ਪੰਜਾਬੀ ਨੌਜਵਾਨ ਦੀ ਇਟਲੀ ‘ਚ ਹੋਈ ਮੌ.ਤ ॥ Today News

0
57

ਪੰਜਾਬੀ ਨੌਜਵਾਨ ਦੀ ਇਟਲੀ ‘ਚ ਹੋਈ ਮੌ.ਤ

ਪੰਜਾਬੀ ਨੌਜਵਾਨ ਦੀ ਇਟਲੀ ‘ਚ ਮੌਤ ਹੋ ਗਈ ਹੈ। ਇੱਥੇ ਰਾਏਕੋਟ ਦੇ ਪਿੰਡ ਅਕਾਲਗੜ੍ਹ ਖੁਰਦ ਦੇ ਇੱਕ 46 ਸਾਲਾ ਵਿਅਕਤੀ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਵਿਅਕਤੀ ਸਾਈਕਲ ਤੇ ਸਵਾਰ ਹੋ ਕੇ ਕੰਮ ‘ਤੇ ਜਾ ਰਿਹਾ ਸੀ, ਇਸ ਦੌਰਾਨ ਉਸ ਨਾਲ ਇਹ ਦਰਦਨਾਕ ਹਾਦਸਾ ਵਾਪਰ ਗਿਆ। ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਵਾਸੀ ਅਕਾਲਗੜ੍ਹ ਖੁਰਦ ਵਜੋਂ ਹੋਈ ਹੈ।

ਇਸ ਮੌਕੇ ਪਿਤਾ ਅਮਰਜੀਤ ਸਿੰਘ, ਬੇਟਾ ਪਰਮਵੀਰ ਸਿੰਘ ਤੇ ਸਰਪੰਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ(46) ਇਟਲੀ ਦੇ ਸ਼ਹਿਰ ਮਾਨਟੋਵਾ ਲਾਗੇ ਸਥਿਤ ਪਿੰਡ ਸਾਕਾ ਵਿਖੇ ਦੁਪਿਹਰ 2 ਵਜੇ ਦੇ ਕਰੀਬ ਕਾਰ ਸਵਾਰ ਇੱਕ ਇਟਲੀ ਦੀ ਮਹਿਲਾ ਨੇ ਉਸ ਸਮੇਂ ਫੇਟ ਮਾਰ ਦਿੱਤੀ, ਜਦੋ ਉਹ ਸਾਈਕਲ ‘ਤੇ ਸਵਾਰ ਹੋ ਕੇ ਕੰਮ ‘ਤੇ ਜਾ ਰਿਹਾ ਸੀ, ਉਥੇ ਉਹ ਇੱਕ ਐਨੀਮਲ ਫਾਰਮ ਹਾਊਸ ਵਿੱਚ ਕੰਮ ਕਰਦਾ ਸੀ।

ਉਨ੍ਹਾਂ ਦੱਸਿਆ ਕਿ ਮ੍ਰਿਤਕ ਹਰਪ੍ਰੀਤ ਸਿੰਘ 14 ਸਾਲ ਪਹਿਲਾ ਦੋ ਏਕੜ ਜਮੀਨ ਵੇਚ ਕੇ ਚੰਗੇ ਭਵਿੱਖ ਅਤੇ ਰੋਜ਼ਗਾਰ ਦੀ ਭਾਲ ਲਈ ਇਟਲੀ ਵਿਖੇ ਗਿਆ ਸੀ, ਜਿੱਥੇ ਪੱਕਾ ਹੋਣ ਉਪਰੰਤ ਉਸ ਨੇ ਆਪਣੀ ਪਤਨੀ ਹਰਦੀਪ ਕੌਰ ਅਤੇ ਬੇਟੇ ਪਰਮਵੀਰ ਸਿੰਘ ਨੂੰ ਵੀ ਸੱਦ ਲਿਆ ਸੀ। 20 ਜੂਨ ਨੂੰ ਉਸਦੀ ਪਤਨੀ ਆਪਣੇ ਬੇਟੇ ਦੇ ਇਲਾਜ ਲਈ ਪੰਜਾਬ ਆਈ ਸੀ ਪਰ ਬੀਤੇ ਕੱਲ੍ਹ ਇਟਲੀ ‘ਚ ਹਰਪ੍ਰੀਤ ਸਿੰਘ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ।

ਇਹ ਵੀ ਪੜ੍ਹੋ : ਬੱਸ ਮੁਸਾਫਿਰਾਂ ਨੂੰ ਕਰਨਾ ਪੈ ਰਿਹਾ ਪ੍ਰੇਸ਼ਾਨੀਆਂ ਦਾ ਸਾਹਮਣਾ, PRTC ਤੇ ਪਨਬੱਸ ਯੂਨੀਅਨ ਅੱਜ…

ਇਸ ਮੌਕੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਹਰਪ੍ਰੀਤ ਸਿੰਘ ਦਾ ਸਸਕਾਰ ਇਟਲੀ ਵਿਖੇ ਹੀ ਕੀਤਾ ਜਾਵੇਗਾ ਜਿਸ ਲਈ ਉਸ ਦੀ ਪਤਨੀ ਹਰਦੀਪ ਕੌਰ ਅਤੇ ਬੇਟਾ ਪਰਮਵੀਰ ਸਿੰਘ ਬੁੱਧਵਾਰ 17 ਜੁਲਾਈ ਨੂੰ ਇਟਲੀ ਜਾ ਰਹੇ ਹਨ। ਮ੍ਰਿਤਕ ਆਪਣੇ ਪਿੱਛੇ ਬਜ਼ੁਰਗ ਮਾਤਾ ਪਿਤਾ, ਪਤਨੀ, ਬੇਟਾ ਤੇ ਭਰਾ-ਭਰਜਾਈ ਛੱਡ ਗਿਆ। ਹਰਪ੍ਰੀਤ ਸਿੰਘ ਦੀ ਮੌਤ ਹੁਣ ਦੀ ਖ਼ਬਰ ਸੁਣਨ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।

LEAVE A REPLY

Please enter your comment!
Please enter your name here