ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ || International News

0
101
Punjabi youth who went to America died due to heart attack

ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਵਿਦੇਸ਼ ਗਏ ਪੰਜਾਬੀ ਨੌਜਵਾਨਾਂ ਦੀ ਆਏ ਦਿਨ ਮੌਤ ਦੀ ਖਬਰ ਸੁਣਨ ਜਾਂ ਦੇਖਣ ਨੂੰ ਮਿਲਦੀ ਹੀ ਰਹਿੰਦੀ ਹੈ | ਇਹ ਸਿਲਸਿਲਾ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ | ਅਜਿਹੀ ਹੀ ਇਕ ਹੋਰ ਦੁਖਦਾਈ ਖਬਰ ਅਮਰੀਕਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਅਮਰੀਕਾ ਦੇ ਕੈਲੇਫੋਰਨੀਆ ’ਚ ਇੱਕ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।

ਪਰਿਵਾਰ ਨੂੰ ਲੱਗਿਆ ਵੱਡਾ ਸਦਮਾ

ਮ੍ਰਿਤਕ ਦੀ ਪਛਾਣ 30 ਸਾਲਾਂ ਅਜੈਪਾਲ ਸਿੰਘ ਦੀ ਵਜੋਂ ਹੋਈ ਹੈ। ਉਹ ਗੁਰਦਾਸਪੁਰ ਜ਼ਿਲ੍ਹੇ ਦੇ ਥਾਣਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਅਲਾਵਲਵਾਲ ਦਾ ਰਹਿਣ ਵਾਲਾ ਸੀ। ਨੌਜਵਾਨ ਪੁੱਤਰ ਦੀ ਮੌਤ ਕਾਰਨ ਪਰਿਵਾਰ ਨੂੰ ਇੱਕ ਵੱਡਾ ਸਦਮਾ ਲੱਗਿਆ ਹੈ। ਉੱਥੇ ਹੀ ਪਿੰਡ ਦੇ ਨੌਜਵਾਨ ਦੀ ਅਚਾਨਕ ਮੌਤ ਹੋਣ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ।

ਇਹ ਵੀ ਪੜ੍ਹੋ : Paris Olympics ਦੇ ਓਪਨਿੰਗ ਸੈਰੇਮਨੀ ‘ਤੇ ਭੜਕੀ ਕੰਗਨਾ ਰਣੌਤ, ਕਹੀ ਇਹ ਗੱਲ

ਅੱਠ ਸਾਲ ਪਹਿਲਾਂ ਗਿਆ ਸੀ ਅਮਰੀਕਾ

ਪਿੰਡ ਦੇ ਸਰਪੰਚ ਜਗਜੀਵਨ ਸਿੰਘ ਨੇ ਦੱਸਿਆ ਕਿ ਬਿਜਲੀ ਬੋਰਡ ’ਚ ਐੱਸਡੀਓ ਪਰਉਪਕਾਰ ਸਿੰਘ ਗਿੱਲ ਦਾ ਪੁੱਤਰ ਅਜੇਪਾਲ ਸਿੰਘ ਗਿੱਲ ਅੱਠ ਸਾਲ ਪਹਿਲਾਂ ਅਮਰੀਕਾ ਗਿਆ ਸੀ। ਉਹ ਉੱਥੇ ਕੈਲੀਫੋਰਨੀਆ ’ਚ ਰਹਿੰਦਾ ਸੀ। ਉਹ ਅਜੇ ਕੁਆਰਾ ਸੀ। ਕੈਲੀਫੋਰਨੀਆ ’ਚ ਉਸ ਦੇ ਦੋਸਤਾਂ ਨੇ ਫੋਨ ’ਤੇ ਜਾਣਕਾਰੀ ਦਿੱਤੀ ਕਿ ਰੋਜ਼ ਵਾਂਗ ਉਹ ਇਕੱਠੇ ਸੁੱਤੇ ਸਨ ਪਰ ਸਵੇਰੇ ਅਜੇਪਾਲ ਸਿੰਘ ਨਹੀਂ ਉੱਠਿਆ। ਉਨ੍ਹਾਂ ਦੇਖਿਆ ਕਿ ਦਿਲ ਦਾ ਦੌਰਾ ਪੈਣ ਕਾਰਨ ਰਾਤ ਨੂੰ ਉਸ ਦੀ ਮੌਤ ਹੋ ਚੁੱਕੀ ਸੀ।

 

 

 

 

 

 

LEAVE A REPLY

Please enter your comment!
Please enter your name here