ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਹੋਈ ਮੌ.ਤ
ਕੈਨੇਡਾ ‘ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਮੌ.ਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਤਰਨਤਾਰਨ ਦੇ ਵਿਪਨ ਅਰੋੜਾ ਦੀ ਕੈਨੇਡਾ ‘ਚ ਮੌ.ਤ ਹੋ ਗਈ ਹੈ। ਇਸ ਮੰਦਭਾਗੀ ਖਬਰ ਦੀ ਸੂਚਨਾ ਮਿਲਦੇ ਹੀ ਤਰਨਤਾਰਨ ਸਹਿਰ ’ਚ ਸੋਗ ਦੀ ਲਹਿਰ ਫੈਲ ਗਈ।
ਮ੍ਰਿਤਕ ਨੌਜਵਾਨ ਦਸੰਬਰ 2018 ਵਿੱਚ ਗਿਆ ਸੀ ਕੈਨੇਡਾ
ਜਾਣਕਾਰੀ ਅਨੁਸਾਰ ਮ੍ਰਿਤਕ ਵਿਪਨ ਅਰੋੜਾ ਤਰਨਤਾਰਨ ਤੋ ਪੰਜਾਬੀ ਅਖਬਾਰ ਦੇ ਸੀਨੀਅਰ ਪੱਤਰਕਾਰ ਰਾਜਵਿੰਦਰ ਕੁਮਾਰ (ਰਾਜੂ) ਦਾ ਛੋਟਾ ਪੁੱਤਰ ਸੀ। ਰਾਜਵਿੰਦਰ ਕੁਮਾਰ ਉਰਫ ਰਾਜੂ ਨੇ ਦੱਸਿਆ ਕਿ ਦਸੰਬਰ 2018 ਵਿੱਚ ਕੈਨੇਡਾ ਗਿਆ ਸੀ। ਕੱਲ੍ਹ ਮੰਗਲਵਾਰ ਰਾਤ 8 ਵਜੇ ਉਸ ਦੇ ਦੋਸਤ ਦਾ ਫੋਨ ਆਉਣ ਤੇ ਪਤਾ ਲਗਾ ਕਿ ਆਚਨਕ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ :5 ਕਿਲੋ ਹੈਰੋਇਨ ਤੇ 3.95 ਲੱਖ ਰੁਪਏ ਦੀ ਡਰੱਗ ਮਨੀ ਸਮੇਤ 3 ਵਿਅਕਤੀ ਗ੍ਰਿਫਤਾਰ || Punjab News
ਰਾਜਵਿੰਦਰ ਕੁਮਾਰ ਨੇ ਵਿਪਨ ਨੇ ਦੀਵਾਲੀ ਮਨਾਉਣ ਲਈ ਕੁੱਝ ਦਿਨਾਂ ਵਿੱਚ ਤਰਨਤਾਰਨ ਆਉਣਾ ਸੀ। ਪਰ ਉਸ ਦੇ ਆਉਣ ਤੋਂ ਪਹਿਲਾਂ ਉਸ ਦੇ ਮੌਤ ਦੀ ਖਬਰ ਮਿਲ ਗਈ। ਉਨ੍ਹਾਂ ਨੇ ਕੇਦਰ ਸਰਕਾਰ ਅਤੇ ਐਨ. ਆਰ. ਆਈ. ਵੀਰਾ ਨੂੰ ਅਪੀਲ ਕੀਤੀ ਹੈ ਕਿ ਮੇਰੇ ਛੋਟੇ ਪੁੱਤਰ ਦੀ ਲਾਸ਼ ਤਰਨਤਾਰਨ ਭੇਜਣ ਵਿੱਚ ਸਹਾਇਤਾ ਕੀਤੀ ਜਾਵੇ।









