ਪੰਜਾਬੀ ਨੌਜਵਾਨ ਦੀ ਇਟਲੀ ‘ਚ ਹੋਈ ਮੌ.ਤ
ਖੰਨਾ ਦੇ ਪਿੰਡ ਗੱਗੜਮਾਜਰਾ ਦੇ ਨੌਜਵਾਨ ਕੁਲਵੰਤ ਸਿੰਘ ਦੀ ਇਟਲੀ ਵਿੱਚ ਸੜਕ ਹਾਦਸੇ ‘ਚ ਮੌਤ ਹੋ ਗਈ। ਇਸ ਹਾਦਸੇ ਵਿੱਚ ਕੁਲਵੰਤ ਅਤੇ ਉਸ ਦਾ ਦੋਸਤ ਦੋਵੇਂ ਕਾਰ ‘ਚ ਕੰਮ ਤੋਂ ਘਰ ਪਰਤ ਰਹੇ ਸਨ। ਉਸਦੀ ਕਾਰ ਬੇਕਾਬੂ ਹੋ ਕੇ ਖੰਭੇ ਨਾਲ ਟਕਰਾ ਗਈ। ਹਾਦਸੇ ਵਿੱਚ ਕੁਲਵੰਤ ਦੀ ਮੌਤ ਹੋ ਗਈ।
15 ਸਾਲ ਤੋਂ ਇਟਲੀ ਵਿਚ ਰਹਿ ਰਿਹਾ ਸੀ ਮ੍ਰਿਤਕ ਨੌਜਵਾਨ
ਇਸ ਹਾਦਸੇ ਵਿੱਚ ਕੁਲਵੰਤ ਦਾ ਦੋਸਤ ਜਸਪ੍ਰੀਤ ਸਿੰਘ ਵਾਸੀ ਫਤਹਿਗੜ੍ਹ ਸਾਹਿਬ ਦੇ ਪਿੰਡ ਹਰਲਾਲਪੁਰ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕ ਕੁਲਵੰਤ ਸਿੰਘ ਕਰੀਬ 15 ਸਾਲ ਤੋਂ ਇਟਲੀ ਵਿਚ ਰਹਿ ਰਿਹਾ ਸੀ।
ਇਹ ਵੀ ਪੜ੍ਹੋ:ਥਲ ਸੈਨਾ ਦੇ ਨਵੇਂ ਮੁਖੀ ਬਣੇ ਉਪੇਂਦਰ ਦਿਵੇਦੀ, 30 ਜੂਨ ਨੂੰ…
ਉਸ ਦੀ ਪਤਨੀ ਅਤੇ ਢਾਈ ਸਾਲ ਦਾ ਬੇਟਾ ਵੀ ਇਟਲੀ ਵਿਚ ਹੈ। ਕੁਲਵੰਤ ਕਰੀਬ ਡੇਢ ਮਹੀਨਾ ਪਹਿਲਾਂ ਹੀ ਪੰਜਾਬ ਤੋਂ ਪਰਤਿਆ ਸੀ।