਰ ਫਿਰ ਪੰਜਾਬੀਆਂ ਨੇ ਦੁਬਈ ‘ਚ ਬੱਲ-ਬੱਲੇ ਕਰਵਾ ਦਿੱਤੀ ਹੈ | ਦਰਅਸਲ,  ਵੈਦ ਸੁਭਾਸ਼ ਗੋਇਲ ਨੂੰ ਦੁਬਈ ਵਿਖੇ ਕਰਵਾਏ ਗਏ ਦੂਸਰੇ ਇੰਟਰਨੈਸ਼ਨਲ ਬਿਜਨਸ ਐਵਾਰਡ 2024 ਦੌਰਾਨ ਹੈਲਥ ਕੇਅਰ ਕੈਟੇਗਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ | ਇਹ ਅੰਤਰ ਰਾਸ਼ਟਰੀ ਸਮਾਗਮ ਦੁਬਈ ਦੇ ਹੋਟਲ ਮੈਟਰੋਪੋਲੀਟਨ ਵਿਖੇ ਕਰਵਾਇਆ ਗਿਆ, ਜਿਸ ਵਿਚ ਦੁਨੀਆਂ ਭਰ ਤੋਂ ਵੱਖ ਵੱਖ ਖੇਤਰਾਂ ਵਿਚ ਵੱਡੀਆਂ ਮੱਲਾਂ ਮਾਰਨ ਵਾਲੀਆਂ ਪ੍ਰਮੁੱਖ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ।

ਨੁਸਖਿਆਂ ਦੀ ਮਸ਼ੀਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ

ਸੁਭਾਸ਼ ਗੋਇਲ ਨੂੰ ਦੇਸੀ ਨੁਸਖਿਆਂ ਦੀ ਮਸ਼ੀਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਹ ਪ੍ਰਸਿੱਧ ਕੰਪਨੀ ਵੈਦ ਬਾਨ ਆਯੁਰਵੈਦਿਕ ਦੇ ਮਾਲਕ ਹਨ ਅਤੇ ਉਹ ਪਿਛਲੇ 30 ਸਾਲਾਂ ਤੋਂ ਚੰਡੀਗੜ੍ਹ ਵਿਚ ਰਹਿ ਕੇ ਆਯੁਰਵੈਦਿਕ ਦੇ ਖੇਤਰ ਵਿਚ ਵੱਡੀਆਂ ਪ੍ਰਾਪਤੀਆਂ ਕਰ ਰਹੇ ਹਨ | ਆਯੁਰਵੇਦ ਦੇ ਖੇਤਰ ਵਿਚ ਉਹਨਾਂ ਦੀ ਪ੍ਰਾਪਤੀਆਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਦੁਬਈ ਵਿਖੇ ਐਕਸੀਲੈਂਸੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ।

ਇਹ ਵੀ ਪੜ੍ਹੋ : ਮੋਦੀ ਦੇ ਹਰਿਆਣਾ ਦੌਰੇ ਨੇ ਅਫਸਰਾਂ ਦਾ ਵਧਾਇਆ ਤਣਾਅ, ਪਹਿਲਾਂ ਨਹੀਂ ਮਿਲਿਆ ਹੈਲੀਪੈਡ, ਹੁਣ ਨਹੀਂ ਕੀਤਾ ਜਾ ਰਿਹਾ ਗਰਾਊਂਡ ਨੂੰ ਫਾਈਨਲ

ਸਮਾਗਮ ਵਿਚ ਦੁਨੀਆਂ ਭਰ ਦੀਆਂ ਪ੍ਰਮੁੱਖ ਸਖ਼ਸ਼ੀਅਤਾਂ ਹੋਈਆਂ ਸ਼ਾਮਲ

ਦੱਸ ਦਈਏ ਕਿ ਦੁਬਈ ਵਿਖੇ ਕੱਲ੍ਹ ਕਰਵਾਏ ਗਏ ਸਮਾਗਮ ਵਿਚ ਦੁਨੀਆਂ ਭਰ ਦੀਆਂ ਪ੍ਰਮੁੱਖ ਸਖ਼ਸ਼ੀਅਤਾਂ ਸ਼ਾਮਲ ਹੋਈਆਂ। ਸਮਾਗਮ ਵਿਚ ਸ਼ਾਮਲ ਹੋਏ ਵਿਸ਼ੇਸ਼ ਮਹਿਮਾਨਾਂ ਵਿਚ ਦੁਬਈ ਦੇ ਸ਼ੇਖ ਅਬੂ ਅਬਦੁੱਲਾ, ਸ਼ਾਹੀ ਇਮਾਮ ਮੁਲਾਨਾ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਇਲਾਵਾ ਦੁਬਈ ਦੀਆਂ ਪ੍ਰਮੁੱਖ ਸਖ਼ਸ਼ੀਅਤਾਂ ਸ਼ਾਮਲ ਸਨ।ਇਸ ਦੇ ਨਾਲ ਹੀ ਪਿਕਸੀ ਜੌਬਜ਼ ਦੀ ਟੀਮ ਮਨਜਿੰਦਰ ਸਿੰਘ ਅਤੇ ਮੈਡਮ ਨਿਸ਼ਾ ਕੌਲ ਦੇ ਯਤਨਾਂ ਨਾਲ ਕਰਵਾਏ ਗਏ ਇਸ ਸਮਾਗਮ ਵਿਚ ਯੂ.ਏ.ਈ., ਇੰਗਲੈਂਡ, ਕੈਨੇਡਾ, ਅਮਰੀਕਾ ਅਤੇ ਭਾਰਤ ਤੋਂ ਪ੍ਰਮੁੱਖ ਸਖ਼ਸ਼ੀਅਤਾਂ ਸ਼ਾਮਲ ਹੋਈਆਂ।

ਇਸ ਐਵਾਰਡ ਸਮਾਗਮ ਵਿਚ ਵੱਖ ਵੱਖ ਖੇਤਰਾਂ ਵਿਚ ਵੱਡੀਆਂ ਮੱਲਾਂ ਮਾਰਨ ਵਾਲੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦਿੱਤੇ ਗਏ ਸਨਮਾਨਾਂ ਦੀਆਂ ਸ੍ਰੈਣੀਆਂ ਵਿਚ ਹੋਟਲ ਸਨਅਤ, ਹੈਲਥ ਕੇਅਰ, ਪੱਤਰਕਾਰੀ, ਇਮੀਗਰੇਸ਼ਨ ਅਤੇ ਬਿਜਨਸ ਸ਼ਾਮਲ ਸਨ।

 

 

 

 

 

 

 

 

 

 

LEAVE A REPLY

Please enter your comment!
Please enter your name here