ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਹੋਈ ਮੌਤ , 2 ਮਹੀਨੇ ਪਹਿਲਾਂ ਹੀ ਗਿਆ ਸੀ ਕੈਨੇਡਾ || Latest News
ਕੈਨੇਡਾ ਤੋਂ ਆਏ ਦਿਨ ਪੰਜਾਬੀ ਨੌਜਵਾਨਾਂ ਦੀ ਮੌਤ ਦੀਆਂ ਖ਼ਬਰਾਂ ਸੁਣਨ ਤੇ ਦੇਖਣ ਨੂੰ ਮਿਲਦੀਆਂ ਹਨ ਅਜਿਹੀ ਹੀ ਇੱਕ ਹੋਰ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਕੈਨੇਡਾ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ | ਮ੍ਰਿਤਕ ਨੌਜਵਾਨ ਅਜੇ ਦੋ ਮਹੀਨੇ ਪਹਿਲਾਂ ਹੀ ਕੈਨੇਡਾ ਆਪਣੀ ਭੈਣ ਕੋਲ ਗਿਆ ਸੀ | ਜਿਸ ਤੋਂ ਬਾਅਦ ਇਹ ਦੁਖਦਾਈ ਘਟਨਾ ਬੀਤ ਗਈ |
ਭੈਣ ਨੇ ਦੋ ਸਾਲ ਪਹਿਲਾਂ ਹੀ ਬੁਲਾਇਆ ਸੀ ਕੈਨੇਡਾ
ਮ੍ਰਿਤਕ ਨੌਜਵਾਨ ਦੀ ਪਹਿਚਾਣ ਦਿਲਪ੍ਰੀਤ ਸਿੰਘ ਵਜੋਂ ਹੋਈ ਹੈ ਜੋ ਕਿ ਸਮਾਣਾ ਦੇ ਪਿੰਡ ਕਕਰਾਲਾ ਭਾਈਕਾ ਦਾ ਰਹਿਣ ਵਾਲਾ ਸੀ | ਮਿਲੀ ਜਾਣਕਾਰੀ ਅਨੁਸਾਰ ਦਿਲਪ੍ਰੀਤ ਦੀ ਭੈਣ ਦੋ ਸਾਲ ਪਹਿਲਾਂ ਹੀ ਕੈਨੇਡਾ ਪੜ੍ਹਾਈ ਲਈ ਗਈ ਸੀ। ਜਿਸ ਤੋਂ ਬਾਅਦ ਦਿਲਪ੍ਰੀਤ ਦੀ ਭੈਣ ਨੇ ਉਸਨੂੰ ਵੀਜ਼ਾ ਭੇਜ ਕੇ ਅਜੇ ਦੋ ਮਹੀਨੇ ਪਹਿਲਾਂ ਹੀ ਕੈਨੇਡਾ ਬੁਲਾਇਆ ਸੀ ਤਾਂ ਜੋ ਉਸਦੇ ਪਰਿਵਾਰ ਦੇ ਹਾਲਾਤ ਕੁਝ ਬਿਹਤਰ ਹੋ ਸਕਣ |
ਇਹ ਵੀ ਪੜ੍ਹੋ : CM ਮਾਨ ਅੱਜ ਰੂਪਨਗਰ ‘ਚ ਕੱਢਣਗੇ ਰੋਡ ਸ਼ੋਅ
ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ
ਪਰਿਵਾਰ ਨੂੰ ਕੱਲ੍ਹ ਫੋਨ ਆਇਆ ਕਿ ਦਿਲਪ੍ਰੀਤ ਦੀ ਮੌਤ ਹੋ ਗਈ ਹੈ। ਖਬਰ ਸੁਣਦੇ ਹੀ ਪਰਿਵਾਰ ਉਤੇ ਦੁੱਖਾਂ ਦਾ ਜਿਵੇਂ ਪਹਾੜ ਹੀ ਟੁੱਟ ਗਿਆ। ਜਿਸ ਤੋਂ ਬਾਅਦ ਮਾਂ ਦੀ ਹਾਲਤ ਅਚਾਨਕ ਖਰਾਬ ਹੋ ਗਈ ਅਤੇ ਹੁਣ ਉਸ ਨੂੰ ਕੋਈ ਸੁੱਧ ਬੁੱਧ ਹੀ ਨਹੀਂ ਹੈ। ਪਰਿਵਾਰ ਨੇ ਦੱਸਿਆ ਕਿ ਦਿਲਪ੍ਰੀਤ ਕਹਿੰਦਾ ਸੀ ਮੈਂ ਆਪਣੀ ਭੈਣ ਦਾ ਚੰਗਾ ਵਿਆਹ ਕਰਾਂਗਾ, ਘਰ ਬਣਾਵਾਂਗਾ ਅਤੇ ਜਮੀਨ ਖਰੀਦਾਂਗੇ ਪਰ ਹੁਣ ਸਾਰੇ ਸੁਪਨੇ ਟੁੱਟ ਗਏ।