ਸੜਕ ਹਾਦਸੇ ਵਿਚ ਪੰਜਾਬੀ ਨੌਜਵਾਨ ਦੀ ਹੋਈ ਅਮਰੀਕਾ ਵਿਚ ਮੌਤ

0
28
Road accident

ਤਰਨਤਾਰਨ, 24 ਜਨਵਰੀ 2026 : ਪੰਜਾਬ ਦੇ ਜਿ਼ਲਾ ਤਰਨਤਾਰਨ (District TarnTaran) ਦੇ ਪਿੰਡ ਖਾਲੜਾ ਦੇ ਨੌਜਵਾਨ ਦੀ ਅਮਰੀਕਾ ਵਿਚ ਇਕ ਸੜਕ ਹਾਦਸੇ ਵਿਚ ਮੌਤ (Death) ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਨੌਜਵਾਨ ਜਿਸਦੀ ਹੋਈ ਹੈ ਸੜਕ ਹਾਦਸੇ ਵਿਚ ਮੌਤ

ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਵਿਚ ਜਿਸ ਨੌਜਵਾਨ ਦੀ ਸੜਕ ਹਾਦਸੇ (Road accidents) ਵਿਚ ਕੰਮ ਤੋਂ ਵਾਪਸ ਆਉਂਦੇ ਵੇਲੇ ਮੌਤ ਹੋ ਗਈ ਹੈ ਦਾ ਨਾਮ ਦੀਪਕਰਨ ਸਿੰਘ ਹੈ । ਜੋ ਕਿ 25 ਵਰ੍ਹਿਆਂ ਦਾ ਸੀ। ਉਕਤ ਨੌਜਵਾਨ ਤਰਨਤਾਰਨ ਦੇ ਪਿੰਡ ਖਾਲੜਾ ਦਾ ਵਸਨੀਕ ਹੈ ਤੇ ਇਸਦੇ ਪਿਤਾ ਦਾ ਨਾਮ ਕੁਲਦੀਪ ਸਿੰਘ ਹੈ ।

ਨੌਜਵਾਨ ਰਹਿ ਰਿਹਾ ਸੀ ਅਮਰੀਕਾ ਦੇ ਰਾਜ ਕੈਲੀਫੋਰਨੀਆ ਦੇ ਸ਼ਹਿਰ ਸਨਫਰਾਂਸਿਸਕੋ ਵਿਖੇ

ਹਾਦਸੇ ਵਿਚ ਮੌਤ ਦੇ ਘਾਟ ਉਤਰਿਆ ਪੰਜਾਬੀ ਨੌਜਵਾਨ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਸਨਫਰਾਂਸਿਸਕੋ ਵਿਖੇ ਪਿਛਲੇ ਡੇਢ ਕੁ ਸਾਲਾਂ ਤੋਂ ਰਹਿ ਰਿਹਾ ਸੀ । ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਜਦੋਂ ਦੀਪਕਰਨ ਸਿੰਘ (Deepkaran Singh) ਕੰਮ ਤੋਂ ਵਾਪਸ ਘਰ ਨੂੰ ਆ ਰਿਹਾ ਸੀ ਤਾਂ ਪਿਛੋਂ ਆ ਰਹੀ ਤੇਜ਼ ਰਫ਼ਤਾਰ ਗੱਡੀ ਨੇ ਉਸ ਨੂੰ ਟੱਕਰ (Collision) ਮਾਰ ਦਿੱਤੀ, ਹਾਦਸੇ ਵਿਚ ਉਹ ਗੰਭੀਰ ਜ਼ਖ਼ਮੀ (Seriously injured) ਹੋ ਗਿਆ । ਜਿਸ ਕਾਰਨ ਦੋ ਦਿਨ ਹਸਪਤਾਲ ਵਿਚ ਜੇਰੇ ਇਲਾਜ ਰਹਿਣ ਦੌਰਾਨ ਦੀਪਕਰਨ ਦੀ ਮੌਤ ਹੋ ਗਈ । ਪੁੱਤ ਦੀ ਦੁਰਘਟਨਾ ਵਿਚ ਹੋਈ ਮੌਤ ਦੀ ਖ਼ਬਰ ਮਿਲਣ ਤੋ਼ ਬਾਅਦ ਪਰਿਵਾਰਕ ਮੈਂਬਰਾਂ ਦਾ ਬੁਰਾ ਹਾਲ ਹੋਇਆ ਪਿਆ ਹੈ ।

Read More : ਇੰਗਲੈਂਡ ‘ਚ ਵਾਪਰੇ ਸੜਕ ਹਾਦਸੇ ਦੌਰਾਨ ਗੁਰਦਾਸਪੁਰ ਦੇ ਨੌਜਵਾਨ ਦੀ ਮੌਤ

LEAVE A REPLY

Please enter your comment!
Please enter your name here