ਚੰਡੀਗੜ੍ਹ, 26 ਫਰਵਰੀ 2026 : ਪਟਿਆਲਾ ਨਿਵਾਸੀ ਪ੍ਰਸਿੱਧ ਪੰਜਾਬੀ ਗਾਇਕ ਤੇ ਅਦਾਕਾਰ (Punjabi singer and actor) ਪਰਮੀਸ਼ ਵਰਮਾ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਨਾਲ-ਨਾਲ ਉਸ ਕੋਲੋਂ ਫਿਰੌਤੀ ਦੀ ਮੰਗ ਵੀ ਕੀਤੀ ਗਈ ਹੈ ।
ਕਿਸ ਨੇ ਦਿੱਤੀ ਹੈ ਧਮਕੀ
ਮਿਲੀ ਜਾਣਕਾਰੀ ਮੁਤਾਬਕ ਪੰਜਾਬੀ ਗਾਇਕ ਤੇ ਸਿੰਗਰ ਪਰਮੀਸ਼ ਵਰਮਾ ਤੇ ਉਸਦੇ ਪਰਿਵਾਰ ਨੂੰ ਜੋ ਲਾਰੈਂਸ ਬਿਸ਼ਨੋਈ ਗੈਂਗ ਵਲੋਂ ਜਾਨੋਂ ਮਾਰਨ ਦੀ ਧਮਕੀ (Death threat) ਦਿੱਤੀ ਗਈ ਹੈ ਦੇ ਨਾਲ-ਨਾਲ ਉਨ੍ਹਾਂ ਤੋਂ 10 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਵੀ ਕੀਤੀ ਗਈ ਹੈ । ਜਾਣਕਾਰੀ ਮੁਤਾਬਕ ਲਾਰੈਂਸ ਗੈਂਗ ਨੇ ਪਰਮੀਸ਼ ਵਰਮਾ ਨੂੰ ਧਮਕੀ ਭਰੀ ਕਾਲ ਕਰਕੇ ਜਾਨੋਂ ਮਾਰਨ ਦੀ ਜੋ ਧਮਕੀ ਦਿੱਤੀ ਹੈ ਦੇ ਚਲਦਿਆਂ ਸਮੁੱਚਾ ਪਰਿਵਾਰ ਦਹਿਸ਼ਤ ਵਿਚ ਹੈ । ਪੁਲਸ ਵਲੋਂ ਇਸ ਘਟਨਾਕ੍ਰਮ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸਦੇ ਚਲਦਿਆਂ ਪਰਮੀਸ਼ ਵਰਮਾ ਅਤੇ ਪਰਿਵਾਰ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ ।
ਪਹਿਲਾਂ ਵੀ ਹੋ ਚੁੱਕਿਆ ਹੈ 2018 ਵਿਚ ਕਾਤਲਾਨਾ ਹਮਲਾ
ਪਰਮੀਸ਼ ਵਰਮਾ ਜਿਨ੍ਹਾਂ ਨੂੰ ਅੱਜ ਲਾਰੈਂਸ ਬਿਸ਼ਨੋਈ ਗੈਂਗ (Lawrence Bishnoi Gang) ਵਲੋਂ ਪਰਿਵਾਰ ਸਮੇਤ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਤੇ 2018 ਵਿਚ ਵੀ ਹਮਲਾ ਹੋ ਚੁੱਕਿਆ ਹੈ । ਉਸ ਸਮੇਂ ਦਿਲਪ੍ਰੀਤ ਸਿੰਘ ਬਾਬਾ ਗੈਂਗ ਨੇ ਮੋਹਾਲੀ ਵਿਚ ਪਰਮੀਸ਼ ਤੇ ਹਮਲਾ ਕੀਤਾ ਸੀ, ਜਿਸ ਦੌਰਾਨ ਉਸਨੂੰ ਗੋਲੀ ਵੀ ਲੱਗੀ ਸੀ ਪਰ ਉਹ ਜਾਨ ਬਚਾਉਣ ਵਿਚ ਕਾਮਯਾਬ ਰਿਹਾ । ਇਸ ਸਭ ਦੇ ਚਲਦਿਆਂ ਦਿਲਪ੍ਰੀਤ ਬਾਬਾ ਗੈਂਗ ਨੇ ਧਮਕੀ ਦਿੱਤੀ ਸੀ ਕਿ ਅਗਲੀ ਵਾਰ ਨਹੀਂ ਬਚੇਗਾ ਪਰ ਪੁਲਸ ਵਲੋਂ ਬਾਬਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ।
Read more : ਗੈਂਗਸਟਰਾਂ ਨੇ ਹਿਮਾਂਸ਼ੀ ਖੁਰਾਣਾ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਮੰਗੇ ਕਰੋੜਾਂ









