ਪਹਾੜ ਘੁੰਮਣ ਦੇ ਬਹਾਨੇ ਪੰਜਾਬੀ ਨੌਜਵਾਨ ਕਰਦੇ ਸਨ ਨਸ਼ਾ ਤਸਕਰੀ , ਸ਼ਿਮਲਾ ਪੁਲਿਸ ਨੇ ਕੀਤੇ ਕਾਬੂ || Shimla News

0
56
Punjabi youths used to smuggle drugs on the pretext of going to the mountains, Shimla police arrested them

ਪਹਾੜ ਘੁੰਮਣ ਦੇ ਬਹਾਨੇ ਪੰਜਾਬੀ ਨੌਜਵਾਨ ਕਰਦੇ ਸਨ ਨਸ਼ਾ ਤਸਕਰੀ , ਸ਼ਿਮਲਾ ਪੁਲਿਸ ਨੇ ਕੀਤੇ ਕਾਬੂ

ਦੇਸ਼ ਭਰ ਵਿੱਚ ਨਸ਼ਾ ਦਿਨ -ਪ੍ਰਤੀਦਿਨ ਵੱਧਦਾ ਜਾ ਰਿਹਾ ਹੈ ਜਿਸ ਨਾਲ ਪਤਾ ਨਹੀਂ ਕਿੰਨੇ ਹੀ ਨੌਜਵਾਨ ਆਪਣੀ ਜਾਨ ਗਵਾ ਰਹੇ ਹਨ | ਇਸੇ ਦੇ ਚੱਲਦਿਆਂ ਹਿਮਾਚਲ ਪ੍ਰਦੇਸ਼ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ 30 ਜੂਨ ਤੱਕ ਸ਼ਿਮਲਾ ਵਿੱਚ 221 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਵਿੱਚ ਸਭ ਤੋਂ ਵੱਧ 171 ਪਹਾੜੀ ਸੂਬੇ ਦੇ ਹਨ ,  ਜਦਕਿ ਇਸ ਸਬੰਧ ਵਿੱਚ ਹੋਰਨਾਂ ਸੂਬਿਆਂ ਤੋਂ ਗ੍ਰਿਫ਼ਤਾਰ ਕੀਤੇ ਗਏ ਤਸਕਰਾਂ ਵਿੱਚ ਪੰਜਾਬ ਸਭ ਤੋਂ ਅੱਗੇ ਹੈ। ਜਿਸ ਤੋਂ ਬਾਅਦ ਨੇਪਾਲ ਦੇ ਤਸਕਰਾਂ ਦਾ ਸਥਾਨ ਹੈ। ਗ੍ਰਿਫਤਾਰ ਕੀਤੇ ਗਏ 221 ਵਿਅਕਤੀਆਂ ਵਿੱਚੋਂ 8 ਮਹਿਲਾਵਾਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਕਿਹਾ ਕਿ ਨਸ਼ਾ ਤਸਕਰੀ ਵਿੱਚ ਮਹਿਲਾਵਾਂ ਦਾ ਸ਼ਾਮਿਲ ਹੋਣਾ ਚਿੰਤਾ ਦਾ ਵਿਸ਼ਾ ਹੈ।

ਪੰਜਾਬ ਦੇ 25 ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ

ਉਨ੍ਹਾਂ ਦੱਸਿਆ ਕਿ ਸ਼ਿਮਲਾ ਵਿੱਚ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਦੂਜੇ ਰਾਜਾਂ ਦੇ ਕੁੱਲ 42 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਜਿਸ ਵਿੱਚ ਪੰਜਾਬ ਦੇ 25, ਉੱਤਰ ਪ੍ਰਦੇਸ਼ ਦੇ ਚਾਰ, ਹਰਿਆਣਾ, ਰਾਜਸਥਾਨ ਅਤੇ ਉੱਤਰਾਖੰਡ ਦੇ ਤਿੰਨ-ਤਿੰਨ, ਦਿੱਲੀ ਦੇ ਦੋ ਅਤੇ ਚੰਡੀਗੜ੍ਹ ਅਤੇ ਬਿਹਾਰ ਤੋਂ ਇੱਕ-ਇੱਕ ਵਿਅਕਤੀ ਸ਼ਾਮਿਲ ਹੈ। ਇਸ ਤੋਂ ਇਲਾਵਾ ਪਹਾੜੀ ਰਾਜ ਤੋਂ 171 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਕੀ ਕਿਸਾਨਾਂ ਤੇ ਸਰਕਾਰ ਵਿਚਾਲੇ ਫਿਰ ਤੋਂ ਸ਼ੁਰੂ ਹੋਵੇਗੀ ਗੱਲਬਾਤ? ਸ਼ੰਭੂ ਬਾਰਡਰ ਖੋਲ੍ਹਣ ‘ਤੇ ਤਣਾਅ || Punjab News

ਨਸ਼ਾ ਤਸਕਰੀ ਵਿੱਚ ਵਰਤੇ ਜਾਂਦੇ 90 ਵਾਹਨ ਕੀਤੇ ਗਏ ਜ਼ਬਤ

ਇਸ ਦੇ ਨਾਲ ਹੀ ਸ਼ਿਮਲਾ ਤੋਂ ਫੜੇ ਗਏ ਤਸਕਰਾਂ ਦੀਆਂ ਗ੍ਰਿਫ਼ਤਾਰੀਆਂ ਤੋਂ ਇਲਾਵਾ ਨਸ਼ਾ ਤਸਕਰੀ ਵਿੱਚ ਵਰਤੇ ਜਾਂਦੇ 90 ਵਾਹਨ ਜ਼ਬਤ ਕੀਤੇ ਗਏ ਹਨ। ਇਨ੍ਹਾਂ ਕੁੱਲ 90 ਵਾਹਨਾਂ ਵਿੱਚੋਂ 11ਵਾਹਨਾਂ ਦੇ ਪੰਜਾਬ ਰਜਿਸਟ੍ਰੇਸ਼ਨ ਨੰਬਰ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਤਸਕਰਾਂ ਦੀ ਕਰੀਬ 1 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰਨ ਲਈ ਵੱਖ-ਵੱਖ ਅਦਾਲਤਾਂ ਵਿੱਚ ਕਾਰਵਾਈ ਵੀ ਸ਼ੁਰੂ ਕੀਤੀ ਗਈ ਹੈ ।

LEAVE A REPLY

Please enter your comment!
Please enter your name here