ਫਰਾਂਸ ਗਿਆ ਪੰਜਾਬੀ ਨੌਜਵਾਨ ਹੋਇਆ ਲਾਪਤਾ
ਮੁਕੇਰੀਆਂ ਦੇ ਪਿੰਡ ਧੀਰੋਵਾਲ ਦਾ 34 ਸਾਲਾ ਨੌਜਵਾਨ ਪਿਛਲੇ ਡੇਢ ਸਾਲ ਤੋਂ ਵਿਦੇਸ਼ ‘ਚ ਲਾਪਤਾ ਹੈ। ਪਿੰਡ ਧੀਰੋਵਾਲ ਦਾ ਰਹਿਣ ਵਾਲਾ ਨੌਜਵਾਨ ਅਮਰੀਸ਼ ਦੱਤਾ ਆਪਣਾ ਅਤੇ ਆਪਣੇ ਪਰਿਵਾਰ ਦਾ ਉੱਜਵਲ ਭਵਿੱਖ ਬਣਾਉਣ ਲਈ 4 ਸਤੰਬਰ 2023 ਨੂੰ ਫਰਾਂਸ ਗਿਆ ਸੀ ਪਰ ਜਦੋਂ ਉਹ ਸਰਬੀਆ ਪਹੁੰਚਿਆ ਤਾਂ ਉਥੋਂ ਰਹੱਸਮਈ ਢੰਗ ਨਾਲ ਲਾਪਤਾ ਹੋ ਗਿਆ। ਅਜੇ ਤੱਕ ਅਮਰੀਸ਼ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਉਹ ਕਿਸ ਹਾਲਤ ’ਚ ਹੈ।
ਸੁਖਬੀਰ ਬਾਦਲ ‘ਤੇ ਹੋਏ ਹ/ਮਲੇ ਮਾਮਲੇ ‘ਚ ਬਿਕਰਮ ਮਜੀਠੀਆ ਨੇ ਪੰਜਾਬ DGP ਨੂੰ ਲਿਖਿਆ ਪੱਤਰ || Punjab News
ਜਾਣਕਾਰੀ ਦਿੰਦਿਆਂ ਅਮਰੀਸ਼ ਦੱਤਾ ਦੀ ਪਤਨੀ ਨੇਹਾ ਕੁਮਾਰੀ ਨੇ ਦੱਸਿਆ ਕਿ ਉਸ ਦੇ ਦੋ ਛੋਟੇ ਬੱਚੇ ਹਨ। ਅਮਰੀਸ਼ ਘਰ ਦਾ ਇਕਲੌਤਾ ਕਮਾਉਣ ਵਾਲਾ ਵਿਅਕਤੀ ਸੀ। ਜਦੋਂ ਉਹ 4 ਸਤੰਬਰ 2023 ਨੂੰ ਘਰੋਂ ਨਿਕਲਿਆ ਸੀ ਤਾਂ ਉਹ ਬਹੁਤ ਖੁਸ਼ ਸੀ। ਅਮਰੀਸ਼ ਸਾਨੂੰ ਸਮੇਂ-ਸਮੇਂ ‘ਤੇ ਫ਼ੋਨ ਕਰਦਾ ਸੀ ਅਤੇ ਦੱਸਦਾ ਸੀ ਕਿ ਉਹ ਕਿਸ ਦੇਸ਼ ਵਿੱਚ ਪਹੁੰਚਿਆ ਹੈ। ਜਦੋਂ ਅਮਰੀਸ਼ ਸਰਬੀਆ ਪਹੁੰਚਿਆ ਤਾਂ ਉਸ ਨੇ 2 ਅਕਤੂਬਰ 2023 ਨੂੰ ਫੋਨ ਕਰਕੇ ਦੱਸਿਆ ਕਿ ਉਹ ਕੁਝ ਦਿਨਾਂ ਬਾਅਦ ਫਰਾਂਸ ਪਹੁੰਚ ਜਾਵੇਗਾ। ਉਸ ਦਿਨ ਤੋਂ ਬਾਅਦ ਅਮਰੀਸ਼ ਨੇ ਕਦੇ ਫੋਨ ਨਹੀਂ ਕੀਤਾ। ਅੱਜ ਤੱਕ ਪੂਰਾ ਪਰਿਵਾਰ ਉਸ ਦੇ ਫੋਨ ਦੀ ਉਡੀਕ ਕਰ ਰਿਹਾ ਹੈ।
ਨੇਹਾ ਨੇ ਦੱਸਿਆ ਕਿ ਅਮਰੀਸ਼ ਨੂੰ ਵਿਦੇਸ਼ ਭੇਜਣ ਵਾਲੇ ਟਰੈਵਲ ਏਜੰਟਾਂ ਨੇ ਸਾਡੇ ਕੋਲੋਂ 16 ਲੱਖ ਰੁਪਏ ਲਏ ਸੀ। ਅਸੀਂ ਕਰਜ਼ਾ ਲੈ ਕੇ ਉਨ੍ਹਾਂ ਨੂੰ ਪੈਸੇ ਦੇ ਦਿੱਤੇ, ਜਿਸ ਦਾ ਵਿਆਜ ਅਸੀਂ ਅੱਜ ਤੱਕ ਅਦਾ ਕਰ ਰਹੇ ਹਾਂ।
ਏਜੰਟਾਂ ਖਿਲਾਫ ਐਫਆਈਆਰ ਦਰਜ
ਅਮਰੀਸ਼ ਦੇ ਪਿਤਾ ਬਲਦੇਵ ਕ੍ਰਿਸ਼ਨ ਨੇ ਦੱਸਿਆ ਕਿ ਅਸੀਂ ਟਰੈਵਲ ਏਜੰਟਾਂ ਖਿਲਾਫ ਇਸ ਮਾਮਲੇ ਦੀ ਸ਼ਿਕਾਇਤ ਐਸ.ਐਸ.ਪੀ ਹੁਸ਼ਿਆਰਪੁਰ ਨੂੰ ਵੀ ਕੀਤੀ ਸੀ, ਜਿਸ ਦੇ ਨਤੀਜੇ ਵਜੋਂ ਚਾਰੇ ਏਜੰਟਾਂ ਖਿਲਾਫ ਐਫਆਈਆਰ ਦਰਜ ਕੀਤੀ ਗਈ ਸੀ ਪਰ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਉਹ ਏਜੰਟ ਪਹੁੰਚ ਤੋਂ ਬਾਹਰ ਹਨ। ਪੁਲਿਸ ਅਮਰੀਸ਼ ਦੇ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਤੋਂ ਅਮਰੀਸ਼ ਨੂੰ ਲੱਭਣ ਅਤੇ ਉਸ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਹੈ।