ਕੈਨੇਡਾ ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਹੋਈ ਮੌ.ਤ
ਕੈਨੇਡਾ ਤੋਂ ਇੱਕ ਦੁਖਦਾਇਕ ਖਬਰ ਸਾਹਮਣੇ ਆਈ ਹੈ। ਕੈਨੇਡਾ ‘ਚ ਇਕ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਉਸਦੀ ਹਸਪਤਾਲ ‘ਚ 6 ਦਿਨਾਂ ਦੇ ਇਲਾਜ ਤੋਂ ਬਾਅਦ ਮੌਤ ਹੋ ਗਈ। ਮ੍ਰਿਤਕ ਨੌਜਵਾਨ ਸਟੱਡੀ ਵੀਜ਼ੇ ‘ਤੇ ਕੈਨੇਡਾ ਗਿਆ ਸੀ। ਨੌਜਵਾਨ ਨੂੰ 4 ਮਹੀਨੇ ਪਹਿਲਾਂ ਹੀ ਵਰਕ ਪਰਮਿਟ ਮਿਲਿਆ ਸੀ। ਕਾਰ ‘ਚ ਕੰਮ ‘ਤੇ ਗਏ ਨੌਜਵਾਨ ਦਾ ਟਰਾਲੇ ਨਾਲ ਹਾਦਸਾ ਵਾਪਰ ਗਿਆ। ਮ੍ਰਿਤਕ ਦੀ ਪਛਾਣ ਕੰਵਰਪਾਲ ਸਿੰਘ ਵਾਸੀ ਸਮਾਣਾ, ਪਟਿਆਲਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀ ਮੀਟਿੰਗ ‘ਚ ਹੋਏ ਵੱਡੇ ਫੈਸਲੇ || Punjab News
ਕੈਨੇਡਾ ‘ਚ ਮ੍ਰਿਤਕ ਕੰਵਰਪਾਲ ਦੇ ਚਚੇਰੇ ਭਰਾ ਜਗਦੀਪ ਸਿੰਘ ਨੇ ਦੱਸਿਆ ਕਿ ਉਹ ਦੋ ਸਾਲ ਪਹਿਲਾਂ ਕੈਨੇਡਾ ਆਇਆ ਸੀ। ਹਾਲ ਹੀ ਵਿੱਚ ਉਸ ਨੂੰ ਵਰਕ ਪਰਮਿਟ ਮਿਲਿਆ ਹੈ। 20 ਅਗਸਤ, 2024 ਨੂੰ, ਉਹ ਕੈਨੇਡਾ ਦੇ ਗੁਏਲਫ ਵਿੱਚ ਇੱਕ ਵੱਡੇ ਕਾਰ ਹਾਦਸੇ ਦਾ ਸ਼ਿਕਾਰ ਹੋਇਆ। ਜਿਸ ਵਿੱਚ ਉਸ ਦੇ ਗੰਭੀਰ ਸੱਟਾਂ ਲੱਗੀਆਂ।
ਇਹ ਵੀ ਪੜ੍ਹੋ CM ਭਗਵੰਤ ਮਾਨ ਨੇ ਸੱਦੀ ਕੈਬਨਿਟ ਮੀਟਿੰਗ || Punjab News
ਹਾਦਸੇ ਕਾਰਨ ਦਿਮਾਗ ‘ਤੇ ਸੱਟ ਲੱਗੀ । ਉਸ ਦੀ ਇੱਕ ਲੱਤ ਦੀ ਹੱਡੀ ਵੀ ਟੁੱਟ ਗਈ ਸੀ। ਉਹ 6 ਦਿਨ ਹਸਪਤਾਲ ਵਿਚ ਆਪਣੀ ਜ਼ਿੰਦਗੀ ਲਈ ਲੜਦਾ ਰਿਹਾ ਅਤੇ 26 ਅਗਸਤ 2024 ਨੂੰ ਉਸ ਦੀ ਮੌਤ ਹੋ ਗਈ।